30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਰਾਧਾ ਵਾਟਿਕਾ ਸਕੂਲ ’ਚ ਸਪੋਰਟਸ ਮੀਟ ਕਰਵਾਈ

ਖੰਨਾ, 29 ਨਵੰਬਰ (ਹਰਜਿੰਦਰ ਸਿੰਘ ਲਾਲ)- ਸਕੂਲ ਦੇ ਸਵਰਗੀ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫਤ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਰਾਧਾ ਵਾਟਿਕਾ ਸੀ. ਸੈ.

ਅਜੀਤ ਡੈਸਕ 30-11-2026
ਖੰਨਾ, 29 ਨਵੰਬਰ (ਹਰਜਿੰਦਰ ਸਿੰਘ ਲਾਲ)- ਸਕੂਲ ਦੇ ਸਵਰਗੀ ਚੇਅਰਮੈਨ ਨਿਰਮਲ ਪ੍ਰਕਾਸ਼ ਸੋਫਤ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਰਾਧਾ ਵਾਟਿਕਾ ਸੀ. ਸੈ. ਸਕੂਲ ਖੰਨਾ ਵਿੱਚ ਸਪੋਰਟਸ ਮੀਟ 2026 ਕਰਵਾਈ ਗਈ। ਸਪੋਰਟਸ ਮੀਟ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਿੰਸੀਪਲ ਅਨੁਪਮਾ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਸਪੈਸ਼ਲ ਗੈਸਟ ਆਫ ਆਨਰ ਜਤਿੰਦਰ ਪਾਠਕ (ਪ੍ਰਧਾਨ ਮਿਊਂਸੀਪਲ ਕੌਂਸਲ) ਖੰਨਾ ਅਤੇ ਉਨਾਂ ਦੀ ਟੀਮ ਨੂੰ ਜੀ ਆਇਆ ਕਿਹਾ ਅਤੇ ਨਾਲ ਹੀ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਭੂਸ਼ਨ ਰਾਏ ਸੋਫਤ, ਡਾਇਰੈਕਟਰ ਅਰਵਿੰਦ ਸ਼ਕਰਸੁਧਾ, ਪ੍ਰਧਾਨ ਅਸਵ ਸੋਫਤ, ਸੈਕਟਰੀ ਯੋਗੇਸ ਸੋਫਤ, ਹੋਰ ਕਮੇਟੀ ਮੈਂਬਰਾਂ, ਪ੍ਰਿੰਸੀਪਲ ਡਾ. ਮੰਜਲੀ ਮੈਨਨ (ਆਰ . ਵੀ. ਮਾਡਲ ਸੀ. ਸੈ. ਸਕੂਲ, ਖੰਨਾ), ਮੇਜਰ ਸੰਦੀਪ ਵਿਨਾਯਕ, ਡਾਕਟਰ ਯਾਸਮੀਨ ਸੋਫ਼ਤ ਅਤੇ ਐਨ. ਸੀ .ਸੀ ਅਧਿਕਾਰੀਆਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਦੇਹ ਸ਼ਿਵਾ ਵਰ ਮੋਹਿ ਇਹੈ’ ਸ਼ਬਦ ਦਾ ਉਚਾਰਨ ਕੀਤਾ ਗਿਆ। ਸਕੂਲ ਦੇ ਉੱਘੇ ਖਿਡਾਰੀਆਂ ਵੱਲੋਂ ‘ਯੰਗ ਸਪੋਰਟਸ ਸਟਾਰ ਸ਼ੋ’ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਸਭ ਦੀ ਖਿੱਚ ਦਾ ਕੇਂਦਰ ਰਿਹਾ । ਸਕੂਲ ਦੀ ਐਨ. ਸੀ. ਸੀ ਟੁਕੜੀ ਅਤੇ ਚਾਰੋਂ ਹਾਊਸਸ ਦੇ ਮੈਂਬਰਾਂ ਵਲੋਂ ਮਾਰਚ ਪਾਸਟ ਕੀਤਾ ਗਿਆ। ਖੇਡਾਂ ਦੀ ਰੌਣਕ ਨੂੰ ਚਾਰ ਚੰਦ ਲਾਉਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਜਤਿੰਦਰ ਪਾਠਕ ਨੇ ਹਰੀ ਝੰਡੀ ਦਿਖਾ ਕੇ ਅਤੇ ਰੰਗ ਬਿਰੰਗੇ ਗੁਬਾਰੇ ਛੱਡ ਕੇ ਖੇਡਾਂ ਦੀ ਸ਼ੁਰੂਆਤ ਕੀਤੀ । ਇਸ ਖੇਡ ਸਮਾਗਮ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦੌੜਾਂ, ਪਜ਼ਲ ਰੇਸ, ਡੱਕ ਐਂਡ ਕਰੋਸ ਦ ਰਿੰਗਰੇਸ, ਵਾਲ ਕਰੌਸ ਅੰਡਰ ਹਰਡਲ ਅਤੇ ਰੱਸਾ ਕਸ਼ੀ ਆਦਿ ਕਰਵਾਈਆਂ ਗਈਆਂ। ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੱਭਿਆਚਾਰਿਕ ਗਤੀਵਿਧੀਆਂ ਦੇ ਰੰਗ ਵੀ ਦਿਖਾਏ ਗਏ, ਜਿਨਾਂ ਵਿੱਚੋਂ ਭੰਗੜਾ, ਜੁੰਬਾ ਡਾਂਸ ਨੇ ਸਭ ਦਾ ਮਨ ਮੋਹ ਲਿਆ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਖੇਡਾਂ ਵਿੱਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂਆਂ ਨੂੰ ਮੈਡਲ ਦਿੱਤੇ ਗਏ। ਅਖੀਰ ਵਿੱਚ ਜੂਨੀਅਰ ਵਿੰਗ ਵਿਦਿਆਰਥੀਆਂ ਵਿੱਚੋਂ ਹਰਨਾਮ ਸਿੰਘ, ਹਰਲੀਨ ਕੌਰ ਨੂੰ, ਸੀਨੀਅਰ ਵਿੰਗ ਵਿੱਚੋਂ ਤਨਿਸ਼ ਕਪਲਿਸ਼ ਅਤੇ ਮਨਰੀਤ ਕੌਰ ਨੂੰ ਬੈਸਟ ਐਥਲੀਟ ਦੀ ਟਰਾਫੀ ਦੇਖ ਕੇ ਸਨਮਾਨਿਤ ਕੀਤਾ ਗਿਆ। ਖੇਡ ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਡਾਇਰੈਕਟਰ ਅਰਵਿੰਦ ਸ਼ਕਰਸੁਧਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਵ. ਜਗਤਾਰ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਲੇਖ ਲਿਖਣ ਮੁਕਾਬਲੇ ’ਚ ਏਕਮ ਰਾਏ ਨੇ ਹਾਸਲ ਕੀਤਾ ਦੂਜਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।