29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਖੰਨਾ ਮਾਜਰੀ ਵਿਖੇ ਸਰਬ ਧਰਮ ਸੰਮੇਲਨ ਤੇ 34ਵਾਂ ਰੌਸ਼ਨੀ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ

ਖੰਨਾ, 28 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਮਾਜਰੀ ਵਿਖੇ ਲੱਖ ਦਾਤਾ ਪੀਰ ਅਤੇ ਗੁੱਗਾ ਮਾੜੀ ਵਿਖੇ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਚੇਅਰਪਰਸਨ ਬੀਬੀ ਫਾਤਿਮਾ ਦੀ ਅਗਵਾਈ ਹੇਠ ਸਰਬ ਧਰਮ ਸੰਮੇਲਨ ਅਤੇ 34ਵਾਂ ਰੌਸ਼ਨੀ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਧਾਰਮਿਕ ਰਸਮਾਂ ਕਰਵਾਈਆਂ ਗਈਆਂ।

ਕੁਰਾਨ ਸਰੀਫ਼ ਪੜਨ ਤੋਂ ਬਾਅਦ ਦੇਸ਼ ਦੁਨੀਆ ਲਈ ਸ਼ਾਂਤੀ ਦੀ ਦੁਆ ਕਰਦੇ ਹੋਏ।(ਹੇਠਾਂ)ਜਾਗੋ ਕੱਢ ਕੇ ਪੀਰਾਂ ਦਾ ਗੁਣਗਾਣ ਕਰਦੀ ਹੋਈ ਸੰਗਤ।ਤਸਵੀਰਾਂ : ਸੋਨੀ ਗਿੱਲ 29-11-2026
ਖੰਨਾ, 28 ਨਵੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਮਾਜਰੀ ਵਿਖੇ ਲੱਖ ਦਾਤਾ ਪੀਰ ਅਤੇ ਗੁੱਗਾ ਮਾੜੀ ਵਿਖੇ ਬਾਬਾ ਫਰੀਦ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਚੇਅਰਪਰਸਨ ਬੀਬੀ ਫਾਤਿਮਾ ਦੀ ਅਗਵਾਈ ਹੇਠ ਸਰਬ ਧਰਮ ਸੰਮੇਲਨ ਅਤੇ 34ਵਾਂ ਰੌਸ਼ਨੀ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਪਹਿਲੇ ਦਿਨ ਧਾਰਮਿਕ ਰਸਮਾਂ ਕਰਵਾਈਆਂ ਗਈਆਂ। ਇਸ ਮੌਕੇ ਸਮੂਹ ਦੁਨੀਆ ਵਿੱਚ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹਿਣ ਲਈ ਦੁਆਵਾਂ ਮੰਗੀਆਂ ਗਈਆਂ। ਰਾਤ ਸਮੇਂ ਜਾਗੋ ਕੱਢੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬੀਬੀ ਭੋਲੇ ਸ਼ਾਹ ਘੜਾਮ, ਬਾਬਾ ਭੀਖਮ ਸ਼ਾਹ ਦੀ ਦਰਗਾਹ ਦੇ ਗੱਦੀਨਸ਼ੀਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਾਈ ਮਿਹਰਦੀਨ ਨੇ ਦੱਸਿਆ ਕਿ 29 ਨਵੰਬਰ ਨੂੰ ਸਵੇਰੇ 10 ਵਜੇ ਤੋਂ ਕਵਾਲੀਆਂ ਅਤੇ ਡਿਵੈਰ ਰਾਹੀਂ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਜਾਣਗੇ ਤੇ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ, ਰਾਸ਼ਨ ਤੇ ਕੱਪੜੇ ਵੰਡੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਬਿਮਾਰੀਆਂ ਦੀ ਜਾਂਚ ਤੇ ਇਲਾਜ ਸਬੰਧੀ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਣਗੇ। ਸੁਸਾਇਟੀ ਦੇ ਪ੍ਰਧਾਨ ਐਸ. ਕੇ. ਗਿੱਲ ਆਜਮ ਖਾਨ ਤੇ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ। ਇਸ ਮੌਕੇ ਰੋਜ਼ੀ ਗਿੱਲ, ਉਰਮਿਲਾ ਸਾਹਨੇਵਾਲੀਆ, ਅਰਮਾਨ ਗਿੱਲ, ਮਨਦੀਪ ਸਿੰਘ ਮੋਨੂੰ, ਸਰਬਜੀਤ ਸਿੰਘ, ਕੁਲਦੀਪ ਕੌਰ, ਮਾਨਸੁਖ ਸਿੰਘ, ਮੇਵਾ ਸਿੰਘ, ਲਾਭ ਸਿੰਘ, ਜਗਤਾਰ ਸਿੰਘ, ਮਧੂ ਸ਼ਰਮਾ, ਰਜੇਸ਼ ਕੁਮਾਰ, ਬਲਜਿੰਦਰ ਸਿੰਘ, ਆਸ਼ਾ ਰਾਣੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡਾਂ ’ਚ ਵਿਕਾਸ ਕਾਰਜ ਜਾਰੀ ਰਹਿਣਗੇ- ਗਿਆਸਪੁਰਾ ਅਗਲੀ ਖ਼ਬਰ ਰਾਜ ਪੱਧਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੇ ਬੱਚਿਆਂ ਨੇ ਤੀਜਾ ਸਥਾਨ ਹਾਸਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।