28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਲੋਕਾਂ ਦੀਆਂ ਸਮੱਸਿਆਵਾਂ ਲਈ ਪ੍ਰਸ਼ਾਸਨ ਲੋਕਾਂ ਦੇ ਦੁਆਰ ਪਹੁੰਚਿਆ, ਐੈੱਸ. ਡੀ. ਐੈੱਮ. ਢਿੱਲੋਂ ਨੇ ਕਈ ਮਾਮਲਿਆਂ ਦਾ ਮੌਕੇ ’ਤੇ ਕੀਤਾ ਨਿਪਟਾਰਾ

ਸਾਹਨੇਵਾਲ, 28 ਨਵੰਬਰ (ਹਨੀ ਚਾਠਲੀ)- ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਸੁਣਨ ਅਤੇ ਤੁਰੰਤ ਹੱਲ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ 059-ਸਾਹਨੇਵਾਲ ਦੇ ਵੱਖ-ਵੱਖ ਕਮਿਊਨਿਟੀ ਵੈੱਲਫੇਅਰ ਬੋਰਡਾਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਹਲਕਾ ਪੱਧਰੀ ਕਮਿਊਨਿਟੀ ਸੰਵਾਦ ਕਰਵਾਇਆ ਗਿਆ। ਸੀਨੀਅਰ ਸਿਟੀਜ਼ਨ ਹੋਮ, ਸਿਵਲ ਹਸਪਤਾਲ ਰੋਡ ਸਾਹਨੇਵਾਲ ਵਿਖੇ ਹੋਈ ਇਸ ਮੀਟਿੰਗ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ (ਐੱਸ.

ਅਜੀਤ ਡੈਸਕ 29-11-2026
ਸਾਹਨੇਵਾਲ, 28 ਨਵੰਬਰ (ਹਨੀ ਚਾਠਲੀ)- ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਜਾ ਕੇ ਸੁਣਨ ਅਤੇ ਤੁਰੰਤ ਹੱਲ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਨਗਰ ਕੌਂਸਲ ਸਾਹਨੇਵਾਲ ਦੇ ਪ੍ਰਧਾਨ ਪੂਜਾ ਰਾਣੀ ਦੇ ਸਹਿਯੋਗ ਨਾਲ ਵਿਧਾਨ ਸਭਾ ਹਲਕਾ 059-ਸਾਹਨੇਵਾਲ ਦੇ ਵੱਖ-ਵੱਖ ਕਮਿਊਨਿਟੀ ਵੈੱਲਫੇਅਰ ਬੋਰਡਾਂ ਅਤੇ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਹਲਕਾ ਪੱਧਰੀ ਕਮਿਊਨਿਟੀ ਸੰਵਾਦ ਕਰਵਾਇਆ ਗਿਆ। ਸੀਨੀਅਰ ਸਿਟੀਜ਼ਨ ਹੋਮ, ਸਿਵਲ ਹਸਪਤਾਲ ਰੋਡ ਸਾਹਨੇਵਾਲ ਵਿਖੇ ਹੋਈ ਇਸ ਮੀਟਿੰਗ ਦੀ ਅਗਵਾਈ ਉਪ ਮੰਡਲ ਮੈਜਿਸਟਰੇਟ (ਐੱਸ. ਡੀ. ਐੈੱਮ.) ਲੁਧਿਆਣਾ ਪੂਰਬੀ ਬਲਜਿੰਦਰ ਸਿੰਘ ਢਿੱਲੋਂ ਨੇ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਕਈ ਮਾਮਲਿਆਂ ਦਾ ਸਬੰਧਿਤ ਅਧਿਕਾਰੀਆਂ ਦੀ ਮੌਜੂਦਗੀ ਵਿਚ ਮੌਕੇ ’ਤੇ ਹੀ ਨਿਪਟਾਰਾ ਕਰਵਾਇਆ, ਜਦਕਿ ਬਾਕੀ ਰਹਿੰਦੀਆਂ ਸਮੱਸਿਆਵਾਂ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਅਤੇ ਬੁੱਢੇਵਾਲ ਖੰਡ ਮਿੱਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਹਲਕਾ ਸਾਹਨੇਵਾਲ ਦੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ ਤੇ ਟਰੇਡ ਵਿੰਗ ਜ਼ਿਲ੍ਹਾ ਦਿਹਾਤੀ ਵਾਇਸ ਚੇਅਰਮੈਨ ਰਾਜਦੀਪ ਭਾਟੀਆ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਲੋਂ ਸਹਾਇਕ ਪੁਲਿਸ ਕਮਿਸ਼ਨਰ (ਏ. ਸੀ. ਪੀ.) ਇੰਡਸਟਰੀਅਲ ਏਰੀਆ, ਡੀ. ਐੱਸ. ਪੀ. ਸਾਹਨੇਵਾਲ, ਸਬੰਧਿਤ ਥਾਣਿਆਂ ਦੇ ਐੱਸ. ਐੱਚ. ਓ ਅਤੇ ਐੈੱਸ. ਡੀ. ਐੈੱਮ. ਦਫ਼ਤਰ ਤੋਂ ਹਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਨਗਰ ਕੌਂਸਲ ਸਾਹਨੇਵਾਲ ਵੱਲੋਂ ਜਸਵੀਰ ਸਿੰਘ ਕੱਦੋਂ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਐੈੱਸ. ਡੀ. ਐੈੱਮ. ਬਲਜਿੰਦਰ ਸਿੰਘ ਢਿੱਲੋਂ ਨੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਅਤੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਦੀਆਂ ਲੋਕ-ਭਲਾਈ ਸਕੀਮਾਂ ਅਤੇ ਸਰਕਾਰੀ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਹਰਪ੍ਰੀਤ ਸਿੰਘ (ਚੇਅਰਮੈਨ ਰਾਮਗੜ੍ਹੀਆ ਬੋਰਡ), ਸੁਰਜੀਤ ਗਰਚਾ (ਚੇਅਰਮੈਨ ਰਾਜਪੂਤ ਬੋਰਡ), ਪੈਨੀ ਗੁੱਜਰ (ਚੇਅਰਮੈਨ ਗੁੱਜਰ ਬੋਰਡ), ਕੁਲਵਿੰਦਰ ਸੈਣੀ (ਚੇਅਰਮੈਨ ਸੈਣੀ ਬੋਰਡ), ਗੈਵੀ ਆਹੂਜਾ (ਚੇਅਰਮੈਨ ਖੱਤਰੀ ਬੋਰਡ), ਕੁਲਦੀਪ ਸੀੜ੍ਹਾ (ਚੇਅਰਮੈਨ ਐੱਸ. ਸੀ. ਬੋਰਡ), ਕੁਲਦੀਪ ਐਰੀ (ਚੇਅਰਮੈਨ ਬ੍ਰਾਹਮਣ ਬੋਰਡ), ਸਤਪਾਲ ਧਰਮਸੋਤ (ਚੇਅਰਮੈਨ ਬਾਜ਼ੀਗਰ ਬੋਰਡ) ਅਤੇ ਮੁਹੰਮਦ ਅਨਮ (ਚੇਅਰਮੈਨ ਮੁਸਲਿਮ ਬੋਰਡ) ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪ੍ਰਧਾਨ ਲਾਲੀ ਹਰਾ, ਕੌਂਸਲਰ ਸਵਰਨ ਕੁਮਾਰ ਸੋਨੀ, ਬਲਾਕ ਪ੍ਰਧਾਨ ਕੀਰਤਨ ਸਿੰਘ ਬੱਬੂ ਬਿਰਦੀ, ਪ੍ਰਧਾਨ ਗੁਰਦੀਪ ਸਿੰਘ ਕੌਲ, ਧਰਮਿੰਦਰ ਕੁਮਾਰ ਕਾਲੀ, ਕੌਂਸਲਰ ਪਲਵਿੰਦਰ ਸਿੰਘ, ਸਤਵਿੰਦਰ ਸਿੰਘ ਹੈਪੀ, ਪ੍ਰਧਾਨ ਰਵਿੰਦਰ ਸਿੰਘ ਬੱਬੂ ਖ਼ਾਲਸਾ, ਸੰਪੂਰਨ ਸਿੰਘ ਸਨਮ, ਦਲਜੀਤ ਸਿੰਘ ਚੌਹਾਨ, ਹਰਪ੍ਰੀਤ ਸਿੰਘ ਅਤੇ ਦੀਪਕ ਕੁਮਾਰ ਦੀਨੂੰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰੰਜਾਬ ਦੇ ਨੂੰ ਵੱਡਾ ਹੁੰਗਾਰਾ ਮਿਲਿਆ ਅਗਲੀ ਖ਼ਬਰ ਮਾਈਂਡ ਮੇਕਰ ਰਾਹੀਂ ਮਿਲਿਆ ਕੈਨੇਡਾ ਦਾ ਸਟੂਡੈਂਟ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।