24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਪਹਿਲੇ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਤਰਤਨ ਸਜਾਇਆ

ਪਾਇਲ, 24 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਾਰਡ ਨੰਬਰ 5 ਦੇ ਗੁਰਦੁਆਰਾ ਸੰਗਤ ਸਾਹਿਬ, ਮਹੁੱਲਾ ਚੁਹੱਟਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾ ਨਾਲ ਸਜਾਈ ਗਈ ਪਾਲਕੀ ਵਿੱਚ ਸ਼ੁਸਭਿਤ ਕੀਤੇ ਹੋਏ ਸਨ ਅਤੇ ਪਾਲਕੀ ਦੇ ਪਿੱਛੇ ਟਰੈਕਟਰ-ਟਰਾਲੀਆਂ ਤੇ ਵੱਡੀ ਗਿਣਤੀ ’ਚ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਜਾ ਰਹੀ ਸੀ।

ਅਜੀਤ ਡੈਸਕ 25-11-2026
ਪਾਇਲ, 24 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਵਾਰਡ ਨੰਬਰ 5 ਦੇ ਗੁਰਦੁਆਰਾ ਸੰਗਤ ਸਾਹਿਬ, ਮਹੁੱਲਾ ਚੁਹੱਟਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾ ਨਾਲ ਸਜਾਈ ਗਈ ਪਾਲਕੀ ਵਿੱਚ ਸ਼ੁਸਭਿਤ ਕੀਤੇ ਹੋਏ ਸਨ ਅਤੇ ਪਾਲਕੀ ਦੇ ਪਿੱਛੇ ਟਰੈਕਟਰ-ਟਰਾਲੀਆਂ ਤੇ ਵੱਡੀ ਗਿਣਤੀ ’ਚ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਜਾ ਰਹੀ ਸੀ। ਇਸ ਸਮੇਂ ਰਣਜੀਤ ਸਿੰਘ ਰਾਜ ਤੇ ਬੀਬਾ ਕੁਲਵਿੰਦਰ ਕੌਰ ਬੱਲ ਦੇ ਢਾਡੀ ਜਥੇ ਵੱਲੋਂ ਅਤੇ ਨਾਮਧਾਰੀ ਜਥਾ ਪਾਇਲ ਵੱਲੋਂ ਨੇ ਬਾਬਾ ਨਾਨਕ ਜੀ ਦੇ ਜੀਵਨ ਤੇ ਚਾਨਣ ਪਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਨਗਰ ਕੀਰਤਨ ਦਾ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਵਲੋਂ ਵੀ ਫੈਕਟਰੀ ਅੱਗੇ ਸਵਾਗਤ ਕਰਦਿਆਂ ਪੰਜ ਪਿਆਰਿਆ ਨੂੰ ਸਿਰਪਾਓ ਨਾਲ ਸਨਮਾਨ ਦਿੱਤਾ ਗਿਆ। ਨਗਰ ਕੀਰਤਨ ਦਾ ਸ਼ਹਿਰ ਦੀ ਸੰਗਤ ਨੇ ਵੱਖ-ਵੱਖ ਵਾਰਡਾਂ ਵਿੱਚ ਸਵਾਗਤ ਲਈ ਸਜਾਵਟੀ ਗੇਟ ਸਜਾ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਪੰਚ ਮਨਦੀਪ ਸਿੰਘ ਚਾਪੜਾ, ਜਗਦੇਵ ਸਿੰਘ ਕਰਤਾਰਪੁਰ, ਸਰਪੰਚ ਗੁਰਦੀਪ ਸਿੰਘ ਚਾਪੜਾ, ਯੂਥ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੋਦ, ਜੋਤ ਸਿੰਘ ਮਦਨੀਪੁਰ, ਮਨਪ੍ਰੀਤ ਸਿੰਘ ਬਿੱਲਾ, ਸਨਦੀਪ ਸਚਦੇਵਾ, ਵਿਜੇ ਕੁਮਾਰ ਨੇਤਾ, ਪ੍ਰਧਾਨ ਰਜਿੰਦਰ ਸਿੰਘ, ਸੀਤਲ ਸਿੰਘ, ਫੋਜੀ ਗੁਰਜੰਟ ਸਿੰਘ, ਨੰਬਰਦਾਰ ਸਰੂਪ ਸਿੰਘ, ਸੋਮਾ ਸਿੰਘ, ਹਰਪ੍ਰੀਤ ਸਿੰਘ, ਅੱਛਰ ਸਿੰਘ, ਜੰਗ ਸਿੰਘ, ਮੇਜਰ ਸਿੰਘ, ਸਿੰਗਾਰਾ ਸਿੰਘ, ਹੁਸਿਆਰ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ’ਤੇ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਗੁਰਪੁਰਬ ਮੌਕੇ ਅਲੌਕਿਕ ਨਗਰ ਕੀਰਤਨ, ਸੰਗਤਾਂ ਨੇ ਮਹਿਮਾ ਦਾ ਕੀਤਾ ਗੁਣਗਾਨ ਅਗਲੀ ਖ਼ਬਰ ਵਿਸ਼ਵ ਪੱਧਰ ’ਤੇ ਚਮਕ ਰਹੇ ਕੁਲਾਰ ਹਸਪਤਾਲ ਵਿਖੇ ਉਚੇਚੇ ਤੌਰ ’ਤੇ ਪਹੁੰਚੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।