24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲੀ-ਭਾਜਪਾ ਗੱਠਜੋੜ ’ਤੇ ਖੁਸ਼ੀ ਦਾ ਪ੍ਰਗਟਾਵਾ, ਲੱਡੂ ਵੰਡੇ

ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦਾ ਐਲਾਨ ਹੋਣ ਤੋਂ ਬਾਅਦ ਦੇਰ ਸ਼ਾਮ ਲਲਹੇੜੀ ਚੌਂਕ ਖੰਨਾ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖ਼ੁਸੀ ਮਨਾਈ ਗਈ ਅਤੇ ਲੱਡੂ ਵੰਡੇ ਗਏ। ਦੋਵੇਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ, ਗਲੇ ਮਿਲੇ ਅਤੇ ਇਕੱਠੇ ਹੋ ਕੇ ਚੋਣ ਲੜਨ ਦੇ ਐਲਾਨ ਵੀ ਕੀਤੇ।

ਅਜੀਤ ਡੈਸਕ 25-11-2026
ਖੰਨਾ, 24 ਨਵੰਬਰ (ਹਰਜਿੰਦਰ ਸਿੰਘ ਲਾਲ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਦਾ ਐਲਾਨ ਹੋਣ ਤੋਂ ਬਾਅਦ ਦੇਰ ਸ਼ਾਮ ਲਲਹੇੜੀ ਚੌਂਕ ਖੰਨਾ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖ਼ੁਸੀ ਮਨਾਈ ਗਈ ਅਤੇ ਲੱਡੂ ਵੰਡੇ ਗਏ। ਦੋਵੇਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ, ਗਲੇ ਮਿਲੇ ਅਤੇ ਇਕੱਠੇ ਹੋ ਕੇ ਚੋਣ ਲੜਨ ਦੇ ਐਲਾਨ ਵੀ ਕੀਤੇ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਤੇ ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਵੱਲੋਂ ਜੱਫੀ ਪਾ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਢੋਲ ਤੇ ਬੈਂਡ ਵਾਜਿਆ ਨਾਲ ਗੱਠਜੋੜ ਦਾ ਜ਼ਸਨ ਮਨਾਇਆ ਗਿਆ ਤੇ ਲੱਡੂ ਵੀ ਵੰਡੇ ਗਏ। ਇਸ ਮੌਕੇ ਪੰਜਾਬ ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਚੰਨੀ ਵੀ ਉਚੇਚੇ ਤੌਰ ’ਤੇ ਪੁੱਜੇ। ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਭਾਈਚਾਰਕ ਏਕਤਾ ਦਾ ਪ੍ਰਤੀਕ ਹੈੈ ਅਤੇ ਪੰਜਾਬ ਦੀ ਤਰੱਕੀ, ਅਮਨ-ਸ਼ਾਂਤੀ ਅਤੇ ਖ਼ੁਸ਼ਹਾਲੀ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ’ਤੇ ਹੋਇਆ ਇਹ ਐਲਾਨ ਪੰਜਾਬ ਦੀ ਏਕਤਾ, ਭਾਈਚਾਰਕ ਸਾਂਝ ਅਤੇ ਬਿਹਤਰ ਭਵਿੱਖ ਲਈ ਨਵੀਂ ਉਮੀਦ ਲੈ ਕੇ ਆਇਆ ਹੈ। ਯਾਦੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਝੂਠੇ ਬਦਲਾਅ ਨੇ ਪੰਜਾਬ ਨੂੰ ਨਸ਼ਿਆਂ, ਗੈਂਗਸਟਰਵਾਦ, ਫਿਰੌਤੀਆਂ ਅਤੇ ਬੇਰੁਜ਼ਗਾਰੀ ਵਰਗੀਆਂ ਗੰਭੀਰ ਸਮੱਸਿਆਵਾਂ ਵਿੱਚ ਧੱਕ ਦਿੱਤਾ ਹੈ। ਪੰਜਾਬ ਨੂੰ ਇਸ ਸੰਕਟ ’ਚੋਂ ਬਾਹਰ ਕੱਢਣਾ ਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਹਾਲ ਕਰਨਾ ਅਕਾਲੀ ਦਲ ਤੇ ਭਾਜਪਾ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਚੰਨੀ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਵੱਲੋਂ ਗੱਠਜੋੜ ’ਤੇ ਨੁਕਤਚੀਨੀ ਕਰਨ ਵਾਲੇ ਉਹ ਲੋਕ ਹਨ, ਜਿੰਨ੍ਹਾਂ ਦੇ ਨਸ਼ਿਆਂ, ਗੈਂਗਸਟਰਵਾਦ, ਫ਼ਿਰੌਤੀਆਂ ਵਰਗਿਆਂ ਗ਼ੈਰ ਸਮਾਜੀ ਕੰਮਾਂ ਨੂੰ ਠੱਲ ਪੈਣਾ ਯਕੀਨੀ ਹੋ ਗਿਆ ਹੈ। ਦੋਵੇਂ ਪਾਰਟੀਆਂ ਦੇ ਮੁੜ ਇੱਕਠੇ ਹੋਣ ’ਤੇ ਵਿਰੋਧੀਆਂ ਦੀ ਹਾਰ ਯਕੀਨੀ ਹੋ ਗਈ ਹੈ। ਜ਼ਿਲ੍ਹਾ ਪ੍ਰਧਾਨ ਭਾਜਪਾ ਅਨੂਪ ਸ਼ਰਮਾ ਨੇ ਕਿਹਾ ਕਿ ਗੱਠਜੋੜ ਦੀ ਸਰਕਾਰ ਬਣਨਾ ਤੈਅ ਹੈ ਤੇ ਭਵਿੱਖ ’ਚ ਨੌਜਵਾਨਾਂ ਲਈ ਪੰਜਾਬ ਵਿੱਚ ਹੀ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਅਤੇ ਮੁਲਾਜ਼ਮ ਵਰਗ ਦੇ ਹੱਕਾਂ, ਮਾਣ-ਸਨਮਾਨ ਅਤੇ ਜਾਇਜ਼ ਮੰਗਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇਗਾ। ਸਾਡਾ ਮਕਸਦ ਇੱਕ ਸੁਰੱਖਿਅਤ, ਖ਼ੁਸ਼ਹਾਲ ਅਤੇ ਤਰੱਕੀ ਕਰਦਾ ਪੰਜਾਬ ਸਿਰਜਣਾ ਹੈ। ਇਸ ਮੌਕੇ ਰਣਬੀਰ ਸਿੰਘ ਖੱਟੜਾ, ਸੀ. ਅਕਾਲੀ ਨੇਤਾ ਨਵਤੇਜ ਸਿੰਘ ਖੱਟੜਾ, ਸਤੀਸ਼ ਵਰਮਾ, ਬਲਜਿੰਦਰ ਸਿੰਘ ਸਿੰਗਲਾ, ਅਨਿੱਲ ਦੱਤ ਫੱਲੀ, ਐਡ. ਜਤਿੰਦਰਪਾਲ ਸਿੰਘ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਸੇਖੋਂ, ਸਰਵਦੀਪ ਸਿੰਘ ਕਲਿਰਾਓ, ਅਨਿਲ ਦਤ ਫੱਲੀ, ਰਾਜੇਸ਼ ਡਾਲੀ, ਕੌਂਸਲਰ ਹਨੀ ਰੋਸ਼ਾ, ਨਰਿੰਦਰ ਸੂਦ, ਅਨੁਜ ਛਾਹੜੀਆ, ਕੌਂਸਲਰ ਜੱਸੀ ਕਲੀਰਾਓ, ਮਾ. ਕਿਪਾਲ ਸਿੰਘ ਘੁਡਾਣੀ, ਜ਼ਿਲ੍ਹਾ ਯੂਥ ਪ੍ਰਧਾਨ ਹਰਮਨਦੀਪ ਸਿੰਘ ਰਿੱਕੀ ਅਜਨੌਦ, ਪਵਨਜੋਤ ਸਿੰਘ ਹਰਿਓ ਸਰਕਲ ਪ੍ਰਧਾਨ, ਅਜਮੇਰ ਸਿੰਘ ਇਕੋਲਾਹੀ ਪ੍ਰਧਾਨ ਐਸਸੀ ਵਿੰਗ, ਯੂਥ ਪ੍ਰਧਾਨ ਖੰਨਾ ਪਰਮਪ੍ਰੀਤ ਸਿੰਘ ਕੰਗ, ਜਤਿੰਦਰ ਸਿੰਘ ਮਹਿਮੀ, ਮਿੰਦੀ ਢੀਂਡਸਾ, ਗੁਰਦੀਪ ਸਿੰਘ ਦੀਪਾ ਰੋਮਾਣਾ, ਜਤਿੰਦਰ ਸਿੰਘ ਦੇਵਗਨ, ਤਰੁਣ ਲੂੰਬਾ ,ਰੂਪੇਸ਼ ਭਾਰਦਵਾਜ, ਜਸਪਾਲ ਲੋਟੇ, ਜਸਪਾਲ ਸਿੰਘ ਕੰਗ, ਜਗਦੀਪ ਸਿੰਘ ਦੀਪੀ, ਗੁਰਜੋਤ ਸਿੰਘ ਚੀਮਾ, ਬਲਵਿੰਦਰ ਸ਼ਰਮਾ ਫ਼ੌਜੀ, ਸੁਰਿੰਦਰ ਤਿਵਾੜੀ, ਮਨੂੰ ਗੋਇਲ, ਪਰਵਿੰਦਰ ਸਿੰਘ ਨਾਗਰਾ ਬਲਾਕ ਸੰਮਤੀ ਮੈਂਬਰ, ਹਰਿੰਦਰ ਸਿੰਘ ਟੋਨਾ ਸਰਪੰਚ ਭਾਦਲਾ, ਜੋਗਿੰਦਰ ਸਿੰਘ ਕਾਕਾ, ਬਾਬਾ ਪ੍ਰੀਤਮ ਸਿੰਘ, ਮਨਜੋਤ ਸਿੰਘ ਮੋਨੂੰ, ਪਰਮਿੰਦਰ ਸਿੰਘ ਕਲਸੀ, ਧਰਮ ਸਿੰਘ, ਮਨਦੀਪ ਸਿੰਘ ਗੱਬਰ, ਗੁਰਪ੍ਰੀਤ ਸਿੰਘ ਡੀਸੀ, ਹਰਮਿੰਦਰ ਸਿੰਘ ਡੀਸੀ, ਅਵਤਾਰ ਸਿੰਘ ਭੱਟੀਆ, ਹਰਮਨ ਸਿੰਘ ਸੋਹੀ, ਬਬਲਾ ਮਹਿਤਾ, ਵਿਨੋਦ ਕੁਮਾਰ, ਨਿਸ਼ਾ ਸ਼ਰਮਾ, ਗਾਂਧੀ ਭਾਜਪਾ, ਹਰੀਸ਼ ਮਹਿੰਦਰੂ, ਹਰਪ੍ਰੀਤ ਸਿੰਘ ਕਾਲਾ, ਪ੍ਰਗਟ ਸਿੰਘ ਫਤਹਿਪੁਰ, ਗੁਰਸ਼ਰਨ ਸਿੰਘ ਲਾਲੂ, ਪਰਮਿੰਦਰ ਸਿੰਘ ਹੋਲ, ਲੱਖੀ ਬੈਨੀਪਾਲ ਰੋਹਣੋਂ, ਭਗਵਾਨ ਸਿੰਘ ਹੋਲ, ਰਾਜਪਾਲ ਸਿੰਘ ਬੀਪੁਰ, ਸੁਖਵਿੰਦਰ ਸਿੰਘ ਮਾਂਗਟ, ਗੋਲਡੀ ਸ਼ਰਮਾ, ਕੁਲਦੀਪ ਕੌਰ ਗਗਨ ਕਾਲੀਰਾਓ ਇਸਤਰੀ ਵਿੰਗ ਪ੍ਰਧਾਨ ਅਕਾਲੀ ਦਲ, ਸੰਦੀਪ ਕੌਰ ਬਲਜੀਤ ਕੌਰ , ਮੀਨੂੰ, ਰਮਨਜੀਤ ਸਿੰਘ ਕਲਸੀ, ਹੈਪੀ ਖੰਨ ਾ, ਜੋਯਿਤਾ ਸ਼ਰਮਾ, ਨਿਸ਼ਾ ਸ਼ਰਮਾ, ਪੂਜਾ ਸਹਨੇਵਾਲੀਆ ਆਦਿ ਹਾਜ਼ਰ ਸਨ। ਅਕਾਲੀ ਭਾਜਪਾ ਏਕਤਾ ਪੰਜਾਬ ਦੇ ਅਮਨ ਦਾ ਪ੍ਰਤੀਕ-ਰਣਜੀਤ ਸਿੰਘ ਹੀਰਾ: ਪੰਜਾਬ ਭਾਜਪਾ ਦੇ ਐਮ. ਐਸ. ਐਮ. ਈ. ਵਿੰਗ ਦੇ ਸੂਬਾ ਕਨਵੀਨਰ ਰਣਜੀਤ ਸਿੰਘ ਹੀਰਾ ਨੇ ਕਿਹਾ ਕਿ ਭਾਜਪਾ ਅਤੇ ਅਕਾਲੀ ਦਲ ਦੀ ਏਕਤਾ ਇਕ ਪਾਸੇ ਪੰਜਾਬ ਵਿਚ ਅਮਨ ਦੀ ਪ੍ਰਤੀਕ ਹੈ, ਦੂਜੇ ਪਾਸੇ ਪੰਜਾਬ ਦੀ ਤਰੱਕੀ ਦੀ ਵੀ ਜ਼ਾਮਨ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਜਿਨ੍ਹੇ ਕੰਮ ਅਕਾਲੀ ਭਾਜਪਾ ਸਰਕਾਰ ਵੇਲੇ ਹੋਏ ਬਾਅਦ ਦੀਆਂ ਸਰਕਾਰਾਂ ਨੇ ਉਸ ਦਾ ਚੌਥਾ ਹਿੱਸਾ ਵੀ ਕੰਮ ਨਹੀਂ ਕੀਤਾ ਸਗੋਂ ਉਨ੍ਹਾਂ ਵਲੋਂ ਕੀਤੇ ਕੰਮਾਂ ਨੂੰ ਖ਼ਰਾਬ ਵੀ ਕੀਤਾ ਹੈ । ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਬਣਨੀ ਯਕੀਨੀ ਹੈ। ਅਕਾਲੀ ਭਾਜਪਾ ਗਠਜੋੜ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ-ਐਡ. ਚਿਰਾਂਸ਼ੂ ਰਤਨ: ਭਾਜਪਾ ਨੇਤਾ ਅਤੇ ਖੰਨਾ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਐਡ. ਚਿਰਾਂਸ਼ੂ ਰਤਨ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਫਿਰ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਆਸ ਜਗ੍ਹਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਭਾਜਪਾ ਗਠਜੋੜ ਨੂੰ ਜਿੱਤਣ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਮਦਨੀਪੁਰ ਤੇ ਇੰਜੀਨੀਅਰ ਬੋਪਾਰਾਏ ਨੇ ਗੱਠਜੋੜ ’ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।