29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਹਿੰਦਰਾ ਪਿਕਅਪ ਦਾ ਚਾਲਕ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਕੁਹਾੜਾ, 28 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪੁਲਿਸ ਥਾਣਾ ਕੂੰਮਕਲਾਂ ਵਲੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਜਿਸ ਦੀ ਪਹਿਚਾਣ ਸੋਹਣ ਸਿੰਘ ਪੁੱਤਰ ਨਸੀਬ ਲਾਲ ਵਾਸੀ ਟਿੱਬਾ ਕਾਲੋਨੀ, ਮੁੰਡੀਆਂ ਖ਼ੁਰਦ ਵਜੋਂ ਹੋਈ।

ਅਜੀਤ ਡੈਸਕ 29-10-2026
ਕੁਹਾੜਾ, 28 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਪੁਲਿਸ ਥਾਣਾ ਕੂੰਮਕਲਾਂ ਵਲੋਂ 60 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ। ਜਿਸ ਦੀ ਪਹਿਚਾਣ ਸੋਹਣ ਸਿੰਘ ਪੁੱਤਰ ਨਸੀਬ ਲਾਲ ਵਾਸੀ ਟਿੱਬਾ ਕਾਲੋਨੀ, ਮੁੰਡੀਆਂ ਖ਼ੁਰਦ ਵਜੋਂ ਹੋਈ। ਥਾਣਾ ਕੂੰਮਕਲਾਂ ਦੇ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਬੁੱਢਾ ਨਾਲਾ ਪੁਲੀ ਕੂੰਮਕਲਾਂ ਵਿਖੇ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਉਕਤ ਵਿਅਕਤੀ ਜੋ ਕਿ ਬਾਹਰਲੇ ਇਲਾਕੇ ਦੇ ਠੇਕਿਆਂ ਤੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਲਿਆ ਕੇ ਨਜਾਇਜ਼ ਤੌਰ ’ਤੇ ਅੱਗੇ ਆਪਣੇ ਗਾਹਕਾਂ ਨੂੰ ’ਤੇ ਵੇਚਣ ਦਾ ਕੰਮ ਕਰਦਾ ਹੈ , ਜੋ ਹੁਣ ਮਹਿੰਦਰਾ ਪਿਕਅਪ ਜੀਪ ਰਾਹੀਂ ਭਾਰੀ ਮਾਤਰਾ ਵਿਚ ਰਾਹੋਂ ਤੋਂ ਮੱਤੇਵਾੜਾ ਵੱਲ ਨਜਾਇਜ਼ ਸ਼ਰਾਬ ਲੈ ਕੇ ਆ ਰਿਹਾ ਹੈ। ਜਿਸ ’ਤੇ ਪੁਲਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਨਾਕਾਬੰਦੀ ਦੌਰਾਨ ਪਿਕਅਪ ਜੀਪ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਪਿਕਅਪ ਜੀਪ ’ਚੋਂ 60 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ। ਪੁਲਿਸ ਵਲੋਂ ਚਾਲਕ ਸੋਹਣ ਸਿੰਘ ਨੂੰ ਕਾਬੂ ਕਰ ਉਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ,ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਉਕਤ ਵਿਅਕਤੀ ਸ਼ਰਾਬ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਕਿੱਥੇ ਸਪਲਾਈ ਕਰਨ ਜਾ ਰਿਹਾ ਸੀ।
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਅਤੇ ਮੰਤਰੀ ਸੌਂਦ ਦੀ ਅਗਵਾਈ ਵਿਚ ਅਨਾਜ ਮੰਡੀ ਖੰਨਾ ਵਿਚ ਝੋਨੇ ਦੀ ਖ਼ਰੀਦ ਅਤੇ ਆਮਦ ਤੇਜ਼-ਚੇਅਰਮੈਨ ਰਤਨਹ... ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਪਿੰਡ ਜੰਡਾਲੀ ਵਿਖੇ ਆਂਗਣਵਾੜੀ ਕੇਂਦਰ ਅਤੇ ਧਰਮਸ਼ਾਲਾ ਦਾ ਰਸਮੀ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।