29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸ਼ਕਤੀ ਸਕੂਲ ਦੋਰਾਹਾ ਦੀਆਂ ਖਿਡਾਰਨਾਂ ਨੇ ‘ਅਸਮਿਤਾ ਖੇਲੋ ਇੰਡੀਆ’ ਲੀਗ ਟੂਰਨਾਮੈਂਟ ਵਿਚ ਜਿੱਤੇ ਤਗਮੇ

ਦੋਰਾਹਾ, 28 ਅਕਤੂਬਰ (ਪੱਤਰ ਪ੍ਰੇਰਕ)-ਸਕੂਲ ਆਫ਼ ਐਮੀਨੈਂਸ, ਦੋਰਾਹਾ ਵਿਖੇ ਕਰਵਾਏ ਗਏ ‘ਅਸਮਿਤਾ ਖੇਲੋ ਇੰਡੀਆ’ ਲੀਗ ਟੂਰਨਾਮੈਂਟ (ਅੰਡਰ-17) ਵੇਟਲਿਫਟਿੰਗ ਵਿਚ ਸ਼ਕਤੀ ਪਬਲਿਕ ਸੀ. ਸੈ.

ਅਜੀਤ ਡੈਸਕ 29-10-2026
ਦੋਰਾਹਾ, 28 ਅਕਤੂਬਰ (ਪੱਤਰ ਪ੍ਰੇਰਕ)-ਸਕੂਲ ਆਫ਼ ਐਮੀਨੈਂਸ, ਦੋਰਾਹਾ ਵਿਖੇ ਕਰਵਾਏ ਗਏ ‘ਅਸਮਿਤਾ ਖੇਲੋ ਇੰਡੀਆ’ ਲੀਗ ਟੂਰਨਾਮੈਂਟ (ਅੰਡਰ-17) ਵੇਟਲਿਫਟਿੰਗ ਵਿਚ ਸ਼ਕਤੀ ਪਬਲਿਕ ਸੀ. ਸੈ. ਸਕੂਲ ਦੋਰਾਹਾ ਦੀਆਂ ਖਿਡਾਰਨਾਂ ਨੇ ਕਾਂਸੀ ਦੇ ਤਿੰਨ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਗਾਇਤਰੀ (ਦਸਵੀਂ ਜਮਾਤ) ਨੇ +77 ਕਿੱਲੋਗਰਾਮ ਭਾਰ ਵਰਗ, ਮੰਨਤ (ਨੌਵੀਂ ਜਮਾਤ) ਨੇ 69 ਕਿੱਲੋਗਰਾਮ ਭਾਰ ਵਰਗ ਅਤੇ ਮਹਿਕ (ਨੌਵੀਂ ਜਮਾਤ) ਨੇ 58 ਕਿੱਲੋਗਰਾਮ ਭਾਰ ਵਰਗ ਵਿਚ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਜਤਿੰਦਰ ਸ਼ਰਮਾ ਅਤੇ ਵਾਈਸ ਪ੍ਰਿੰਸੀਪਲ ਨੀਰਜ ਸ਼ਰਮਾ ਨੇ ਸਮੂਹ ਸਟਾਫ਼ ਅਤੇ ਖਿਡਾਰਨਾਂ ਦੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਵਧਾਈ ਦਿੱਤੀ। ਇਸ ਸਮੇਂ ਲੈਕਚਰਾਰ ਰਾਜੀਵ ਵੈਦ ਅਤੇ ਡੀ. ਪੀ. ਈ. ਪਰਮਿੰਦਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਅਮਰ ਸਿੰਘ ਨੇ ਸਮਰਾਲਾ ਅਨਾਜ ਮੰਡੀ ’ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।