ਸੜਕ ਨੂੰ ਚੌੜਾ ਕਰਨ ਦੇ ਕੰਮ ਵਿਚ ਹੋ ਰਹੀ ਦੇਰੀ ਕਾਰਨ ਕਿਸਾਨ ਤੇ ਰਾਹਗੀਰ ਪ੍ਰੇਸ਼ਾਨ
ਦੋਰਾਹਾ, 22 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਪੁਰਾਣੀ ਤੇ ਪ੍ਰਮੁੱਖ ਸਮਾਜਿਕ ਜਥੇਬੰਦੀ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਸਰਪ੍ਰਸਤੀ ਹੇਠ ਦੁਸਹਿਰੇ ਮੌਕੇ ਦੋਰਾਹਾ ਵਿਖੇ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ ਇਕੱਠ ਪੱਖੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਸੁਦਰਸ਼ਨ ਕੁਮਾਰ ਪੱਪੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਤੇ ਕਲੱਬ ਦੇ ਪ੍ਰਧਾਨ ਬੋਬੀ ਕਪਲਾ ਦੀ ਦੇਖਰੇਖ ਹੇਠ ਇਕੱਠ ਪੱਖੋਂ ਯਾਦਗਾਰੀ ਹੋ ਨਿੱਬੜਿਆ। ਮੇਲੇ ਦਾ ਉਦਘਾਟਨ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਤੇ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਮੂਹਕ ਰੂਪ ਵਿੱਚ ਕੀਤਾ।
*
* ਝੋਨੇ ਦੇ ਸੀਜ਼ਨ ’ਚ ਟੋਇਆਂ ਕਾਰਨ ਟਰਾਲੀਆਂ, ਕੰਬਾਈਨਾਂ ਤੇ ਸਕੂਲੀ ਬੱਸਾਂ ਨੂੰ ਲੰਘਣਾ ਔਖਾ-ਸਰਪੰਚ ਮੁਕੰਦਪੁਰ * ਚੇਅਰਮੈਨ ਜੱਗੀ ਦਿਓਲ ਵਲੋਂ ਦਾਅਵਾ ਕਿ ਸੜਕ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ
23-10-2026
ਦੋਰਾਹਾ, 22 ਅਕਤੂਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਸ਼ਹਿਰ ਦੀ ਪੁਰਾਣੀ ਤੇ ਪ੍ਰਮੁੱਖ ਸਮਾਜਿਕ ਜਥੇਬੰਦੀ ਸ੍ਰੀ ਰਾਮ ਨਾਟਕ ਕਲੱਬ ਦੋਰਾਹਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਸਰਪ੍ਰਸਤੀ ਹੇਠ ਦੁਸਹਿਰੇ ਮੌਕੇ ਦੋਰਾਹਾ ਵਿਖੇ ਕਰਵਾਇਆ ਵਿਸ਼ਾਲ ਸੱਭਿਆਚਾਰਕ ਮੇਲਾ ਇਕੱਠ ਪੱਖੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਸੁਦਰਸ਼ਨ ਕੁਮਾਰ ਪੱਪੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਤੇ ਕਲੱਬ ਦੇ ਪ੍ਰਧਾਨ ਬੋਬੀ ਕਪਲਾ ਦੀ ਦੇਖਰੇਖ ਹੇਠ ਇਕੱਠ ਪੱਖੋਂ ਯਾਦਗਾਰੀ ਹੋ ਨਿੱਬੜਿਆ। ਮੇਲੇ ਦਾ ਉਦਘਾਟਨ ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਤੇ ਲੁਧਿਆਣਾ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਮੂਹਕ ਰੂਪ ਵਿੱਚ ਕੀਤਾ। ਮੇਲੇ ਦੌਰਾਨ ਨਾਮਵਾਰ ਕਲਾਕਾਰਾਂ ਤੋਂ ਇਲਾਵਾ ਪੰਜਾਬੀ ਗਾਇਕੀ ਦੀ ਪ੍ਰਸਿੱਧ ਦੋਗਾਣਾ ਜੋੜੀ ਗਾਇਕਾ ਗੁਰਲੇਜ ਅਖਤਰ, ਕੁਲਵਿੰਦਰ ਕੈਲੀ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਦੇਰ ਸ਼ਾਮ ਤੱਕ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਜਿਹੇ ਵਿਸ਼ਾਲ ਸਮਾਗਮ ਕਰਵਾਉਣ ਲਈ ਪ੍ਰਧਾਨ ਪੱਪੂ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਵਿਧਾਇਕ ਗਿਆਸਪੁਰਾ ਨੇ ਜਿੱਥੇ ਦੁਸਹਿਰੇ ਦੇ ਤਿਉਹਾਰ ਸਬੰਧੀ ਵਿਚਾਰ ਪੇਸ਼ ਕੀਤੇ ਉਥੇ ਹੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਖਾਸ ਕਰ ਹਲਕਾ ਪਾਇਲ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਕਹਿਣੀ ਤੇ ਕਰਨੀ ਨੂੰ ਸੱਚ ਦਿਖਾਇਆ ਹੈ। ਸਮਾਗਮ ਦੀ ਸਫਲਤਾ ਲਈ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਪੁੱਜੇ ਆਗੂਆਂ ਅਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਵਿਧਾਇਕ ਪੱਪੀ ਪਰਾਸ਼ਰ, ਭਾਜਪਾ ਨੇਤਾ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ, ਰਮਨਜੀਤ ਕੌਰ ਗਿਆਸਪੁਰਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਲੋਪੋ, ਕੌਂਸਲਰ ਰਾਹੁਲ ਬੈਕਟਰ ਰਿਕੀ ਮੁੱਖ ਪ੍ਰਬੰਧਕ, ਨਰਿੰਦਰ ਖੋਸ ਲਾ ਨੰਦਾ ਸੀਨੀਅਰ ਸਰਪ੍ਰਸਤ, ਮੋਹਨ ਲਾਲ ਪਾਂਡੇ ਸੀਨੀਅਰ ਸਰਪ੍ਰਸਤ, ਬੋਬੀ ਤਿਵਾੜੀ ਸੀਨੀਅਰ ਸਰਪ੍ਰਸਤ, ਐਸ ਪੀ ਸ਼ੁਕਲਾ ਸੀਨੀਅਰ ਸਰਪ੍ਰਸਤ, ਹਰਜੰਟ ਸਿੰਘ ਬਲਾਲਾ, ਚੰਦਰ ਸ਼ੇਖਰ ਸੀਨੀਅਰ ਸਰਪ੍ਰਸਤ, ਰਜਨੀਸ਼ ਭੱਲਾ ਸੀਨੀਅਰ ਸਰਪ੍ਰਸਤ, ਜਵਾਹਰ ਲਾਲ ਕਪਲਾ ਸੀਨੀਅਰ ਸਰਪ੍ਰਸਤ, ਅਵਤਾਰ ਮਠਾੜੂ ਸਰਪਰਸਤ, ਨਵੀਨ ਕਪਲਾ ਸਰਪ੍ਰਸਤ, ਮਨੀ ਸਪਾਲ, ਨਿਸ਼ਾਂਤ ਚੌਹਾਨ, ਹਰਜੀਤ, ਵਰੁਣ ਸ਼ਰਮਾ, ਕੁਲਦੀਪ ਸੋਨੂ, ਰੁਪਿੰਦਰ ਰੂਪੀ,ਸੋਨੂ ਸਰਾਓ, ਵਿਕਰਮਜੀਤ ਵਿਕੀ, ਸਤਵਿੰਦਰ ਸੱਤਾ, ਦਿਨੇਸ਼ ਨਾਰਦ, ਰਾਜੂ, ਕੁਨਾਲ, ਪ੍ਰਿੰਆਸੂ ਤਿਵਾੜੀ, ਰਾਹੁਲ ਗੁਪਤਾ, ਅਨੀਸ਼ ਅਵਲੀਸ਼, ਰਮਨ ਮਹਿਤਾ, ਕਮਲਜੀਤ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਪੰਕਜ ਗੌਤਮ, ਗੁਰਵਿੰਦਰ ਸਿੰਘ ਕਾਕਾ ਬਾਜਵਾ ਕੌਂਸਲਰ, ਜਸਵੰਤ ਕੌਰ ਲੋਹਟ ਕੌਂਸਲਰ, ਪੂਜਾ ਰੋਸੀ ਕੌਂਸਲਰ, ਹਰਨੇਕ ਸਿੰਘ ਨੇਕੀ ਪ੍ਰਧਾਨ ਟਰੱਕ ਯੂਨੀਅਨ ਦੋਰਾਹਾ, ਰਣਜੀਤ ਸਿੰਘ ਨੰਬਰਦਾਰ ਸਾਬਕਾ ਕੌਂਸਲਰ, ਜਗਤਾਰ ਸਿੰਘ , ਲਾਭ ਸਿੰਘ, ਬਲਵੀਰ ਮਛਾਲ, ਟੋਨੀ, ਇੰਦਰਜੀਤ ਸਿੰਘ ਲੋਪੋ ਸਾਬਕਾ ਸਰਪੰਚ, ਰਾਜਵਿੰਦਰ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਪਾਇਲ, ਮਨਜੀਤ ਸਿੰਘ ਪੀਏ, ਗੁਰਜਿੰਦਰ ਸਿੰਘ ਨੀਕਾ, ਗਗਨ ਲੋਹਟ, ਅਭੇਪਾਲ ਸਿੰਘ ਜੱਲਾ, ਸ਼ਰਨਜੀਤ ਸਿੰਘ ਮਿੱਠੂ, ਕੌਂਸਲਰ ਸ਼ਹਿਰ ਵਾਸੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।