21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੰਜਾਬ ਸਰਕਾਰ ਨੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਸ਼ੁਰੂ ਕਰਕੇ ਹਜ਼ਾਰਾਂ ਪਰਿਵਾਰਾਂ ਦਾ ਸੁਪਨਾ ਕੀਤਾ ਸਾਕਾਰ-ਤਰੁਨਪ੍ਰੀਤ ਸਿੰਘ ਸੌਂਦ

ਕੁਹਾੜਾ, 20ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਸਰਕਲ ਕੁਹਾੜਾ ਅਤੇ ਲੱਖੋਵਾਲ ਦੀਆਂ ਬੂਥ ਪੱਧਰੀ ਕਮੇਟੀਆਂ ਦੇ ਅਹੁਦੇਦਾਰਾਂ ਦਾ ਸਨਮਾਨ ਸਮਾਰੋਹ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਿਮਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਅਜੀਤ ਡੈਸਕ 21-10-2026
ਕੁਹਾੜਾ, 20ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਸਰਕਲ ਕੁਹਾੜਾ ਅਤੇ ਲੱਖੋਵਾਲ ਦੀਆਂ ਬੂਥ ਪੱਧਰੀ ਕਮੇਟੀਆਂ ਦੇ ਅਹੁਦੇਦਾਰਾਂ ਦਾ ਸਨਮਾਨ ਸਮਾਰੋਹ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸਿਮਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿਚ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹਨ। ਵਰਕਰਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਹੀ ਪਾਰਟੀ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦਾ ਮਾਣ-ਸਤਿਕਾਰ ਕਰਨਾ ਪਾਰਟੀ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇੱਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਪਾਰਟੀ ਦੇ ਆਗੂਆਂ ਨੇ ਬੂਥ ਪੱਧਰ ’ਤੇ ਜਥੇਬੰਦੀ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਤਾਲਮੇਲ ਵਧਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਦੀ ਅਹਿਮ ਭੂਮਿਕਾ ਹੈ ਅਤੇ ਸਾਰੇ ਅਹੁਦੇਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ, ਹਰਨੇਕ ਸਿੰਘ ਰਾਣਾ, ਅਵਤਾਰ ਸਿੰਘ ਕੁਹਾੜਾ ਸਰਕਲ, ਰਾਜ ਸਿੰਘ ਲੱਖੋਵਾਲ ਸਰਕਲ ਪ੍ਰਧਾਨ,ਕਮਿਕਰ ਸਿੰਘ, ਹਰਗੋਬਿੰਦ ਸਿੰਘ, ਜਤਿੰਦਰ ਸਿੰਘ, ਜਗਮੋਹਣ ਸਿੰਘ, ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਸਾਹਾਬਾਣਾ, ਯੂਥ ਪ੍ਰਧਾਨ ਲਵਪ੍ਰੀਤ ਸਿੰਘ ਚਾਨਾ, ਜਗਨ ਸਿੰਘ ਜੱਗਾ, ਵਿਜੇ ਸੈਣੀ ਵਪਾਰੀ ਵਿੰਗ ਦੇ ਪ੍ਰਧਾਨ, ਗੁਰਬਾਜ਼ ਸਿੰਘ, ਮਾਸਟਰ ਸੰਤੋਖ ਸਿੰਘ, ਤੇਜ ਸਿੰਘ ਗਰਚਾ, ਕੁਲਵਿੰਦਰ ਸਿੰਘ ਗਰਚਾ, ਰਵਿੰਦਰ ਸਿੰਘ ਗਰਚਾ, ਮਨਜੀਤ ਸਿੰਘ ਗਰਚਾ, ਮਨਦੀਪ ਸਿੰਘ, ਚਰਨਜੀਤ ਸਿੰਘ ਪੰਧੇਰ, ਪਵਨਦੀਪ ਸਿੰਘ ਕੂਨਰ, ਰਜਿੰਦਰ ਸਿੰਘ ਰਾਣਾ, ਗੋਰਾ ਮਾਂਗਟ, ਰਣਜੀਤ ਸਿੰਘ ਮਾਂਗਟ, ਨਿਰਭੈ ਮਾਂਗਟ, ਮਿੰਟੂ ਰਾਮਗੜ੍ਹ, ਅਵਤਾਰ ਸਿੰਘ ਮੁੰਡੀਆਂ, ਪ੍ਰੀਤਮ ਸਿੰਘ, ਜੱਗਾ ਸਿੰਘ ਮੁੰਡੀਆਂ, ਮਲਕੀਤ ਸਿੰਘ ਕੁਹਾੜਾ, ਸਾਬਕਾ ਪੰਚ ਹਨੀ ਮਾਂਗਟ, ਰਵਿੰਦਰ ਸਿੰਘ ਗਰਚਾ, ਸ਼ੇਰ ਜੰਗ ਸਿੰਘ, ਬਿੰਦਰ ਗਰਚਾ, ਬਲਵੰਤ ਸਿੰਘ, ਸਚਿਨਪ੍ਰੀਤ ਸਿੰਘ ਖਹਿਰਾ, ਅਮਨਦੀਪ ਸਿੰਘ ਪੀ. ਏ., ਬਲਵੀਰ ਸਿੰਘ ਬੀਰੀ ਸਮੇਤ ਭਾਰੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਮਦਰ ਟੇਰੇਸਾ ਸਕੂਲ ਖੰਨਾ ’ਚ ਦੁਸਹਿਰੇ ’ਤੇ ਵਿਦਿਆਰਥੀਆਂ ਨੂੰ ਦਿੱਤਾ ਗਿਆ ‘ਬੁਰਾਈ ’ਤੇ ਚੰਗਿਆਈ ਦੀ ਜਿੱਤ’ ਦਾ ਸੰਦੇ... ਅਗਲੀ ਖ਼ਬਰ ਸਮਰਾਲਾ ਦੀ ਅਨਾਜ ਮੰਡੀ ’ਚ ਐੱਸ. ਡੀ. ਐੱਮ. ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।