ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਬੰਦ ਦਾ ਕੀਤਾ ਸਮਰਥਨ
ਸਮਰਾਲਾ, 14 ਅਕਤੂਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਜਦੋਂ ਨਸ਼ਾ ਤਸਕਰ ਸ਼ਰੇਆਮ ਹੱਥ ਵਿੱਚ ਹਥਿਆਰ ਫੜ੍ਹ ਕੇ ਨਸ਼ਾ ਵੇਚਣ ਉਨ੍ਹਾਂ ਨੂੰ ਰੋਕਣ ਵਾਲੇ ਨੂੰ ਬਦਲੇ ਵਿੱਚ ਮੌਤ ਮਿਲੇ ਅਤੇ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੋਵੇ ਤਾਂ ਉਸ ਸੂਬੇ ਦੇ ਆਮ ਲੋਕਾਂ ਕਿੱਥੋਂ ਸੁਰੱਖਿਆ ਹੋ ਸਕਦੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਨਸ਼ਿਆਂ ਖ਼ਿਲਾਫ਼ ਨਸ਼ਾ ਤਸਕਰਾਂ ਨਾਲ ਭਿੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਸਮੁੱਚੀ ਜਥੇਬੰਦੀ ਦੁਖ ਜ਼ਾਹਿਰ ਕਰਦੀ ਹੈ, ਜਿਸ ਢੰਗ ਨਾਲ ਉਸ ਦਾ ਕੱਲ੍ਹ ਸ਼ਰੇਆਮ ਬਾਜ਼ਾਰ ਵਿਚ ਕਤਲ ਕੀਤਾ ਗਿਆ ਹੈ, ਉਹ ਬੇਹੱਦ ਦੁਖਦਾਈ ਹੈ।
ਸਮਰਾਲਾ, 14 ਅਕਤੂਬਰ (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਜਦੋਂ ਨਸ਼ਾ ਤਸਕਰ ਸ਼ਰੇਆਮ ਹੱਥ ਵਿੱਚ ਹਥਿਆਰ ਫੜ੍ਹ ਕੇ ਨਸ਼ਾ ਵੇਚਣ ਉਨ੍ਹਾਂ ਨੂੰ ਰੋਕਣ ਵਾਲੇ ਨੂੰ ਬਦਲੇ ਵਿੱਚ ਮੌਤ ਮਿਲੇ ਅਤੇ ਸਰਕਾਰ ਹੱਥ ਤੇ ਹੱਥ ਧਰ ਕੇ ਬੈਠੀ ਹੋਵੇ ਤਾਂ ਉਸ ਸੂਬੇ ਦੇ ਆਮ ਲੋਕਾਂ ਕਿੱਥੋਂ ਸੁਰੱਖਿਆ ਹੋ ਸਕਦੇ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਨਸ਼ਿਆਂ ਖ਼ਿਲਾਫ਼ ਨਸ਼ਾ ਤਸਕਰਾਂ ਨਾਲ ਭਿੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ’ਤੇ ਸਮੁੱਚੀ ਜਥੇਬੰਦੀ ਦੁਖ ਜ਼ਾਹਿਰ ਕਰਦੀ ਹੈ, ਜਿਸ ਢੰਗ ਨਾਲ ਉਸ ਦਾ ਕੱਲ੍ਹ ਸ਼ਰੇਆਮ ਬਾਜ਼ਾਰ ਵਿਚ ਕਤਲ ਕੀਤਾ ਗਿਆ ਹੈ, ਉਹ ਬੇਹੱਦ ਦੁਖਦਾਈ ਹੈ। ਇਸ ਕਤਲ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਪੰਜਾਬ ਬੰਦ ਵਿਚ ਸ਼ਾਮਲ ਹੋ ਰਹੀਆਂ ਹਨ। ਬੀ. ਕੇ. ਯੂ. (ਲੱਖੋਵਾਲ) ਵਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਲੱਖੋਵਾਲ ਯੂਨੀਅਨ 15 ਅਕਤੂਬਰ ਦੇ ਪੰਜਾਬ ਬੰਦ ਵਿਚ ਪੂਰਨ ਰੂਪ ਵਿਚ ਸਾਥ ਦੇਵੇਗੀ।