09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਮਨੋਰੰਜਕ ਗਤੀਵਿਧੀਆਂ ਸੰਬੰਧੀ ਦੋ ਦਿਨਾ ਪ੍ਰੋਗਰਾਮ

ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਲਾ ਸੰਗਮ ਨੀਲੋਂ ਪੁਲ ਦੀ ਮਹੀਨਾਵਾਰ ਇਕੱਤਰਤਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ, ਨੀਲੋਂ (ਲੁਧਿਆਣਾ) ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿਵੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਦੌਰਾਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਝੱਜ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸਾਬਤਾ ਚੰਦ’ ਨੂੰ ਲੋਕ-ਅਰਪਣ ਕੀਤਾ ਗਿਆ।

ਪੈਰਾਗੌਨ ਸਕੂਲ ਨੰਗਲ ਵਿਖੇ ਦੋ ਦਿਨਾ ਮਨੋਰੰਜਕ ਗਤੀਵਿਧੀਆਂ ਸਮੇਂ ਹਿੱਸਾ ਲੈਣ ਸਮੇਂ ਸਕੂਲੀ ਬੱਚੇ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ 09-10-2026
ਮਾਛੀਵਾੜਾ ਸਾਹਿਬ, 8 ਅਕਤੂਬਰ (ਮਨੋਜ ਕੁਮਾਰ)-ਕਲਾ ਸੰਗਮ ਨੀਲੋਂ ਪੁਲ ਦੀ ਮਹੀਨਾਵਾਰ ਇਕੱਤਰਤਾ ਸੰਤ ਕਿਰਪਾਲ ਸਿੰਘ ਸੇਵਾ ਪੰਥੀ ਪਬਲਿਕ ਹਾਇਰ ਸੈਕੰਡਰੀ ਸਕੂਲ, ਨੀਲੋਂ (ਲੁਧਿਆਣਾ) ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿਵੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਦੌਰਾਨ ਪ੍ਰਸਿੱਧ ਲੇਖਕ ਬਲਦੇਵ ਸਿੰਘ ਝੱਜ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸਾਬਤਾ ਚੰਦ’ ਨੂੰ ਲੋਕ-ਅਰਪਣ ਕੀਤਾ ਗਿਆ। ਸਮਾਗਮ ਦੇ ਆਗਾਜ਼ ਵਿਚ ਸਭਾ ਦੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਨੇ ਆਏ ਹੋਏ ਸਮੂਹ ਸਾਹਿਤ ਪ੍ਰੇਮੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਝੱਜ ਇੱਕ ਸੁਹਿਰਦ ਇਨਸਾਨ ਹਨ, ਜਿਨ੍ਹਾਂ ਨੇ ਸਮਾਜਿਕ, ਰਾਜਨੀਤਿਕ ਅਤੇ ਸਾਹਿੱਤਿਕ ਖੇਤਰਾਂ ਵਿਚ ਹਮੇਸ਼ਾ ਹਾਂ-ਪੱਖੀ ਯੋਗਦਾਨ ਪਾਇਆ ਹੈ। ‘ਸਾਬਤਾ ਚੰਦ’ ਚੌਗਿਰਦੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਗੰਭੀਰ ਚਿੰਤਨ ਵਿਚੋਂ ਨਿਕਲਿਆ ਇੱਕ ਤਿੱਖਾ ਵਿਅੰਗ ਹੈ, ਜਿਸ ਦਾ ਆਕਾਰ ਭਾਵੇਂ ਛੋਟਾ ਹੈ ਪਰ ਵਿਸ਼ਾ ਬੇਹੱਦ ਵਿਸ਼ਾਲ ਹੈ। ਬਲਵੰਤ ਮਾਂਗਟ ਨੇ ਪੁਸਤਕ ‘ਤੇ ਚਰਚਾ ਕਰਦਿਆਂ ਕਿਹਾ ਕਿ ਲੇਖਕ ਨੇ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਵੱਡੀਆਂ ਗੱਲਾਂ ਕਹੀਆਂ ਹਨ। ਇਸ ਮੌਕੇ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਅਤੇ ਨੇਤਰ ਮੁੱਤਿਓਂ ਨੇ ਲੇਖਕ ਨੂੰ ਵਧਾਈ ਦਿੱਤੀ। ਗੁਰਸੇਵਕ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਪੁਸਤਕ ਵਿਚ ਪੰਜਾਬੀ ਮਿੱਟੀ ਤੇ ਧਰਾਤਲ ਨਾਲ ਜੁੜੀ ਠੇਠ ਸ਼ਬਦਾਵਲੀ ਨੂੰ ਖ਼ੂਬਸੂਰਤੀ ਨਾਲ ਸਾਂਭਿਆ ਗਿਆ ਹੈ। ਪ੍ਰਧਾਨਗੀ ਭਾਸ਼ਣ ਵਿਚ ਕਰਨੈਲ ਸਿਵੀਆ ਨੇ ਕਿਹਾ ਕਿ ਬਲਦੇਵ ਸਿੰਘ ਝੱਜ ਹਰ ਹਾਲਾਤ ਵਿਚ ਸਹਿਜ ਰਹਿਣ ਵਾਲੀ ਸ਼ਖ਼ਸੀਅਤ ਹਨ ਅਤੇ ਇਹ ਪੁਸਤਕ ਵਾਤਾਵਰਨ ਪ੍ਰੇਮੀਆਂ ਤੇ ਵਿਰੋਧੀਆਂ ਦੇ ਦਵੰਦ ਨੂੰ ਪੇਸ਼ ਕਰਦੀ ਹੋਈ ਸਾਹਿਤ ਜਗਤ ‘ਤੇ ਸਾਰਥਿਕ ਪ੍ਰਭਾਵ ਛੱਡੇਗੀ। ਲੇਖਕ ਬਲਦੇਵ ਸਿੰਘ ਝੱਜ ਨੇ ਸਭਾ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਹੁਣ ਤੱਕ ਪੰਜ ਪੁਸਤਕਾਂ ਲਿਖ ਚੁੱਕੇ ਹਨ, ਜਿਨ੍ਹਾਂ ਵਿਚ ਦੋ ਕਾਵਿ-ਸੰਗ੍ਰਹਿ, ਦੋ ਬਾਲ ਸਾਹਿਤ ਅਤੇ ਇੱਕ ਵਾਰਤਕ ਪੁਸਤਕ ‘ਅੱਖਰ ਅੱਖਰ ਬੋਲਦਾ’ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਹ ਪਿੰਡ ਦੇ ਸਰਪੰਚ ਅਤੇ ਕੋਆਪਰੇਟਿਵ ਬੈਂਕ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਪੁਸਤਕ ਲੋਕ-ਅਰਪਣ ਉਪਰੰਤ ਇੱਕ ਭਾਵਪੂਰਤ ਰਚਨਾ-ਦੌਰ ਚੱਲਿਆ। ਇਕੱਤਰਤਾ ਦੌਰਾਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਹਿੱਤਿਕ ਸਾਥੀਆਂ ਟੀ. ਲੋਚਨ, ਅਵਤਾਰ ਉਟਾਲਾਂ, ਕੇ. ਐੱਲ. ਗਰਗ ਅਤੇ ਅਨੂਪ ਸਿੰਘ ਖ਼ਾਨਪੁਰੀ ਦੇ ਵਿਛੋੜੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਆਖੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਕਰਨੈਲ ਸਿਵੀਆ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬੁੱਧ ਸਿੰਘ ਨੀਲੋਂ ਨੇ ਬਾਖ਼ੂਬੀ ਨਿਭਾਈ।
ਪਿਛਲੀ ਖ਼ਬਰ ਰਾਮਲੀਲ੍ਹਾ ਦੇ ਮੰਚਨ ਦੀ ਸ਼ੁਰੂਆਤ ਹੋਈ, ਪ੍ਰਧਾਨ ਕਾਲੇ ਨੇ ਨਿਭਾਈ ਉਦਘਾਟਨੀ ਰਸਮ ਅਗਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਡਵੀਜ਼ਨ ਦੋਰਾਹਾ ਦੀ ਨਵੀਂ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।