30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ -4 ਅਕਤੂਬਰ ਨੂੰ ਭਾਦਸੋਂ ਬੀੜ ਵਿਖੇ ਜਾ ਕੇ ਹਨੂੰਮਾਨ ਜੀ ਦੀ ਬੰਦਰ ਸੈਨਾ ਦੀ ਆਰਤੀ ਕਰਕੇ ਲਿਆ ਜਾਵੇਗਾ ਆਸ਼ੀਰਵਾਦ : ਅਜੈ ਮਿੱਤਲ

ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਆਉਣ ਵਾਲੀ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਸ਼੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਬਿਪਨ ਚੰਦਰ ਗੈਂਦ ਅਤੇ ਪ੍ਰਧਾਨ ਸੁਬੋਧ ਮਿੱਤਲ ਨੇ ਕੀਤੀ।

ਬੀਜਾ ਵਿਖੇ ਸੂਬਾ ਪੱਧਰੀ ਕੱਢੀ ਜਾ ਰਹੀ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਆਗੂ। ਤਸਵੀਰ-ਜੰਟੀ ਮਾਨ 30-09-2026
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਆਉਣ ਵਾਲੀ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਸ਼੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਬਿਪਨ ਚੰਦਰ ਗੈਂਦ ਅਤੇ ਪ੍ਰਧਾਨ ਸੁਬੋਧ ਮਿੱਤਲ ਨੇ ਕੀਤੀ। ਇਸ ਦੌਰਾਨ ਸ਼੍ਰੀ ਰਾਮ-ਲੀਲਾ ਦੇ ਸ਼ਾਨਦਾਰ ਪ੍ਰੋਗਰਾਮ ਸਬੰਧੀ ਵੱਖ-ਵੱਖ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸ਼੍ਰੀ ਰਾਮ-ਲੀਲਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਰਾਮ-ਲੀਲਾ ਗਰਾਊਂਡ ਦੀਆਂ ਤਿਆਰੀਆਂ, ਸੜਕਾਂ ’ਤੇ ਲਾਈਟਿੰਗ, ਵਰਿੰਦਾਵਨ ਤੋਂ ਆਉਣ ਵਾਲੇ ਕਲਾਕਾਰਾਂ ਦੇ ਠਹਿਰਨ ਅਤੇ ਭੋਜਨ ਸਮੇਤ ਹੋਰ ਸਾਰੇ ਜ਼ਰੂਰੀ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਆਯੋਜਨ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣ ਲਈ ਕਮੇਟੀ ਦੇ ਵੱਖ-ਵੱਖ ਮੈਂਬਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਜਨਰਲ ਸਕੱਤਰ ਕਮਲ ਕਪੂਰ, ਵਾਈਸ ਪ੍ਰਧਾਨ ਅਜੈ ਮਿੱਤਲ, ਰਾਜੇਸ਼ ਕੁਮਾਰ, ਡਾ. ਰਾਹੁਲ ਸ਼ੁਕਲਾ, ਸ਼ੰਕਰ ਗੋਇਲ, ਖਜ਼ਾਨਚੀ ਮਨੀਸ਼ ਹਾਂਡਾ, ਡਾ. ਹਿਮਾਂਸ਼ੂ ਪਾਹਵਾ, ਰੋਹਿਤ ਕੁਮਾਰ, ਕਰਨ ਵਰਮਾ, ਸੰਜੇ ਗਰਗ ਸਮੇਤ ਕਮੇਟੀ ਦੇ ਹੋਰ ਮੈਂਬਰ ਹਾਜ਼ਰ ਸਨ। 29 ਖੰਨਾ29 ਮੀਟਿੰਗ ਮੌਕੇ ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਖੰਨਾ ਦੇ ਅਹੁਦੇਦਾਰ। ਤਸਵੀਰ : ਸੋਨੀ ਗਿੱਲ
ਪਿਛਲੀ ਖ਼ਬਰ ਏ. ਐੱਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਪੰਜਾਬ ਰਾਜ ਪੱਧਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਨਾਮਣਾ ਖੱਟ... ਅਗਲੀ ਖ਼ਬਰ ਸਮਰਾਲਾ ਪੁਲਿਸ ਵਲੋਂ ਬੰਦ ਢਾਬੇ ’ਚ ਚਲਦੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ * ਛਾਪੇ ’ਚ 132 ਵਿਅਕਤੀ ਦਾਖਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।