29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਆਪ ਪਾਰਟੀ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਕੇ ਪੰਜਾਬ ਦੀ ਜਵਾਨੀ ਨਸ਼ਿਆਂ ਵੱਲ ਧੱਕ ਰਹੀ-ਮਨਪ੍ਰੀਤ ਸਿੰਘ ਬਾਦਲ

ਅਹਿਮਦਗੜ੍ਹ, 28 ਸਤੰਬਰ (ਰਵਿੰਦਰ ਪੁਰੀ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕੌਮੀ ਪ੍ਰਧਾਨ ਭਾਜਪਾ ਮਨਪ੍ਰੀਤ ਸਿੰਘ ਬਾਦਲ, ਗੇਜਾ ਰਾਮ ਵਾਲਮੀਕਿ ਦੀ ਅਗਵਾਈ ਹੇਠ ਮੰਡੀ ਅਹਿਮਦਗੜ੍ਹ ਪਹੁੰਚਣ ‘ਤੇ ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ, ਰਮੇਸ਼ ਚੰਦ ਘਈ, ਪ੍ਰਮੋਦ ਗੁਪਤਾ, ਆਸ਼ੂਤੋਸ਼ ਵਿਨਾਇਕ, ਅਸ਼ੋਕ ਵਰਮਾ, ਸੀਤਾ ਗੋਗਨਾ, ਪ੍ਰੇਮ ਗੁਪਤਾ, ਵਿਜੈ ਸ਼ਰਮਾ, ਅਮਿਤ ਕਰੀਰ, ਰਾਜਨ ਘਈ, ਸਚਿਨ ਮੁਲਤਾਨੀ, ਅਵਤਾਰ ਸਿੰਘ ਵੜਿੰਗ ਆਦਿ ਆਗੂਆਂ ਵਲੋਂ ਨਿੱਘਾ ਸਵਾਗਤ ਹੋਇਆ। ਜਿਥੇ ਭਾਜਪਾ ਵਰਕਰਾਂ ਦੇ ਨਾਲ ਆਮ ਲੋਕਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ’ਚ ਅਸਫਲ ਰਹੀ।

ਅਹਿਮਦਗੜ੍ਹ ਵਿਖੇ ਭਾਜਪਾ ਦੀ ਨਸ਼ਾ ਛੁਡਾਓ ਯਾਤਰਾ ਦੌਰਾਨ ਮਨਪ੍ਰੀਤ ਸਿੰਘ ਬਾਦਲ, ਗੇਜਾ ਰਾਮ ਵਾਲਮੀਕਿ, ਹੀਰਾ ਸਿੰਘ ਅਮਰਗੜ੍ਹ, ਜਗਤ ਕਥੂਰੀਆ ਆਦਿ ਹੋਰ ਆਗੂਆਂ ਨਾਲ। ਤਸਵੀਰ : ਪੁਰੀ 29-09-2026
ਅਹਿਮਦਗੜ੍ਹ, 28 ਸਤੰਬਰ (ਰਵਿੰਦਰ ਪੁਰੀ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕੌਮੀ ਪ੍ਰਧਾਨ ਭਾਜਪਾ ਮਨਪ੍ਰੀਤ ਸਿੰਘ ਬਾਦਲ, ਗੇਜਾ ਰਾਮ ਵਾਲਮੀਕਿ ਦੀ ਅਗਵਾਈ ਹੇਠ ਮੰਡੀ ਅਹਿਮਦਗੜ੍ਹ ਪਹੁੰਚਣ ‘ਤੇ ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ, ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ, ਰਮੇਸ਼ ਚੰਦ ਘਈ, ਪ੍ਰਮੋਦ ਗੁਪਤਾ, ਆਸ਼ੂਤੋਸ਼ ਵਿਨਾਇਕ, ਅਸ਼ੋਕ ਵਰਮਾ, ਸੀਤਾ ਗੋਗਨਾ, ਪ੍ਰੇਮ ਗੁਪਤਾ, ਵਿਜੈ ਸ਼ਰਮਾ, ਅਮਿਤ ਕਰੀਰ, ਰਾਜਨ ਘਈ, ਸਚਿਨ ਮੁਲਤਾਨੀ, ਅਵਤਾਰ ਸਿੰਘ ਵੜਿੰਗ ਆਦਿ ਆਗੂਆਂ ਵਲੋਂ ਨਿੱਘਾ ਸਵਾਗਤ ਹੋਇਆ। ਜਿਥੇ ਭਾਜਪਾ ਵਰਕਰਾਂ ਦੇ ਨਾਲ ਆਮ ਲੋਕਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਸਮੇਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ’ਚ ਅਸਫਲ ਰਹੀ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਡਰੱਗ ਮਾਫ਼ੀਆ ਅਤੇ ਗੈਂਗਸਟਰ ਅੱਜ ਪੰਜਾਬ ‘ਤੇ ਭਾਰੂ ਹੋ ਕੇ ਸਾਡੀ ਜਵਾਨੀ ਨੂੰ ਖੋਰਾ ਲਗਾ ਰਹੇ ਹਨ। ਨਸ਼ਿਆਂ ਦੇ ਮੁੱਦੇ ‘ਤੇ ਸਵਾਲ ਚੁੱਕਣ ਵਾਲੇ ਗੁਲਜ਼ਾਰ ਸਿੰਘ ਵਰਗੇ ਲੋਕਾਂ ਨੂੰ ਪੰਜਾਬ ਸਰਕਾਰ ਮੌਤ ਦੇ ਰਹੀ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸ਼ਿਵਰਾਜ ਸਿੰਘ ਚੌਹਾਨ, ਕੇਵਲ ਸਿੰਘ ਢਿੱਲੋਂ, ਤਰੁਣ ਚੁੱਘ, ਸੁਨੀਲ ਜਾਖੜ ਵਰਗੇ ਆਗੂਆਂ ਦੀ ਅਗਵਾਈ ‘ਚ ਪੰਜਾਬ ਭਾਜਪਾ ਸੱਤਾ ‘ਚ ਆ ਕੇ ਨਸ਼ਿਆਂ ਦਾ ਖ਼ਾਤਮਾ ਕਰੇਗੀ। ਭਾਜਪਾ ਦੀ ਚੌਥੀ ਨਸ਼ਾ ਮੁਕਤ ਪੰਜਾਬ ਯਾਤਰਾ ਸਮੇਂ ਅਹਿਮਦਗੜ੍ਹ ਵਿਚ ਸਜੇ ਪੰਡਾਲ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਗੇਜਾ ਰਾਮ ਵਾਲਮੀਕੀ ਨੇ ਕਿਹਾ ਕਿ ਆਪ ਪਾਰਟੀ ਨਸ਼ਾ ਤਸਕਰਾਂ ਦੀ ਪੁਸ਼ਤ ਪਨਾਹੀ ਕਰ ਕੇ ਸਾਡੀ ਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੀ ਹੈ। ਉਨ੍ਹਾਂ ਦ੍ਰਿੜਤਾ ਨਾਲ ਕਿਹਾ ਕਿ ਆਗਾਮੀ ਪੰਜਾਬ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਰਾਜ ਸੱਤਾ ਵਿਚ ਆ ਕੇ ਨਸ਼ੇ ਦਾ ਮੁਕੰਮਲ ਖ਼ਾਤਮਾ ਕਰੇਗੀ। ਗੇਜਾ ਰਾਮ ਨੇ ਕਿਹਾ ਕਿ ਸੰਸਦ ਦੀ ਸਟੈਂਡਿੰਗ ਕਮੇਟੀ ਦੀ ਇਕ ਰਿਪੋਰਟ ‘ਚ ਖ਼ੁਲਾਸਾ ਹੋਇਆ ਹੈ ਕਿ ਪੰਜਾਬ ‘ਚ 67 ਲੱਖ ਲੋਕ ਨਸ਼ਾ ਕਰਦੇ ਹਨ, ਜੋ ਗੰਭੀਰ ਚਿੰਤਾਜਨਕ ਹੈ। ਹਲਕਾ ਅਮਰਗੜ੍ਹ ਦੇ ਇੰਚਾਰਜ ਹੀਰਾ ਸਿੰਘ ਅਮਰਗੜ੍ਹ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਲਈ ਗੰਭੀਰ ਚੁਨੌਤੀ ਬਣਿਆ ਹੋਇਆ, ਭਾਜਪਾ ਇਸ ਚੁਨੌਤੀ ਨੂੰ ਖ਼ਤਮ ਕਰ ਕੇ ਦਮ ਲਵੇਗੀ। ਇਸ ਮੌਕੇ ਭਾਜਪਾ ਦੇ ਕਈ ਸੂਬਾ ਆਗੂ ਜੀਵਨ ਗੁਪਤਾ, ਰਾਜੁ ਕੁਮਾਰ ਭਾਟੀਆ ਵਿਧਾਇਕ ਦਿੱਲੀ ਆਦਿ ਵੀ ਵਿਸ਼ੇਸ਼ ਕਰ ਕੇ ਹਾਜਿਰ ਸਨ। ਇਸ ਮੌਕੇ ਸ਼ਹਿਰ ਦੇ ਪ੍ਰਮੁੱਖ ਆਗੂ ਕ੍ਰਿਸ਼ਨ ਗੋਪਾਲ ਟੋਨੀ, ਰਾਕੇਸ਼ ਗਰਗ, ਸੁਖਵਿੰਦਰ ਗਾਂਧੀ, ਸੋਨੂੰ ਰਾਮਾਨੰਦ, ਸੰਜੇ ਮਿੱਤਲ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਦਿਆਲਪੁਰਾ ਵਲੋਂ ਰੋਪੜ-ਰਾਹੋਂ ਰੋਡ ਫਿਰਨੀ ਦੇ ਨਿਰਮਾਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਰੂਹਾਨੀ ਤਪੱਸਿਆ ਤੋਂ ਸਮਾਜ ਨੂੰ ਨਵਾਂ ਰਸਤਾ ਮਿਲਦਾ ਹੈ- ਗਿਆਨੀ ਇਕਬਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।