21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡਰਾਮੇ ਅਤੇ ਚੁਟਕਲੇ ਸੁਣਾ ਕੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ- ਖੰਗੂੜਾ

ਅਹਿਮਦਗੜ੍ਹ, 20 ਸਤੰਬਰ (ਸੁਖਜੀਤ ਸਿੰਘ ਖੇੜਾ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਅਤੇ ਕਮਲਪ੍ਰੀਤ ਸਿੰਘ ਖੰਗੂੜਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਾਂਗਰਸੀ ਆਗੂਆਂ ਦੀ ਪੰਜਾਬ ਕਾਂਗਰਸ ਵੱਲੋਂ ਭੇਜੇ ਜਾਂਦੇ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਉਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭਁਜ ਰਹੀ ਹੈ ਜਿਸ ਨੇ ਕਿ ਪੰਜਾਬ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ।

ਅਜੀਤ ਡੈਸਕ 21-09-2026
ਅਹਿਮਦਗੜ੍ਹ, 20 ਸਤੰਬਰ (ਸੁਖਜੀਤ ਸਿੰਘ ਖੇੜਾ)-ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਅਤੇ ਕਮਲਪ੍ਰੀਤ ਸਿੰਘ ਖੰਗੂੜਾ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਾਂਗਰਸੀ ਆਗੂਆਂ ਦੀ ਪੰਜਾਬ ਕਾਂਗਰਸ ਵੱਲੋਂ ਭੇਜੇ ਜਾਂਦੇ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਉਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭਁਜ ਰਹੀ ਹੈ ਜਿਸ ਨੇ ਕਿ ਪੰਜਾਬ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੰਜਾਬ ਲਈ ਨਾ ਕੋਈ ਨੀਤੀ ਹੈ ਨਾ ਇਹਨਾਂ ਦੀ ਨੀਅਤ ਪੰਜਾਬ ਲਈ ਸਾਫ਼ ਹੈ। ਉਨ੍ਹਾਂ ਕਿਹਾ ਕਿ ਚੁਟਕਲੇ ਸੁਣਾ ਕੇ ਡਰਾਮੇ ਕਰਕੇ ਸਰਕਾਰ ਨੀ ਚੱਲ ਸਕਦੀ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋ ਚੁੱਕੀ ਹੈ ਕਿਉਂ ਕਿ ਪੰਜਾਬ ਅੰਦਰ ਗੈਗਸਟਾਰਾ ਅਤੇ ਨਸ਼ਿਆਂ ਦਾ ਰੁਝਾਨ ਹੈ ਜਿਸ ਕਾਰਨ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਲਿਆਉਣ ਲਈ ਉਤਾਵਲੇ ਹਨ। ਇਸ ਮੌਕੇ ਹੋਰਨਾ ਤੋ ਇਲਾਵਾ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪਰਮਿੰਦਰ ਸਿੰਘ ਸਰਪੰਚ ਜਿੱਤਵਾਲ, ਬਲਜੀਤ ਸਿੰਘ ਸਾਬਕਾ ਸਰਪੰਚ ਕਿਲਾ ਹਾਂਸ਼, ਗੁਰਮੀਤ ਸਿੰਘ ਲਸੋਈ, ਪਰਮਜੀਤ ਸਿੰਘ ਸਾਬਕਾ ਸਰਪੰਚ, ਨਿਰਭੈ ਸਿੰਘ ਬੇਰ ਕਲਾਂ ਜਰਨਲ ਸਕੱਤਰ, ਮੇਘ ਸਿੰਘ ਬੇਰ ਕਲਾਂ ਸਕੱਤਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ (ਬ) ਛਪਾਰ ਕਾਨਫਰੰਸ ਲਈ ਬਲਵਿੰਦਰ ਸੰਧੂ ਵਲੋਂ ਬਲਾਕ ਸੁਧਾਰ ਪਿੰਡਾਂ ’ਚ ਮੀਟਿੰਗਾਂ ਅਗਲੀ ਖ਼ਬਰ ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬੱਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਉੱਘੇ ਸੋਸ਼ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।