ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬੱਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਉੱਘੇ ਸੋਸ਼ਲ ਆਗੂ ਮਾ. ਮਲਕੀਤ ਸਿੰਘ ਨੇ ਦਿੱਤਾ ਆਸ਼ੀਰਵਾਦ
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਸੈਂਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਗੌਰਵ ਬੱਸੀ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਲੜਕਿਆਂ ਦੀ ਟੀਮ ਖੋ-ਖੋ ਵਿਚੋਂ ਸੈਂਟਰ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।
ਖਿਡਾਰੀ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਉੱਘੇ ਸੋਸ਼ਲ ਆਗੂ ਮਾ. ਮਲਕੀਤ ਸਿੰਘ ਸਹਾਰਨ ਮਾਜਰਾ। ਨਾਲ ਸਕੂਲ ਮੁਖੀ ਗੌਰਵ ਬੱਸੀ। ਤਸਵੀਰ : ਸਹਾਰਨ ਮਾਜਰਾ
21-09-2026