16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮਾਸਟਰ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਤਿਨਾਮ ਨਗਰ, ਦੋਰਾਹਾ ਦਾ ਇਤਿਹਾਸ’ ਲੋਕ ਅਰਪਣ

ਦੋਰਾਹਾ, 15 ਸਤੰਬਰ (ਪੱਤਰ ਪ੍ਰੇਰਕ)-ਸਤਿੰਦਰ ਪਾਲ ਸਿੰਘ ਸੇਵਾ ਮੁਕਤ ਹਿੰਦੀ ਅਧਿਆਪਕ ਵਾਸੀ ਸਤਿਨਾਮ ਨਗਰ, ਦੋਰਾਹਾ ਦੀ ਤੀਸਰੀ ਪੁਸਤਕ ‘ਸਤਿਨਾਮ ਨਗਰ, ਦੋਰਾਹਾ ਦਾ ਇਤਿਹਾਸ’ ਗੁਰਦੁਆਰਾ ਸਤਿਨਾਮ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਤਿਨਾਮ ਨਗਰ ਵਿਚ ਵੱਖੋ ਵੱਖਰੇ ਪਿੰਡਾਂ ਦੇ ਪਰਿਵਾਰਾਂ ਦੇ ਇੱਥੇ ਆ ਕੇ ਵਸੇ ਹੋਏ ਹਨ।

ਅਜੀਤ ਡੈਸਕ 16-09-2026
ਦੋਰਾਹਾ, 15 ਸਤੰਬਰ (ਪੱਤਰ ਪ੍ਰੇਰਕ)-ਸਤਿੰਦਰ ਪਾਲ ਸਿੰਘ ਸੇਵਾ ਮੁਕਤ ਹਿੰਦੀ ਅਧਿਆਪਕ ਵਾਸੀ ਸਤਿਨਾਮ ਨਗਰ, ਦੋਰਾਹਾ ਦੀ ਤੀਸਰੀ ਪੁਸਤਕ ‘ਸਤਿਨਾਮ ਨਗਰ, ਦੋਰਾਹਾ ਦਾ ਇਤਿਹਾਸ’ ਗੁਰਦੁਆਰਾ ਸਤਿਨਾਮ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਤਿਨਾਮ ਨਗਰ ਵਿਚ ਵੱਖੋ ਵੱਖਰੇ ਪਿੰਡਾਂ ਦੇ ਪਰਿਵਾਰਾਂ ਦੇ ਇੱਥੇ ਆ ਕੇ ਵਸੇ ਹੋਏ ਹਨ। ਮੇਰੇ ਸਵਰਗਵਾਸੀ ਪਿਤਾ ਮਿਹਰ ਸਿੰਘ ਰਿਟਾਇਰਡ ਬੀ. ਪੀ. ਈ. ਓ. ਨੇ ਇਸ ਇਤਿਹਾਸ ਸੰਬੰਧੀ ਕਿਤਾਬ ਛਪਵਾਉਣੀ ਚਾਹੀ ਸੀ। ਪਰ ਉਨਾਂ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ। ਉਹਨਾਂ ਦੀ ਸੋਚ ਕਾਰਨ ਇਹ ਕੰਮ ਮੇਰੇ ਹਿੱਸੇ ਆਇਆ । ਕਿਤਾਬ ਦੇ ਪ੍ਰਕਾਸ਼ਕ ਦੀਪ ਦਿਲਵਰ (ਦਿਲਦੀਪ ਪ੍ਰਕਾਸ਼ਨ) ਨੇ ਕਿਹਾ ਕਿ ਵੱਖੋ ਵੱਖਰੇ ਤਰ੍ਹਾਂ ਦੇ ਇਤਿਹਾਸ ਬਣਦੇ ਰਹਿੰਦੇ ਹਨ ਪਰ ਇਤਿਹਾਸ ਨੂੰ ਸਾਂਭ ਦਾ ਕੋਈ ਕੋਈ ਹੈ। ਸਤਿਨਾਮ ਨਗਰ ਦਾ ਪਿਛਲੇ 75 ਸਾਲ ਦਾ ਇਤਿਹਾਸ ਦਰਜ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਰਾਮ ਸਿੰਘ ਅਤੇ ਨਗਰ ਕੌਂਸਲ ਦੋਰਾਹਾ ਦੇ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਤਿੰਦਰ ਪਾਲ ਸਿੰਘ ਅਤੇ ਉਹਨਾਂ ਦੇ ਸਵਰਗਵਾਸੀ ਪਿਤਾ ਮਾਸਟਰ ਮੇਹਰ ਸਿੰਘ ਜੀ ਦੀ ਨਗਰ ਨੂੰ ਦੇਣ ਬਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਹਾਜ਼ਰੀਨ ਨਗਰ ਦੇ ਸਾਬਕਾ ਕੌਂਸਲਰ ਨਵਜੀਤ ਸਿੰਘ, ਮੌਜੂਦਾ ਕੌਂਸਲਰ ਅਮਰੀਕ ਚੰਦ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਧਾਨ ਜਗਤਾਰ ਸਿੰਘ, ਗਿਆਨ ਸਿੰਘ ਸੇਵਾ ਮੁਕਤ ਪੀ. ਏ. ਰਜਿੰਦਰ ਸਿੰਘ ਰੇਲਵੇ ਵਾਲੇ, ਵਾਤਾਵਰਨ ਚੇਤਨਾ ਮੰਚ ਦੋਰਾਹਾ ਪ੍ਰਧਾਨ ਕੁਲਵਿੰਦਰ ਸਿੰਘ ਕਾਕਾ, ਜਸ ਬੀਰ ਸਿੰਘ ਜੱਸਾ ਜੇ.ਈ, ਹਰਜੀਤ ਸਿੰਘ ਰਾਮਪੁਰ, ਰੁਲਦਾ ਸਿੰਘ, ਕਰਮ ਸਿੰਘ, ਲਾਭ ਸਿੰਘ, ਸੁਖਵੰਤ ਸਿੰਘ, ਨਿਰਮਲ ਸਿੰਘ, ਮਾਸਟਰ ਬਲਵਿੰਦਰ ਕੁਮਾਰ, ਬਲਵਿੰਦਰ ਸਿੰਘ, ਵਰਿੰਦਰ ਪਾਲ ਸਿੰਘ ਮਨੀ, ਜਗਰੋਜ਼ ਸਿੰਘ, ਮਿਲਨਜੀਤ ਸਿੰਘ, ਗੁਰਦੇਵ ਸਿੰਘ ਬੱਬੂ, ਹਰਜੀਤ ਸਿੰਘ, ਰਜਿੰਦਰ ਸਿੰਘ ਗ੍ਰੰਥੀ, ਸਥਾਨਕ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਪਿਛਲੀ ਖ਼ਬਰ ਭਾਡੇਵਾਲ ਪੁਲ ਤੋਂ ਜਰਗ ਜਾਣ ਵਾਲੀ ਸੜਕ ਦਾ ਕੰਮ ਅੱਧਵਾਟੇ ਹੀ ਲਟਕਿਆ, ਰਾਹਗੀਰ ਭਾਰੀ ਪ੍ਰੇਸ਼ਾਨ ਇਸ 10 ਕਿੱਲੋਮੀਟਰ ਲੰਬੀ... ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦੀ ਅਗੇਤੀ ਆਮਦ ਨੂੰ ਦੇਖਦਿਆਂ 20 ਸਤੰਬਰ ਤੋਂ ਸਰਕਾਰੀ ਖਰੀਦ ਸ਼ੁਰੂ ਕਰੇ ਸਰਕਾਰ-ਪ੍ਰਧਾਨ ਕੁੰਦਰਾ 17 ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।