15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

‘ ਅਕਾਲੀ ਦਲ ਵਾਰਿਸ ਪੰਜਾਬ ਦੇ’ ’ਚ ਪਿੰਡ ਰੱਬੋਂ ਨੀਚੀ ਦੇ ਸੈਂਕੜੇ ਲੋਕ ਹੋਏ ਸ਼ਾਮਿਲ

ਮਲੌਦ, 14 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ ਦੀ ਅਗਵਾਈ ਵਿਚ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੂੰ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰੇ ਹਲਕੇ ਵਿਚ ਦਿਨੋਂ-ਦਿਨ ਆਪਣੀ ਪਕੜ ਮਜਬੂਤ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਰਹੇ ਹਨ।

ਅਜੀਤ ਡੈਸਕ 15-09-2026
ਮਲੌਦ, 14 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ ਦੀ ਅਗਵਾਈ ਵਿਚ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੂੰ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੂਰੇ ਹਲਕੇ ਵਿਚ ਦਿਨੋਂ-ਦਿਨ ਆਪਣੀ ਪਕੜ ਮਜਬੂਤ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਦੇ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋ ਰਹੇ ਹਨ। ਇਸ ਸਮੇਂ ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ, ਹਰਪਿੰਦਰ ਸਿੰਘ ਲੱਕੀ, ਬਲਜਿੰਦਰ ਸਿੰਘ ਫੌਜੀ, ਧਰਮਿੰਦਰ ਸਿੰਘ ਟਿਵਾਣਾ, ਪਲਵਿੰਦਰ ਸਿੰਘ ਪਿੰਦਾ ਤੇ ਜੱਗਾ ਸਿੰਘ ਫੌਜੀ ਦੇ ਯਤਨਾਂ ਸਦਕਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼ਾਮਿਲ ਹੋਣ ਦਾ ਐਲਾਨ ਕੀਤਾ। ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਇੱਕ ਪੰਥਕ ਆਗੂ ਜੇਲ ਵਿਚ ਬੰਦ ਹੁੰਦਿਆਂ ਹੋਇਆਂ ਐਡਾ ਵੱਡਾ ਪੰਥਕ ਪਲੇਟਫਾਰਮ ਖੜਾ ਕਰ ਸਕਿਆ ਹੋਵੇ। ਇਸ ਮੀਟਿੰਗ ਨੂੰ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਰੱਬੋਂ, ਕੈਪਟਨ ਗੁਰਦੀਪ ਸਿੰਘ ਲਸਾੜਾ ਅਤੇ ਪਾਰਟੀ ਦੇ ਮੁੱਖ ਸਲਾਹਕਾਰ ਸੁਖਬੀਰ ਸਿੰਘ ਹੈਪੀ ਨੇ ਵੀ ਸੰਬੋਧਨ ਕੀਤਾ। ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਚ ਬਲਵਿੰਦਰ ਸਿੰਘ ਬਿੰਦਾ, ਗੁਰਮੀਤ ਸਿੰਘ ਗੱਗੀ, ਧਰਮਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਨਿਰਮਲ ਸਿੰਘ ਕਾਲਾ, ਜਸਪਾਲ ਸਿੰਘ, ਕਮਲਜੀਤ ਸਿੰਘ, ਪਲਵਿੰਦਰ, ਸਿੰਘ, ਬਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਨਵਦੀਪ ਸਿੰਘ, ਬਸੰਤ ਸਿੰਘ, ਦੀਪ ਸਿੰਘ, ਨਾਜ਼ਰ ਸਿੰਘ, ਜਗਜੀਤ ਸਿੰਘ ਘੋਲਾ, ਨਰਿੰਦਰ ਸਿੰਘ ਤੇ ਪ੍ਰਭਜੋਤ ਸਿੰਘ ਟਿਵਾਣਾ ਦੇ ਨਾਂਅ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਦਫਤਰ ਸਕੱਤਰ, ਹਰਬੰਤ ਸਿੰਘ ਗਿੱਲ, ਬਲਾਕ ਇੰਚਾਰਜ ਬਲਵਿੰਦਰ ਸਿੰਘ ਬਿੱਲੂ, ਮੇਜਰ ਸਿੰਘ ਰੱਬੋਂ, ਦਰਸ਼ਨ ਸਿੰਘ ਪਾਇਲ, ਅਮਨਦੀਪ ਸਿੰਘ ਰਾਮਗੜ, ਜੋਗਾ ਸਿੰਘ ਬੇਰ, ਰਣਧੀਰ ਸਿੰਘ ਬੇਰ, ਬੁੱਧ ਸਿੰਘ ਮਦਨੀਪੁਰ, ਹਨੀ ਬੇਰ, ਗੁਰਪ੍ਰੀਤ ਸਿੰਘ ਘਲੋਟੀ, ਮੋਹਣ ਸਿੰਘ ਦੋਰਾਹਾ, ਬਲਤੇਜ ਸਿੰਘ ਤੇਜਾ ਮਾਂਗੇਵਾਲ, ਰੁਲਦਾ ਸਿੰਘ ਦੋਰਾਹਾ, ਹੈਪੀ ਸਿਹੌੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਖੰਨਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਉਤਸ਼ਾਹ ਨਾਲ ਜਾਰੀ ਅਗਲੀ ਖ਼ਬਰ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਪੱਛਮੀ ਬੰਗਾਲ ’ਚੋਂ ਫੜਿਆ ਲੁੱਟ-ਖੋਹ ਗੈਂਗ ਦਾ ਮਾਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।