ਜੋਧਵਾਲ ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੇ ਜਿੱਤੀ
ਮਾਛੀਵਾੜਾ ਸਾਹਿਬ, 8 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਧੰਨ-ਧੰਨ ਬਾਬਾ ਗੁੱਗਾ ਜਾਹਰ ਵੀਰ ਜੀ ਨੂੰ ਸਮਰਪਿਤ ਪਿੰਡ ਜੋਧਵਾਲ ਵਿਖੇ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਜੋਧਵਾਲ, ਰੂੜੇਵਾਲ, ਚੱਕ ਸ਼ੱਮੂ ਮੁਗਲੇਵਾਲ ਤੇ ਲੁਬਾਣਗੜ੍ਹ ਅਤੇ ਐੱਨ.
ਗ
ਗੁਰੂ ਨਾਨਕ ਨੈਸ਼ਨਲ ਕਾਲਜ ਵਿਖੇ ਖ਼ੂਨਦਾਨ ਕਰਨ ਸਮੇਂ ਹਾਜ਼ਰੀਨ। ਅਜੀਤ ਤਸਵੀਰ
09-09-2026
ਮਾਛੀਵਾੜਾ ਸਾਹਿਬ, 8 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਧੰਨ-ਧੰਨ ਬਾਬਾ ਗੁੱਗਾ ਜਾਹਰ ਵੀਰ ਜੀ ਨੂੰ ਸਮਰਪਿਤ ਪਿੰਡ ਜੋਧਵਾਲ ਵਿਖੇ ਸਾਲਾਨਾ ਦੰਗਲ ਮੇਲਾ ਕਰਵਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਜੋਧਵਾਲ, ਰੂੜੇਵਾਲ, ਚੱਕ ਸ਼ੱਮੂ ਮੁਗਲੇਵਾਲ ਤੇ ਲੁਬਾਣਗੜ੍ਹ ਅਤੇ ਐੱਨ. ਆਰ. ਆਈ.ਵੀਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਦੰਗਲ ਮੇਲੇ ’ਚ ਪੰਜਾਬ ਦੇ ਚੋਟੀ ਦੇ 80 ਪਹਿਲਵਾਨਾਂ ਨੇ ਭਾਗ ਲਿਆ। ਇਸ ਮੌਕੇ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਅਤੇ ਰਵੀ ਵੇਹਰਾ ਵਿਚਕਾਰ ਕਰਵਾਈ ਗਈ ਜਿਸ ਵਿਚ ਗੌਰਵ ਮਾਛੀਵਾੜਾ ਨੇ ਪੁਆਇੰਟ ਦੇ ਅਧਾਰ ’ਤੇ ਜਿੱਤ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਹੋਰ ਝੰਡੀ ਦੀਆਂ ਕੁਸ਼ਤੀਆਂ ’ਚ ਜੋਂਟੀ ਗੁੱਜਰ ਨੇ ਮੇਜਰ ਡੇਰਾ ਬਾਬਾ ਨਾਨਕ ਨੂੰ ਪੁਆਇੰਟ ਤੇ ਹਰਾਇਆ। ਸੁਮਿਤ ਊਨਾ ਨੇ ਪ੍ਰਿੰਸ ਅਜਨਾਲਾ ਨੂੰ ਹਰਾਇਆ ਤੇ ਕਪਿਲ ਬਾਬਾ ਭਗਤੀ ਨਾਥ ਅਖਾੜਾ ਮਾਛੀਵਾੜਾ ਨੇ ਲੱਕੀ ਗਰਚਾ ਨੂੰ ਚਿੱਤ ਕੀਤਾ। ਜੇਤੂ ਪਹਿਲਵਾਨਾਂ ਨੂੰ ਪਲੈਟਿਨਾ ਮੋਟਰਸਾਈਕਲ, ਬੁਲਟ ਮੋਟਰਸਾਈਕਲ, ਸੋਨੇ ਦੀਆਂ ਮੁੰਦੀਆਂ ਅਤੇ ਲੱਖਾਂ ਰੁਪਏ ਨਕਦੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਦਿਆਲ ਦਾਸ ਗਊਸ਼ਾਲਾ ਚੱਕ ਸ਼ੰਮੂ ਨੂੰ ਪ੍ਰਬੰਧਕ ਕਮੇਟੀ ਵੱਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਦੰਗਲ ਕਮੇਟੀ ਵਲੋਂ ਆਏ ਪਤਵੰਤੇ ਸੱਜਣਾਂ ਅਤੇ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਰੈਫਰੀ ਦੀ ਭੂਮਿਕਾ ਮਹਿੰਦਰ ਪਹਿਲਵਾਨ ਮਾਛੀਵਾੜਾ ਤੇ ਮੰਗਲ ਦੋਰਾਹਾ ਨੇ ਬਾਖੂਬੀ ਨਿਭਾਈ। ਦੰਗਲ ਮੇਲੇ ਦੀ ਕੁਮੈਂਟਰੀ ਦੀਪਕ ਕਾਂਗੜਾ ਅਤੇ ਹੀਰਾ ਖੇੜੀ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਕੀਤੀ।