ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਧਾਰਮਿਕ ਸਮਾਗਮ ਉਪਰੰਤ ਖੂਨਦਾਨ ਕੈਂਪ ਲਗਾਇਆ
ਤਲਵੰਡੀ ਸਾਬੋ, 4 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਕੈਂਪਸ, ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ ਉਪਰੰਤ ਖੂਨਦਾਨ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕੀਤਾ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਿਕ ਸਮਾਗਮ ਦੀ ਆਰੰਭਤਾ 31 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਹੋਈ।
ਖ
ਖੂਨਦਾਨ ਕੈਂਪ ਉਪਰੰਤ ਮੋਹਤਬਰਾਂ ਦਾ ਸਨਮਾਨ ਕਰਦੇ ਡਾਇਰੈਕਟਰ ਅਮਨਦੀਪ ਸਿੰਘ। ਤਸਵੀਰ: ਰਾਜੂ
05-11-2026
ਤਲਵੰਡੀ ਸਾਬੋ, 4 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਕੈਂਪਸ, ਵਿਖੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਤਿੰਨ ਰੋਜ਼ਾ ਸਲਾਨਾ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ ਉਪਰੰਤ ਖੂਨਦਾਨ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਸਮਾਜ ਸੇਵੀ ਕਾਰਜਾਂ ਲਈ ਪ੍ਰੇਰਿਤ ਕੀਤਾ। ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਿਕ ਸਮਾਗਮ ਦੀ ਆਰੰਭਤਾ 31 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਨਾਲ ਹੋਈ। ਇਸ ਦਿਨ ਵਿਦਿਆਰਥੀਆਂ ਦੇ ਕਵਿਤਾ ਮੁਕਾਬਲੇ, ਕਵੀਸ਼ਰੀ ਮੁਕਾਬਲੇ ਅਤੇ ਸ਼ਬਦ ਗਾਇਨ ਮੁਕਾਬਲੇ ਕਰਵਾਏ ਗਏ। 1 ਨਵੰਬਰ ਨੂੰ ‘ਦਸਤਾਰ ਮੁਕਾਬਲਾ’ ਕਰਵਾਇਆ ਗਿਆ ਅਤੇ 2 ਨਵੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਮਨੋਹਰ ਕੀਰਤਨ ਕੀਤਾ। ਵਿਦਿਆਰਥੀਆਂ ਦੇ ਕਰਵਾਏ ਮੁਕਾਬਲਿਆਂ ਦੇ ਐਲਾਨੇ ਨਤੀਜਿਆਂ ਮੁਤਾਬਿਕ ਕਵਿਤਾ ਮੁਕਾਬਲੇ ਵਿਚ ਅਫਰੀਨ ਬੇਗਮ ਬੀ. ਟੈੱਕ ਸੀ ਐਸ ਈ ਤੀਜਾ ਸਾਲ, ਕਵੀਸ਼ਰੀ ਮੁਕਾਬਲੇ ਵਿੱਚ ਜਸਪ੍ਰੀਤ ਅਤੇ ਅਮਨਦੀਪ ਕੌਰ ਬੀ.ਟੈੱਕ ਐਮ ਈ ਤੀਜਾ ਸਾਲ, ਸ਼ਬਦ ਗਾਇਨ ਮੁਕਾਬਲੇ ਵਿਚ ਪਿੰਕੀ ਰਾਣੀ ਬੀ.ਏ ਦੂਜਾ ਵਰ੍ਹਾ ਅਤੇ ਦਸਤਾਰ ਮੁਕਾਬਲਾ (ਲੜਕੇ) ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦੇ ਆਖਰੀ ਦਿਨ ਡਾਇਰੈਕਟਰ ਕੈਂਪਸ ਡਾ. ਅਮਨਦੀਪ ਸਿੰਘ ਅਤੇ ਕਨਵੀਨਰ ਡਾ. ਜਗਤਾਰ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਸਹਾਰਾ ਕਲੱਬ ਤਲਵੰਡੀ ਸਾਬੋ ਅਤੇ ਭਗਤ ਪੂਰਨ ਸਿੰਘ ਸੇਵਾ ਕੇਂਦਰ ਵੱਲੋਂ ਸਾਂਝੇ ਤੌਰ ਤੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ 30 ਯੂਨਿਟ ਖੂਨਦਾਨ ਕੀਤਾ।ਖੂਨਦਾਨ ਕੈਂਪ ਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਇੰਚਾਰਜ ਡਾ. ਦਿਆਲ ਭਟਨਾਗਰ ਭਗਤ ਪੂਰਨ ਸਿੰਘ ਸਿਹਤ ਕੇਂਦਰ, ਹਰਪ੍ਰੀਤ ਸਿੰਘ ਮੁੱਖ ਫਾਰਮਾਸਿਸਟ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਧੰਨਾ ਸਿੰਘ ਮੌਜੂਦ ਰਹੇ।ਡਾਇਰੈਕਟਰ ਅਮਨਦੀਪ ਸਿੰਘ ਵਲੋਂ ਮੋਹਤਬਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।