ਪਾਰਕਿੰਗ ’ਚ ਖੜ੍ਹੀ ਕੀਤੀ ਕਾਰ ਚੋਰੀ ਅਣਪਛਾਤੇ ਵਿਅਕਤੀ ’ਤੇ ਮੁਕੱਦਮਾ ਦਰਜ
ਬਠਿੰਡਾ, 3 ਨਵੰਬਰ (ਵੀਰਪਾਲ ਸਿੰਘ)- ਪਾਰਕਿੰਗ ਵਿਚ ਖੜ੍ਹੀ ਕੀਤੀ ਕਾਰ ਚੋਰੀ ਹੋ ਗਈ, ਇਸ ਸਬੰਧੀ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗਗਨ ਗੋਪਾਲ ਗਰਗ ਸੱਤਪਾਲ ਗਰਗ ਵਾਸੀ ਨਵੀਂ ਬਸਤੀ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਆਪਣੀ ਟਾਟ ਨੈਕਸ਼ਨ ਕਾਰ ਨੰਬਰ ਪੀ.
ਬਠਿੰਡਾ, 3 ਨਵੰਬਰ (ਵੀਰਪਾਲ ਸਿੰਘ)- ਪਾਰਕਿੰਗ ਵਿਚ ਖੜ੍ਹੀ ਕੀਤੀ ਕਾਰ ਚੋਰੀ ਹੋ ਗਈ, ਇਸ ਸਬੰਧੀ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨਰਿੰਦਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗਗਨ ਗੋਪਾਲ ਗਰਗ ਸੱਤਪਾਲ ਗਰਗ ਵਾਸੀ ਨਵੀਂ ਬਸਤੀ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੈਂ ਆਪਣੀ ਟਾਟ ਨੈਕਸ਼ਨ ਕਾਰ ਨੰਬਰ ਪੀ.ਬੀ.-03.ਬੀ.ਐਮ.-2681 ਮਹਾਰਾਜਾ ਅਗਰਸੈਨ ਮਾਰਕੀਟ ਵਿਚ ਪਾਰਕਿੰਗ ਵਿਚ ਖੜ੍ਹੀ ਕੀਤੀ ਸੀ। ਜਿਸ ਵਿਚ 1 ਲੈਪਟਾਪ, 800 ਨਗਦੀ, ਰਿਫਾਇੰਡ ਆਇਲ ਦੀਆਂ 5 ਪੇਟੀਆਂ, ਪਰਸ, ਕਰੈਡਿਟ ਕਾਰਡ, ਗੱਡੀ ਦੀ ਕਾਪੀ, ਸਾਰੇ ਸਮਾਨ ਦੀ ਕੁਲ ਕੀਮਤ 5,80,000 ਰੁਪਏ ਦੇ ਕਰੀਬ ਬਣਦੀ ਹੈ। ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।