28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਾਹਿਤ ਪ੍ਰੇਮੀਆਂ ਵਲੋਂ ਭੁੱਚੋ ਮੰਡੀ ਵਿਖੇ ਸਾਹਿਤ ਸਭਾ ਬਣਾਉਣ ਸੰਬੰਧੀ ਮੀਟਿੰਗ

ਭੁੱਚੋ ਮੰਡੀ, 27 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਸਾਹਿਤ ਪ੍ਰੇਮੀਆਂ ਵਲੋਂ ਭੁੱਚੋ ਮੰਡੀ ਵਿਖੇ ਸਾਹਿਤ ਸਭਾ ਦਾ ਗਠਨ ਕਰਨ ਲਈ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ, ਵਿਚ ਗੀਤਕਾਰ ਅਤੇ ਸਾਹਿਤ ਪ੍ਰੇਮੀ ਲੀਲਾ ਸਿੰਘ ਰਾਏ ਕਿ ਇਲਾਕੇ ਵਿਚ ਸਾਹਿਤ ਪ੍ਰਤੀ ਰੁਚੀ ਰੱਖਣ ਵਾਲੇ ਪ੍ਰੇਮੀ ਕਾਫੀ ਗਿਣਤੀ ਵਿਚ ਹਨ, ਨੂੰ ਇਕ ਮੰਚ ‘ਤੇ ਇਕੱਤਰ ਕਰਨ ਲਈ ਸਾਹਿਤ ਸਭਾ ਦਾ ਗਠਨ ਜ਼ਰੂਰੀ ਹੈ। ਮੀਟਿੰਗ ਦੌਰਾਨ ਪੰਜਾਬੀ ਲੋਕ ਗਾਇਕ ਸੁਰਜਨ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਾਹਿਤ ਨਾਲ ਜੋੜਨਾ ਜ਼ਰੂਰੀ ਹੈ।

ਅਜੀਤ ਡੈਸਕ 28-10-2026
ਭੁੱਚੋ ਮੰਡੀ, 27 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਸਾਹਿਤ ਪ੍ਰੇਮੀਆਂ ਵਲੋਂ ਭੁੱਚੋ ਮੰਡੀ ਵਿਖੇ ਸਾਹਿਤ ਸਭਾ ਦਾ ਗਠਨ ਕਰਨ ਲਈ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਮੀਟਿੰਗ ਕੀਤੀ ਗਈ, ਵਿਚ ਗੀਤਕਾਰ ਅਤੇ ਸਾਹਿਤ ਪ੍ਰੇਮੀ ਲੀਲਾ ਸਿੰਘ ਰਾਏ ਕਿ ਇਲਾਕੇ ਵਿਚ ਸਾਹਿਤ ਪ੍ਰਤੀ ਰੁਚੀ ਰੱਖਣ ਵਾਲੇ ਪ੍ਰੇਮੀ ਕਾਫੀ ਗਿਣਤੀ ਵਿਚ ਹਨ, ਨੂੰ ਇਕ ਮੰਚ ‘ਤੇ ਇਕੱਤਰ ਕਰਨ ਲਈ ਸਾਹਿਤ ਸਭਾ ਦਾ ਗਠਨ ਜ਼ਰੂਰੀ ਹੈ। ਮੀਟਿੰਗ ਦੌਰਾਨ ਪੰਜਾਬੀ ਲੋਕ ਗਾਇਕ ਸੁਰਜਨ ਮਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਨੌਜਵਾਨੀ ਨੂੰ ਬਚਾਉਣ ਲਈ ਸਾਹਿਤ ਨਾਲ ਜੋੜਨਾ ਜ਼ਰੂਰੀ ਹੈ। ਨੌਜਵਾਨ ਕਵੀ ਤਰਲਕ ਸਿੰਘ ਰਾਏ ਨੇ ਕਿਹਾ ਕਿ ਇਸ ਸਭਾ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਵਧ ਤੋਂ ਵੱਧ ਜੋੜਿਆ ਜਾਵੇ। ਇਸ ਮੌਕੇ ਸਾਹਿਤ ਸਭਾ ਦੀ ਅਗਲੀ ਮੀਟਿੰਗ ਦੀ ਰੂਪਰੇਖਾ ਵੀ ਉਲੀਕੀ ਗਈ। ਇਸ ਮੌਕੇ ਚੰਦਰ ਭਾਨ ਲਡਵਾਲ, ਸੋਸ਼ਲ ਮੀਡੀਆ ਅਤੇ ਸੱਭਿਆਚਾਰ ਮੰਚ ਨਾਲ ਜੁੜੇ ਰਾਜਵਿੰਦਰ ਸਿੰਘ ਰੰਗੀਲਾ, ਗੀਤਕਾਰ ਦਰਸ਼ਨ ਸਿੰਘ ਟੁਰੇਵਾਲ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:) ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਪਿੰਡ ਨਸੀਬਪੁਰਾ ਵਿਖੇ 16 ਪਰਿਵਾਰ ਭਾਜਪਾ ’ਚ ਸ਼ਾਮਿਲ ਪ੍ਰਧਾਨ ਨਵਜੋਤ ਸਿੰਘ ਗੁਣੀ ਵਲੋਂ ਕੀਤਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।