28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਬੱਡੀ ਪ੍ਰਮੋਟਰ ਤੀਰਥ ਅਟਵਾਲ ਦੇ ਯਤਨਾਂ ਸਦਕਾ ਸਤਿਗੁਰ ਝਨੇੜੀ ਪਹਿਲੀ ਵਾਰ ਪੁੱਜਿਆ ਨਿਊਜ਼ੀਲੈਂਡ

ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪ੍ਰਸਿੱਧ ਕਬੱਡੀ ਪ੍ਰਮੋਟਰ ਤੀਰਥ ਅਟਵਾਲ ਦੇ ਯਤਨਾਂ ਸਦਕਾ ਆਪਣੇ ਸਮੇਂ ਦਾ ਨਾਮਵਰ ਧਾਵੀ ਸਤਿਗੁਰ ਝਨੇੜੀ ਪਹਿਲੀ ਵਾਰ ਨਿਊਜ਼ੀਲੈਂਡ ਪੁੱਜ ਗਿਆ, ਜੋ ਨਿਊਜ਼ੀਲੈਂਡ ਕਬੱਡੀ ਸੀਜ਼ਨ ਦੌਰਾਨ ਰੈਫ਼ਰੀ ਵਜੋਂ ਸੇਵਾਵਾਂ ਨਿਭਾਏਗਾ। ਸਤਿਗੁਰ ਦਾ ਵਿਦੇਸ਼ ਜਾਣ ਦਾ ਸੁਪਨਾ ਮੇਜਰ ਕਬੱਡੀ ਲੀਗ ਫੈਡਰੇਸ਼ਨ ਵਲੋਂ ਕੀਤੇ ਉਪਰਾਲੇ ਅਤੇ ਮਰਹੂਮ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਸੰਧੂ, ਕਬੱਡੀ ਕੋਚ ਇੰਦਰਪਾਲ ਬਾਜਵਾ ਦੇ ਉੱਦਮਾਂ ਨਾਲ ਸਾਕਾਰ ਹੋਇਆ।

ਤੀਰਥ ਅਟਵਾਲ ਤੇ ਸਤਿਗੁਰ ਝਨੇੜੀ। 28-10-2026
ਬਠਿੰਡਾ, 27 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪ੍ਰਸਿੱਧ ਕਬੱਡੀ ਪ੍ਰਮੋਟਰ ਤੀਰਥ ਅਟਵਾਲ ਦੇ ਯਤਨਾਂ ਸਦਕਾ ਆਪਣੇ ਸਮੇਂ ਦਾ ਨਾਮਵਰ ਧਾਵੀ ਸਤਿਗੁਰ ਝਨੇੜੀ ਪਹਿਲੀ ਵਾਰ ਨਿਊਜ਼ੀਲੈਂਡ ਪੁੱਜ ਗਿਆ, ਜੋ ਨਿਊਜ਼ੀਲੈਂਡ ਕਬੱਡੀ ਸੀਜ਼ਨ ਦੌਰਾਨ ਰੈਫ਼ਰੀ ਵਜੋਂ ਸੇਵਾਵਾਂ ਨਿਭਾਏਗਾ। ਸਤਿਗੁਰ ਦਾ ਵਿਦੇਸ਼ ਜਾਣ ਦਾ ਸੁਪਨਾ ਮੇਜਰ ਕਬੱਡੀ ਲੀਗ ਫੈਡਰੇਸ਼ਨ ਵਲੋਂ ਕੀਤੇ ਉਪਰਾਲੇ ਅਤੇ ਮਰਹੂਮ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਵੱਡੇ ਭਰਾ ਅੰਗਰੇਜ਼ ਸਿੰਘ ਸੰਧੂ, ਕਬੱਡੀ ਕੋਚ ਇੰਦਰਪਾਲ ਬਾਜਵਾ ਦੇ ਉੱਦਮਾਂ ਨਾਲ ਸਾਕਾਰ ਹੋਇਆ। ਇੰਦਰਪਾਲ ਬਾਜਵਾ ਨੇ ਦੱਸਿਆ ਕਿ ਸਤਿਗੁਰ ਨੇ ਆਪਣੇ ਖੇਡ ਕਰੀਅਰ ਦੌਰਾਨ ਬਹੁਤ ਤਕੜੀ ਕਬੱਡੀ ਖੇਡੀ, ਪਰ ਘਰ ਦੀਆਂ ਤੁੰਗੀਆਂ-ਤੁਰਸ਼ੀਆਂ ਕਾਰਨ ਉਹ ਵਿਦੇਸ਼ਾਂ ਵਿਚ ਜਾ ਕੇ ਖੇਡਣ ਦੇ ਮੌਕਿਆਂ ਤੋਂ ਵਾਂਝਾ ਰਹਿ ਗਿਆ। ਜਦੋਂ ਮਰਹੂਮ ਸੰਦੀਪ ਨੰਗਲ ਅੰਬੀਆਂ ਨੇ ‘ਮੇਜਰ ਕਬੱਡੀ ਲੀਗ ਫੈਡਰੇਸ਼ਨ’ ਬਣਾਈ ਸੀ ਤਾਂ ਉਸ ਦੀ ਸੋਚ ਸੀ ਕਿ ਜਿਹੜੇ ਖਿਡਾਰੀ ਕਿਸੇ ਨਾ ਕਿਸੇ ਕਾਰਨ ਵਿਦੇਸ਼ਾਂ ਵਿਚ ਖੇਡਣ ਜਾਣ ਤੋਂ ਵਾਂਝੇ ਰਹਿ ਗਏ, ਉਨ੍ਹਾਂ ਨੂੰ ਆਪਾਂ ਵਿਦੇਸ਼ੀ ਟੂਰ ਜ਼ਰੂਰ ਲਗਵਾਉਣੇ ਹਨ। ਪਰ ਬਦਕਿਸਮਤੀ ਨਾਲ ਸੰਦੀਪ ਸਮੇਂ ਤੋਂ ਪਹਿਲਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ, ਪਰ ਫੈਡਰੇਸ਼ਨ ਵਲੋਂ ਉਸ ਦੀ ਸੋਚ ‘ਤੇ ਪਹਿਰਾ ਦਿੰਦਿਆਂ ਸਤਿਗੁਰ ਦੀ ਚੋਣ ਕੀਤੀ, ਕਿਉਂਕਿ ਉਹ ਇਸ ਮੌਕੇ ਦਾ ਹੱਕਦਾਰ ਸੀ।ਇੰਦਰਪਾਲ ਬਾਜਵਾ ਅਤੇ ਕਬੱਡੀ ਕੁਮੈਂਟੇਟਰ ਅਮਨਾ ਲੋਪੋ ਨੇ ਦੱਸਿਆ ਕਿ ਕਬੱਡੀ ਪ੍ਰਮੋਟਰ ਤੀਰਥ ਸਿੰਘ ਅਟਵਾਲ ਨੇ ਵੀ ਫੈਡਰੇਸ਼ਨ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਸਤਿਗੁਰ ਦਾ ਵੀਜ਼ਾ ਲਗਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਉਸ ਦੇ ਵਿਦੇਸ਼ ਜਾਣ ਦਾ ਰਾਹ ਪੱਧਰਾ ਕੀਤਾ। ਨਿਊਜ਼ੀਲੈਂਡ ਪਹੁੰਚਣ ‘ਤੇ ਸਤਿਗੁਰ ਨੇ ਉਸ ਨੂੰ ਵਿਦੇਸ਼ ਭੇਜਣ ਲਈ ਯਤਨ ਕਰਨ ਵਾਲੇ ਤੀਰਥ ਅਟਵਾਲ, ਅੰਗਰੇਜ਼ ਸੰਧੂ, ਇੰਦਰਪਾਲ ਬਾਜਵਾ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਗੁਰਪ੍ਰੀਤ ਕਾਂਗੜ ਵਲੋਂ ਮਲੂਕਾ ਦੀ ਸਿਆਸੀ ਘੇਰਾਬੰਦੀ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ- ਮਲੂਕਾ ਅਗਲੀ ਖ਼ਬਰ ਬ੍ਰੇਨ ਸਟਰੋਕ ’ਤੇ ਜਾਗਰੂਕਤਾ ਜ਼ਰੂਰੀ : ਡਾ. ਸੰਦੀਪ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।