27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਚੋਰਾਂ ਨੇ ਘਰ ‘ਚੋਂ 8 ਤੋਲੇ ਸੋਨਾ ਤੇ ਨਕਦੀ ਉਡਾਈ

ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਚੋਰਾਂ ਵਲੋਂ ਨਵੀਂ ਬਸਤੀ ਬਠਿੰਡਾ ਸਥਿਤ ਇਕ ਘਰ ਵਿਚੋਂ 8 ਤੋਲੇ ਤੇ 8 ਗ੍ਰਾਮ ਸੋਨਾ ਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਬਠਿੰਡਾ ਪੁਲਿਸ ਵਲੋਂ ਇਸ ਮਾਲਵੇ ਵਿਚ ਦੋ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ।

ਅਜੀਤ ਡੈਸਕ 27-10-2026
ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਚੋਰਾਂ ਵਲੋਂ ਨਵੀਂ ਬਸਤੀ ਬਠਿੰਡਾ ਸਥਿਤ ਇਕ ਘਰ ਵਿਚੋਂ 8 ਤੋਲੇ ਤੇ 8 ਗ੍ਰਾਮ ਸੋਨਾ ਤੇ ਨਗਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਬਠਿੰਡਾ ਪੁਲਿਸ ਵਲੋਂ ਇਸ ਮਾਲਵੇ ਵਿਚ ਦੋ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੌਰ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਅਰੁਣ ਕੁਮਾਰ ਪੁੱਤਰ ਮੇਹਰ ਚੰਦ ਵਾਸੀ ਨਵੀਂ ਬਸਤੀ ਬਠਿੰਡਾ ਵਲੋਂ ਥਾਣਾ ਕੋਤਵਾਲੀ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ 19 ਅਤੇ 20 ਅਕਤੂਬਰ ਦੀ ਰਾਤ ਦਰਮਿਆਨ ਨਾਮਾਲੂਮ ਵਿਅਕਤੀਆਂ ਵਲੋਂ ਮੇਰੇ ਘਰ ਅੰਦਰ ਦਾਖਲ ਹੋ ਕੇ 8 ਤੋਲੇ 8 ਗ੍ਰਾਮ ਸੋਨਾ ਅਤੇ 16,700 ਰੁਪਏ ਦੀ ਨਗਦੀ ਇਕ ਬੈਗ ਜਿਸ ਵਿਚ ਬੈਂਕ ਦੀ ਪਾਸ-ਬੁੱਕ, ਬੈਂਕ ਏ.ਟੀ.ਐਮ., ਪੋਸਟ ਆਫ਼ਿਸ ਐਫ.ਡੀ., ਮਕਾਨ ਮਾਲਕ ਮਦਨ ਲਾਲ ਸਿੰਗਲਾ ਦਾ ਬੈਂਕ ਚੈੱਕ ਚੋਰੀ ਹੋ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਅਾਧਾਰ ‘ਤੇ ਥਾਣਾ ਕੋਤਵਾਲੀ ਵਿਖੇ ਦੋ ਅਣਪਛਾਤੇ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ- ਰਵੀਪ੍ਰੀਤ ਸਿੰਘ ਸਿੱਧੂ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਮੌੜ ਦਾ ਤਿੰਨ ਰੋਜ਼ਾ ਸਾਹਿਤਕ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।