27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਵਿਧਾਨ ਸਭਾ ’ਚ ਨਸ਼ਿਆਂ ਦੇ ਮੁੱਦੇ ਤੋਂ ਭੱਜੀ ਸਰਕਾਰ- ਗੁਰਪ੍ਰੀਤ ਸਿੰਘ ਮਲੂਕਾ

ਬਠਿੰਡਾ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਵਿਧਾਨ ਸਭਾ ’ਚ ਐਸ. ਆਈ.

ਗੁਰਪ੍ਰੀਤ ਸਿੰਘ ਮਲੂਕਾ, ਪਰਮਪਾਲ ਕੌਰ ਮਲੂਕਾ 27-10-2026
ਬਠਿੰਡਾ, 26 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਬੀਤੇ ਦਿਨ ਵਿਧਾਨ ਸਭਾ ’ਚ ਐਸ. ਆਈ. ਆਰ. ਵਿਰੁੱਧ ਪਾਏ ਮਤੇ ਨੂੰ ਗੁੰਮਰਾਹਕੁੰਨ ਦੱਸਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕੇ ਸਰਕਾਰ ਨੇ ਐਸ. ਆਰ. ਆਈ. ਵਿਰੁੱਧ ਮਤਾ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਪਾਇਆ ਹੈ। ਮਾਨਸਾ ’ਚ ਪਰਵਿੰਦਰ ਸਿੰਘ ਝੋਟੇ ਦੇ ਕਤਲ, ਤੂਰ ਬਣਜਾਰੇ ਦੇ ਗੁਲਜ਼ਾਰ ਸਿੰਘ, ਸਮਨਦੀਪ ਦਾ ਜ਼ਬਰੀ ਸਸਕਾਰ ਤੇ ਮੋਹਨਜੀਤ ਵਰਗੇ ਅਤਿ ਸੰਵੇਦਨਸ਼ੀਲ ਮਾਮਲਿਆਂ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ। ਵਿਧਾਨ ਸਭਾ ’ਚ ਇੰਨ੍ਹਾਂ ਮਾਮਲਿਆ ਤੋਂ ਬਚਣ ਲਈ ਹੀ ਸਰਕਾਰ ਨੇ ਐਸ. ਆਈ. ਆਰ. ਦਾ ਰਾਗ ਅਲਾਪਿਆ ਹੈ। ਮਲੂਕਾ ਨੇ ਕਿਹਾ ਕੇ ਵਿਧਾਨ ਸਭਾ ਲੋਕਾਂ ਦੇ ਸਰੋਕਾਰ ਨਾਲ ਜੁੜੇ ਗੰਭੀਰ ਮੁੱਦੇ ਚੁੱਕਣ ਲਈ ਹੁੰਦੀ ਹੈ ਨਾ ਕਿ ਝੂਠੇ ਤੇ ਗੁਮਰਾਹਕੁੰਨ ਪ੍ਰਚਾਰ ਕਰਨ ਲਈ। ਸਟੇਟ ਮੀਡੀਆ ਕੋ-ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਕਿਹਾ ਐਸ. ਆਈ. ਆਰ. ਅਹਿਮ ਪ੍ਰਕਿਰਿਆ ਹੈ। ਸੂਬੇ ’ਚ ਹੋਈ ਐਸ. ਆਈ. ਆਰ. ਦੇ ਮੁੱਢਲੇ ਦੌਰ ’ਚ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਵਕਾਲਤ ਕੀਤੀ। ਇਸ ਤੋਂ ਪਹਿਲਾਂ ਦੇਸ਼ ’ਚ ਕਾਂਗਰਸ 10 ਵਾਰ ਐਸ. ਆਈ. ਆਰ. ਕਰਵਾ ਚੁੱਕੀ ਹੈ, ਵੋਟਾਂ ਦੀ ਸੁਧਾਈ ਦੌਰਾਨ ਸਿਰਫ਼ ਦੇਸ਼ ਛੱਡ ਕੇ ਵਿਦੇਸ਼ਾਂ ’ਚ ਵਸਣ ਵਾਲੇ, ਮ੍ਰਿਤਕ ਤੇ ਦੋਹਰੀਆਂ ਵੋਟਾਂ ਰੱਖਣ ਵਾਲਿਆਂ ਦੀਆਂ ਹੀ ਵੋਟਾਂ ਕੱਟੀਆਂ ਗਈਆਂ ਹਨ। ਪੰਜਾਬ ਜਾਂ ਦੇਸ਼ ਦੇ ਕਿਸੇ ਵੀ ਹਿੱਸੇ ’ਚੋਂ ਆਮ ਲੋਕਾਂ ਵਲੋਂ ਐਸ. ਆਈ. ਆਰ. ਦੌਰਾਨ ਵੋਟ ਕੱਟੇ ਜਾਣ ਦੀ ਸ਼ਿਕਾਇਤ ਸਾਹਮਣੇ ਨਹੀਂ ਆਈ। ਇਹ ਜਾਣਕਾਰੀ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਦਿੱਤੀ।
ਪਿਛਲੀ ਖ਼ਬਰ ਨਸ਼ੇ ਨਾ ਮਿਲਣ ਕਾਰਨ ਨੌਜਵਾਨ ਦੀ ਹਾਲਤ ਗੰਭੀਰ, ਸੰਸਥਾ ਨੇ ਕਰਵਾਇਆ ਹਸਪਤਾਲ ਦਾਖ਼ਲ ਅਗਲੀ ਖ਼ਬਰ 10 ਹਜ਼ਾਰ ਦੀ ਆਬਾਦੀ ਵਾਲੇ ਨਗਰ ਕੋਟਸ਼ਮੀਰ ’ਚ ਟਾਵਰ ਹੋਣ ਦੇ ਬਾਵਜੂਦ ਜੀਓ ਨੈਟਵਰਕ ਦੀ ਸਮੱਸਿਆ, ਖ਼ਪਤਕਾਰ ਡਾਢੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।