10ਵਾਂ ਵਿਸ਼ਾਲ ਜਾਗਰਣ ਕਰਵਾਇਆ
ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ)-ਮਾਂ ਵੈਸ਼ਨੋ ਜਾਗਰਣ ਮੰਡਲ ਭੁੱਚੋ ਕਲਾਂ ਅਤੇ ਜੈ ਜਵਾਲਾ ਭਜਨ ਮੰਡਲੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ 10ਵਾਂ ਵਿਸ਼ਾਲ ਜਾਗਰਣ ਪਿੰਡ ਭੁੱਚੋ ਕਲਾਂ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਜਾਹੋ-ਜਲਾਲ ਨਾਲ ਕਰਵਾਇਆ। ਇਸ ਮੌਕੇ ਮਾਂ ਭਗਵਤੀ ਦਾ ਅਲੌਕਿਕ ਤੇ ਮਨਮੋਹਕ ਦਰਬਾਰ ਸਜਾਇਆ ਗਿਆ, ਜਿੱਥੇ ਸੰਗਤਾਂ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਭੁੱਚੋ ਮੰਡੀ, 26 ਅਕਤੂਬਰ (ਬਿੱਕਰ ਸਿੰਘ ਸਿੱਧੂ)-ਮਾਂ ਵੈਸ਼ਨੋ ਜਾਗਰਣ ਮੰਡਲ ਭੁੱਚੋ ਕਲਾਂ ਅਤੇ ਜੈ ਜਵਾਲਾ ਭਜਨ ਮੰਡਲੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ 10ਵਾਂ ਵਿਸ਼ਾਲ ਜਾਗਰਣ ਪਿੰਡ ਭੁੱਚੋ ਕਲਾਂ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਜਾਹੋ-ਜਲਾਲ ਨਾਲ ਕਰਵਾਇਆ। ਇਸ ਮੌਕੇ ਮਾਂ ਭਗਵਤੀ ਦਾ ਅਲੌਕਿਕ ਤੇ ਮਨਮੋਹਕ ਦਰਬਾਰ ਸਜਾਇਆ ਗਿਆ, ਜਿੱਥੇ ਸੰਗਤਾਂ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੀ ਸ਼ੁਰੂਆਤ ਵਿਦਵਾਨ ਪੰਡਿਤਾਂ ਦੀ ਅਗਵਾਈ ਹੇਠ ਵਿਧੀਵਤ ਪੂਜਾ-ਅਰਚਨਾ ਕਰਨ ਤੇ ਪਵਿੱਤਰ ਜੋਤ ਪ੍ਰਚੰਡ ਕਰਨ ਉਪਰੰਤ ਕੀਤੀ ਗਈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਪੰਕਜ ਮਨਹਾਸ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੁੰਦਰ ਭੇਟਾਂ ਪੇਸ਼ ਕਰਕੇ ਸੰਗਤਾਂ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਦੌਰਾਨ ਕਸ਼ਮੀਰ ਤੂਫ਼ਾਨ ਗਰੁੱਪ, ਗੁਰਦਾਸਪੁਰ ਦੇ ਕਲਾਕਾਰਾਂ ਵਲੋਂ ਮਾਂ ਭਗਵਤੀ ਦੀ ਮਹਿਮਾ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਧਾਰਮਿਕ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ, ਕਾਂਗਰਸ ਦੇ ਨੌਜਵਾਨ ਆਗੂ ਰੁਪਿੰਦਰ ਸਿੰਘ ਕੋਟਭਾਈ ਸਮੇਤ ਇਲਾਕੇ ਦੀਆਂ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਆਸ਼ੀਰਵਾਦ ਪ੍ਰਾਪਤ ਕੀਤਾ।