14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਥਾਣਾ ਦੀਆਂ ਦੋ ਮੰਡੀਆਂ ਵਿਚ ਝੋਨਾ ਖ਼ਰੀਦਣ ਦੀ ਰਸਮੀ ਸ਼ੁਰੂਆਤ

ਨਥਾਣਾ, 13 ਅਕਤੂਬਰ (ਗੁਰਦਰਸ਼ਨ ਲੁੱਧੜ): ਮਾਰਕੀਟ ਕਮੇਟੀ ਨਥਾਣਾ ਤਹਿਤ ਪੈਂਦੇ ਜਿਣਸ ਖ਼ਰੀਦ ਕੇਂਦਰ ਗੰਗਾ ਅਤੇ ਢੇਲਵਾਂ ਵਿਖੇ ਅਧਿਕਾਰੀਆਂ ਅਤੇ ਆਗੂਆਂ ਦੀ ਹਾਜ਼ਰੀ ਵਿਚ ਝੋਨਾ ਖ਼ਰੀਦਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ, ਸਕੱਤਰ ਵਿਕਰਮਜੀਤ ਸਿੰਘ, ਮੰਡੀ ਸੁਪਰਵਾਈਜ਼ਰ ਕੰਵਰਜੀਤ ਸਿੰਘ ਅਤੇ ਸਬੰਧਿਤ ਸਟਾਫ਼ ਦੀ ਹਾਜ਼ਰੀ ਵਿਚ ਖ਼ਰੀਦ ਏਜੰਸੀ ਪਨਸਪ ਵਲੋਂ ਜਿਣਸ ਖ਼ਰੀਦ ਕੇਂਦਰ ਗੰਗਾ ਤੋਂ 1200 ਗੱਟੇ ਅਤੇ ਪਨਗਰੇਨ ਵਲੋਂ ਜਿਣਸ ਖ਼ਰੀਦ ਕੇਂਦਰ ਢੇਲਵਾਂ ਤੋਂ 300 ਗੱਟੇ ਖ਼ਰੀਦਣ ਦੀ ਬੋਲੀ ਲਾ ਕੇ ਰਸਮੀ ਸ਼ੁਰੂਆਤ ਕੀਤੀ ਗਈ।

ਅਜੀਤ ਡੈਸਕ 14-10-2026
ਨਥਾਣਾ, 13 ਅਕਤੂਬਰ (ਗੁਰਦਰਸ਼ਨ ਲੁੱਧੜ): ਮਾਰਕੀਟ ਕਮੇਟੀ ਨਥਾਣਾ ਤਹਿਤ ਪੈਂਦੇ ਜਿਣਸ ਖ਼ਰੀਦ ਕੇਂਦਰ ਗੰਗਾ ਅਤੇ ਢੇਲਵਾਂ ਵਿਖੇ ਅਧਿਕਾਰੀਆਂ ਅਤੇ ਆਗੂਆਂ ਦੀ ਹਾਜ਼ਰੀ ਵਿਚ ਝੋਨਾ ਖ਼ਰੀਦਣ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮਾਰਕੀਟ ਕਮੇਟੀ ਨਥਾਣਾ ਦੇ ਚੇਅਰਮੈਨ ਜਗਜੀਤ ਸਿੰਘ, ਸਕੱਤਰ ਵਿਕਰਮਜੀਤ ਸਿੰਘ, ਮੰਡੀ ਸੁਪਰਵਾਈਜ਼ਰ ਕੰਵਰਜੀਤ ਸਿੰਘ ਅਤੇ ਸਬੰਧਿਤ ਸਟਾਫ਼ ਦੀ ਹਾਜ਼ਰੀ ਵਿਚ ਖ਼ਰੀਦ ਏਜੰਸੀ ਪਨਸਪ ਵਲੋਂ ਜਿਣਸ ਖ਼ਰੀਦ ਕੇਂਦਰ ਗੰਗਾ ਤੋਂ 1200 ਗੱਟੇ ਅਤੇ ਪਨਗਰੇਨ ਵਲੋਂ ਜਿਣਸ ਖ਼ਰੀਦ ਕੇਂਦਰ ਢੇਲਵਾਂ ਤੋਂ 300 ਗੱਟੇ ਖ਼ਰੀਦਣ ਦੀ ਬੋਲੀ ਲਾ ਕੇ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਰਿੰਪਜੀਤ ਸਿੰਘ ਢੇਲਵਾਂ, ਆਮ ਆਦਮੀ ਪਾਰਟੀ ਦੇ ਆਗੂ ਗੁਰਜੰਟ ਸਿੰਘ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਨੰਬਰਦਾਰ ਪੱਪੀ ਸਿੰਘ, ਆੜ੍ਹਤੀ ਆਗੂ ਸੰਜੀਵ ਕੁਮਾਰ ਅਤੇ ਕ੍ਰਿਸ਼ਨ ਲਾਲ ਬਾਂਸਲ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਧਿਆਪਕਾਂ ਦੀ ਤਰੱਕੀ ਪ੍ਰਕਿਰਿਆ ਜਲਦ ਮੁਕੰਮਲ ਕਰਨ ਦੀ ਮੰਗ ਅਗਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ’ਚ 11,576 ਮੀਟ੍ਰਿਕ ਟਨ ਝੋਨਾ ਪੁੱਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।