13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਭਗਤ ਰਵਿਦਾਸ ਸਮਾਜ ਭਲਾਈ ਕਲੱਬ ਬੱਲ੍ਹੋ ਨੇ ਸਕੂਲੀ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ

ਚਾਉਕੇ, 13 ਅਕਤੂਬਰ (ਮਨਜੀਤ ਸਿੰਘ ਘੜੈਲੀ): ਭਗਤ ਰਵਿਦਾਸ ਸਮਾਜ ਭਲਾਈ ਕਲੱਬ ਬੱਲ੍ਹੋ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਬੱਲ੍ਹੋ ਵਿਖੇ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਵਿੱਦਿਅਕ ਮੁਕਾਬਲਿਆਂ ’ਚ ਪਹਿਲਾ ਸਥਾਨ ਕਰਨਵੀਰ ਸਿੰਘ ਕਲਾਸ ਪੰਜਵੀਂ ਨੇ ਪ੍ਰਾਪਤ ਕੀਤੀ, ਦੂਜਾ ਸਥਾਨ ਕ੍ਰਮਵਾਰ ਹੁਸਨਪ੍ਰੀਤ ਕੌਰ ਅਤੇ ਮਨਕੀਰਤ ਸਿੰਘ ਨੇ ਪ੍ਰਾਪਤ ਕੀਤਾ, ਤੀਜਾ ਸਥਾਨ ਜਸਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ।

ਅਜੀਤ ਡੈਸਕ 14-10-2026
ਚਾਉਕੇ, 13 ਅਕਤੂਬਰ (ਮਨਜੀਤ ਸਿੰਘ ਘੜੈਲੀ): ਭਗਤ ਰਵਿਦਾਸ ਸਮਾਜ ਭਲਾਈ ਕਲੱਬ ਬੱਲ੍ਹੋ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਬੱਲ੍ਹੋ ਵਿਖੇ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਵਿੱਦਿਅਕ ਮੁਕਾਬਲਿਆਂ ’ਚ ਪਹਿਲਾ ਸਥਾਨ ਕਰਨਵੀਰ ਸਿੰਘ ਕਲਾਸ ਪੰਜਵੀਂ ਨੇ ਪ੍ਰਾਪਤ ਕੀਤੀ, ਦੂਜਾ ਸਥਾਨ ਕ੍ਰਮਵਾਰ ਹੁਸਨਪ੍ਰੀਤ ਕੌਰ ਅਤੇ ਮਨਕੀਰਤ ਸਿੰਘ ਨੇ ਪ੍ਰਾਪਤ ਕੀਤਾ, ਤੀਜਾ ਸਥਾਨ ਜਸਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਸੁਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਕਲੱਬ ਵਲੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਮੇਨ ਦੇ ਮੁੱਖ ਅਧਿਆਪਕ ਗੁਰਜੰਟ ਸਿੰਘ ਵਲੋਂ ਸੰਬੋਧਨ ਕਰਦਿਆਂ ਬੱਚਿਆਂ ਨੂੰ ਖੇਡਾਂ ਅਤੇ ਪੜ੍ਹਾਈ ਵਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਕਲੱਬ ਦੇ ਸੈਕਟਰੀ ਮੰਗਲ ਸਿੰਘ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਅਤੇ ਆਏ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਹਰਬੰਸ ਸਿੰਘ ਪੰਚ, ਪਰਮਜੀਤ ਕੌਰ ਪੰਚ, ਸਕੂਲ ਕਮੇਟੀ ਦੇ ਚੇਅਰਮੈਨ ਵੀਰਪਾਲ ਕੌਰ, ਕਲੱਬ ਦੇ ਅਹੁਦੇਦਾਰ ਬੂਟਾ ਸਿੰਘ, ਭਗਵਾਨ ਸਿੰਘ, ਸੁਖਦੇਵ ਸਿੰਘ, ਜਸਵੀਰ ਸਿੰਘ, ਡਾ. ਲਾਭ ਸਿੰਘ, ਗੁਰਸੈਬਰ ਸਿੰਘ, ਸਰਬਜੀਤ ਸਿੰਘ, ਮਹਿੰਦਰ ਸਿੰਘ ਸਾਬਕਾ ਪੰਚ, ਜਗਤਾਰ ਸਿੰਘ, ਕਮਲ ਸਿੰਘ, ਸਕੂਲ ਸਟਾਫ਼ ਮੈਡਮ ਗੁਰਜੀਤ ਕੌਰ, ਰਾਣੀ ਕੌਰ, ਰਮਨਦੀਪ ਕੌਰ, ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੀ.ਐਮ. ਸ੍ਰੀ ਸਕੂਲ (ਲੜਕੀਆਂ) ਕੋਠਾ ਗੁਰੂ ਦੀ ਰਜਨੀ ਨੇ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਨੌਜਵਾਨ ਵਰਗ ਪੰਜਾਬ ਦੇ ਭਵਿੱਖ ਦੀ ਮਜ਼ਬੂਤ ਨੀਂਹ -ਬਰਾੜ, ਗੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।