14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਫਰੀਡਮ ਫਾਈਟਰ ਉੱਤਰਾਅਧਿਕਾਰੀਆਂ ਦੀ ਸਹਾਇਕ ਕਮਿਸ਼ਨਰ ਨਾਲ ਮੀਟਿੰਗ

ਮਾਨਸਾ, 13 ਅਕਤੂਬਰ (ਸ. ਰਿ.)

ਅਜੀਤ ਡੈਸਕ 14-10-2026
ਮਾਨਸਾ, 13 ਅਕਤੂਬਰ (ਸ.ਰਿ.)- ਫਰੀਡਮ ਫਾਈਟਰ ਉੱਤਰਾਅਧਿਕਾਰੀ ਜ਼ਿਲ੍ਹਾ ਮਾਨਸਾ ਵਲੋਂ ਸਹਾਇਕ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਸੰਸਥਾ ਦੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ ਨੇ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਦੱਸਿਆ। ਅਧਿਕਾਰੀ ਨੇ ਵਿਸ਼ਵਾਸ ਦਿਵਾਇਆ ਕਿ ਮੁਸ਼ਕਿਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਜਟਾਣਾ, ਖ਼ਜ਼ਾਨਚੀ ਜਗਸੀਰ ਸਿੰਘ ਲਾਲਿਆਂਵਾਲੀ, ਹਰਬੰਸ ਸਿੰਘ ਨਿਧੜਕ, ਬਲਵੰਤ ਸਿੰਘ ਫੱਕਰ, ਸੁਖਦੀਪ ਕੌਰ ਅਕਲੀਆ ਆਦਿ ਹਾਜ਼ਰ ਸਨ। ਸੂਬਾ ਪੱਧਰੀ ਖੇਡਾਂ ’ਚ ਡੀ.ਏ.ਵੀ. ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਮਾਨਸਾ , 13 ਅਕਤੂਬਰ ( ਸੱਭਿ . ਪ੍ਰਤੀ .)- ਸਥਾਨਕ ਡੀ . ਏ . ਵੀ . ਪਬਲਿਕ ਸਕੂਲ ਦੇ ਖਿਡਾਰੀਆਂ ਨੇ ਡੀ . ਏ . ਵੀ . ਖੇਡਾਂ -2026 ਦੇ ਸੂਬਾ ਪੱਧਰੀ ਅਥਲੈਟਿਕਸ ਮੀਟ ’ ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਨਰ - ਅੱਪ ਟਰਾਫ਼ੀ ਜਿੱਤੀ ਹੈ । ਅੰਮ੍ਰਿਤਸਰ ਵਿਖੇ ਹੋਏ ਡਿਸਕਸ ਥਰੋਅ ’ ਚ ਬੀਰਪ੍ਰੀਤ ਕੌਰ ਨੇ 31.67 ਮੀਟਰ ਦੀ ਦੂਰੀ ਤੱਕ ਥਰੋਅ ਕਰ ਕੇ ਰਿਕਾਰਡ ਬਣਾਇਆ ਹੈ । ਉਸ ਨੇ ਸ਼ਾਟਪੁੱਟ ’ ਚ ਦੂਜਾ ਸਥਾਨ ਵੀ ਹਾਸਲ ਕੀਤਾ । ਇਸੇ ਤਰ੍ਹਾਂ ਗੁਰਲੀਨ ਕੌਰ ਨੇ 100 ਮੀਟਰ ਦੌੜ ’ ਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨ ਤਗਮਾ ਜਿੱਤਿਆ । ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਰਾਸ਼ਟਰੀ ਪੱਧਰ ’ ਤੇ ਜਾਣ ਦਾ ਮੌਕਾ ਵੀ ਹਾਸਲ ਕੀਤਾ । ਪ੍ਰਿੰਸੀਪਲ ਵਿਨੋਦ ਰਾਣਾ ਨੇ ਜੇਤੂ ਖਿਡਾਰਨਾਂ , ਸਪੋਰਟਸ ਇੰਚਾਰਜ ਜਸਮਨਦੀਪ ਸਿੰਘ ਅਤੇ ਮਾਪਿਆਂ ਨੂੰ ਵਧਾਈ ਦਿੱਤੀ ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਭੀਮੜਾ ਵਿਖੇ ਅੰਡਰਗਰਾਊਂਡ ਪਾਈਪਲਾਈਨ ਦਾ ਉਦਘਾਟਨ ਅਗਲੀ ਖ਼ਬਰ ਬਠਿੰਡਾ ’ਚ 29 ਨੂੰ ਸਜੇਗਾ ‘ਸਰਗੀ ਦਾ ਚੰਨ’, 10 ਹਜ਼ਾਰ ਔਰਤਾਂ ਦੇ ਇਕੱਠ ਦਾ ਟੀਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।