04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬੀਬੀਵਾਲਾ ਤੋਂ ਅੱਧੀ ਦਰਜਨ ਪਰਿਵਾਰ ਅਕਾਲੀ ਦਲ (ਬ) ’ਚ ਸ਼ਾਮਿਲ

ਨਥਾਣਾ, 3 ਅਕਤੂਬਰ (ਗੁਰਦਰਸ਼ਨ ਲੁੁੱਧੜ)-ਬਲਾਕ ਨਥਾਣਾ ਦੇ ਪਿੰਡ ਬੀਬੀਵਾਲਾ ਵਿਖੇ ਤਕਰੀਬਨ ਅੱਧੀ ਦਰਜਨ ਪਰਿਵਾਰਾਂ ਨੇ ਹੁਕਮਰਾਨ ਧਿਰ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ ਕਰ ਲਈ ਹੈ। ਇਨ੍ਹਾਂ ਵਿਚ ਕੁਲਜੀਤ ਸਿੰਘ ਖਟੜਾ, ਸੁਖਮੰਦਰ ਸਿੰਘ, ਗੁਰਵਿੰਦਰ ਸਿੰਘ ਖਟੜਾ, ਜਗਦੀਸ਼ ਸਿੰਘ, ਅਵਨੀਤ ਸਿੰਘ ਅਤੇ ਸੰਦੀਪ ਸਿੰਘ ਸ਼ਾਮਿਲ ਹਨ।

ਅਜੀਤ ਡੈਸਕ 04-10-2026
ਨਥਾਣਾ, 3 ਅਕਤੂਬਰ (ਗੁਰਦਰਸ਼ਨ ਲੁੁੱਧੜ)-ਬਲਾਕ ਨਥਾਣਾ ਦੇ ਪਿੰਡ ਬੀਬੀਵਾਲਾ ਵਿਖੇ ਤਕਰੀਬਨ ਅੱਧੀ ਦਰਜਨ ਪਰਿਵਾਰਾਂ ਨੇ ਹੁਕਮਰਾਨ ਧਿਰ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ ਕਰ ਲਈ ਹੈ। ਇਨ੍ਹਾਂ ਵਿਚ ਕੁਲਜੀਤ ਸਿੰਘ ਖਟੜਾ, ਸੁਖਮੰਦਰ ਸਿੰਘ, ਗੁਰਵਿੰਦਰ ਸਿੰਘ ਖਟੜਾ, ਜਗਦੀਸ਼ ਸਿੰਘ, ਅਵਨੀਤ ਸਿੰਘ ਅਤੇ ਸੰਦੀਪ ਸਿੰਘ ਸ਼ਾਮਿਲ ਹਨ। ਉਕਤ ਆਗੂਆਂ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਦਾ ਐਲਾਨ ਕੀਤਾ। ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਅਤੇ ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਨੇ ਉਕਤ ਪਰਿਵਾਰਾਂ ਦੇ ਆਗੂਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਪਿੰਡ ਬੀਬੀਵਾਲਾ ਅਤੇ ਗੋਬਿੰਦਪੁਰਾ ਨੂੰ ਛੱਡ ਕੇ ਬਲਾਕ ਨਥਾਣਾ ਦੇ ਲਗਭਗ ਸਾਰੇ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਉੱਪਰ ਰਿਹਾ ਸੀ। ਪਾਰਟੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਓਮ ਪ੍ਰਕਾਸ਼ ਸ਼ਰਮਾ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿਚੋਂ ਹੀ ਲੀਡ ਹਾਸਿਲ ਕਰੇਗਾ। ਇਸ ਮੌਕੇ ਪਿੰਡ ਦੇ ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਔਲਖ, ਬਿੰਦਰ ਸਿੰਘ ਢਿੱਲੋਂ ਸਾਬਕਾ ਸਰਪੰਚ, ਯੂਥ ਆਗੂ ਤਨਪ੍ਰੀਤ ਸਿੰਘ, ਅਵਤਾਰ ਸਿੰਘ, ਭਗਵੰਤ ਸਿੰਘ ਅਤੇ ਜਸਵਿੰਦਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਦਿਆਰਥਣ ਬਲਜੀਤ ਕੌਰ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਵਜੋਂ ਚਮਕੀ ਅਗਲੀ ਖ਼ਬਰ ਤਾਰਾ ਸਿੰਘ ਰਾਏ ਬਣੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਭਾ ਦੇ ਜ਼ਿਲ੍ਹਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।