28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹਰਸਿਮਰਤ ਕੌਰ ਬਾਦਲ ਨੇ ਵੱਖ - ਵੱਖ ਸੰਸਥਾਵਾਂ ਨੂੰ ਦਿੱਤੇ ਕੁੱਲ 14 ਲੱਖ ਰੁਪਏ

ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਫ਼ਾਰਿਸ਼ ਅਨੁਸਾਰ ਆਪਣੇ ਅਖ਼ਤਿਆਰੀ ਕੋਟੇ ‘ਚੋਂ ਹਲਕਾ ਤਲਵੰਡੀ ਸਾਬੋ ਨੂੰ ਗ੍ਰਾਂਟਾ ਦੇ ਗੱਫੇ ਦੇਣ ਦੀ ਲੜੀ ’ਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀਆਂ ਕੁਝ ਸੰਸਥਾਵਾਂ ਨੂੰ ਜਿੱਥੇ ਵੱਖ-ਵੱਖ ਕਾਰਜਾਂ ਲਈ 8 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ, ਉੱਥੇ ਨਗਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਤਲਵੰਡੀ ਸਾਬੋ ਨੂੰ ਐਂਬੂਲੈਂਸ ਲਈ ਛੇ ਲੱਖ ਰੁਪਏ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਚਲੀ ਆਪਣੀ ਰਿਹਾਇਸ਼ ਵਿਖੇ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਲਵੰਡੀ ਸਾਬੋ ਸ਼ਹਿਰ ਦੀਆਂ ਸੰਸਥਾਵਾਂ ਨੂੰ ਐੱਮ.

ਐਂਬੂਲੈਂਸ ਲਈ ਛੇ ਲੱਖ ਦੀ ਗ੍ਰਾਂਟ ਸੌਂਪਦੇ ਹਰਸਿਮਰਤ ਕੌਰ ਬਾਦਲ। 28-09-2026
ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ)- ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅਕਾਲੀ ਦਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੀ ਸਿਫ਼ਾਰਿਸ਼ ਅਨੁਸਾਰ ਆਪਣੇ ਅਖ਼ਤਿਆਰੀ ਕੋਟੇ ‘ਚੋਂ ਹਲਕਾ ਤਲਵੰਡੀ ਸਾਬੋ ਨੂੰ ਗ੍ਰਾਂਟਾ ਦੇ ਗੱਫੇ ਦੇਣ ਦੀ ਲੜੀ ’ਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀਆਂ ਕੁਝ ਸੰਸਥਾਵਾਂ ਨੂੰ ਜਿੱਥੇ ਵੱਖ-ਵੱਖ ਕਾਰਜਾਂ ਲਈ 8 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਸੌਂਪੇ ਗਏ, ਉੱਥੇ ਨਗਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਤਲਵੰਡੀ ਸਾਬੋ ਨੂੰ ਐਂਬੂਲੈਂਸ ਲਈ ਛੇ ਲੱਖ ਰੁਪਏ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਚਲੀ ਆਪਣੀ ਰਿਹਾਇਸ਼ ਵਿਖੇ ਇੱਕ ਸਾਦੇ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਲਵੰਡੀ ਸਾਬੋ ਸ਼ਹਿਰ ਦੀਆਂ ਸੰਸਥਾਵਾਂ ਨੂੰ ਐੱਮ.ਪੀ ਫ਼ੰਡ ‘ਚੋਂ ਗ੍ਰਾਂਟਾਂ ਦੇਣ ਸਬੰਧੀ ਮਨਜ਼ੂਰੀ ਪੱਤਰ ਸੌਂਪੇ। ਅਕਾਲੀ ਦਲ (ਬ) ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਯਤਨਾਂ ਸਦਕਾ ਬੀਬਾ ਬਾਦਲ ਨੇ ਜਿੱਥੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਪ੍ਰਧਾਨ ਧੰਨਾ ਸਿੰਘ ਤੇ ਸੁਖਪਾਲ ਸਿੰਘ ਸਿੱਧੂ ਆਦਿ ਨੂੰ ਐਂਬੂਲੈਂਸ ਲਈ ਛੇ ਲੱਖ ਰੁਪਏ ਦੀ ਗ੍ਰਾਂਟ ਦਾ ਮਨਜ਼ੂਰੀ ਪੱਤਰ ਸੌਂਪਿਆ, ਉੱਥੇ ਟੀਮ ਸਿੱਧੂ ਵਲੋਂ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਲਾਇਬ੍ਰੇਰੀ ਲਈ 2 ਲੱਖ ਰੁਪਏ, ਨਾਮਦੇਵ ਧਰਮਸ਼ਾਲਾ ਲਈ 2 ਲੱਖ ਰੁਪਏ, ਬਾਬਾ ਵਿਸ਼ਵਕਰਮਾ ਧਰਮਸ਼ਾਲਾ ਲਈ 2 ਲੱਖ ਰੁਪਏ ਅਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਲਈ 2 ਲੱਖ ਰੁਪਏ ਦੀਆਂ ਗ੍ਰਾਂਟਾ ਜਾਰੀ ਕਰਨ ਦੇ ਮਨਜ਼ੂਰੀ ਪੱਤਰ ਵੀ ਸੌਂਪੇ ਗਏ। ਗ੍ਰਾਂਟਾਂ ਦੇ ਮਨਜ਼ੂਰੀ ਪੱਤਰ ਸੌਂਪਣ ਸਮੇਂ ਜਿੱਥੇ ਬੀਬਾ ਬਾਦਲ ਨਾਲ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ, ਸੀ.ਅਕਾਲੀ ਆਗੂ ਜਸਵਿੰਦਰ ਸਿੰਘ ਜ਼ੈਲਦਾਰ ਅਤੇ ਸ਼ਹਿਰੀ ਪ੍ਰਧਾਨ ਹਰਮੋਹਿੰਦਰ ਸਿੰਘ ਮੌਜੂਦ ਸਨ। ਉੱਥੇ ਮਨਜ਼ੂਰੀ ਪੱਤਰ ਹਾਸਲ ਕਰਨ ਵਾਲਿਆਂ ‘ਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੰਜੀਵ ਲਹਿਰੀ, ਨਾਮਦੇਵ ਸਭਾ ਵਲੋਂ ਭੁਪਿੰਦਰ ਸਿੰਘ ਜੱਸਲ ਅਤੇ ਮੁਸਲਿਮ ਭਾਈਚਾਰੇ ਵਲੋਂ ਬਲਵੀਰ ਖਾਂ ਸਮੇਤ ਸੰਸਥਾਵਾਂ ਦੇ ਵੱਡੀ ਗਿਣਤੀ ਨੁਮਾਇੰਦੇ ਮੌਜੂਦ ਸਨ।
ਪਿਛਲੀ ਖ਼ਬਰ ਸਿਵਲ ਹਸਪਤਾਲ ’ਚੋਂ ਏ.ਸੀ., ਹੀਅਰਿੰਗ ਮਸ਼ੀਨਾਂ ਦੀਆਂ ਤਾਰਾਂ ਚੋਰੀ ਮਾਮਲੇ ’ਚ ਇਕ ਔਰਤ ਗ੍ਰਿਫ਼ਤਾਰ ਅਗਲੀ ਖ਼ਬਰ ਮਿਲਟਰੀ ਇੰਜੀਨੀਅਰ ਸਰਵਿਸਿਜ਼ ਦਿਵਸ ਮੌਕੇ ਬਠਿੰਡਾ ਛਾਉਣੀ ’ਚ ਖੇਡ ਮੁਕਾਬਲਿਆਂ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।