ਸਰਕਾਰੀ ਸਕੂਲ ਸੇਮਾ ਦੀਆਂ ਦੋ ਵਿਦਿਆਰਥਣਾਂ ਵਲੋਂ ਪੀ.ਐਸ.ਟੀ.ਆਰ.ਈ. ਪ੍ਰੀਖਿਆ ਪਾਸ
ਨਥਾਣਾ, 25 ਸਤੰਬਰ (ਗੁਰਦਰਸ਼ਨ ਲੁੱਧੜ): ਸਰਕਾਰੀ ਹਾਈ ਸਕੂਲ ਸੇਮਾ ਦੇ 2025-26 ਦੇ ਵਿੱਦਿਅਕ ਸੈਸ਼ਨ ਦੌਰਾਨ ਹੋਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚੋਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੇਪਰ ਪਾਸ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਵਿਚੋਂ ਸਕੂਲ ਦੀਆਂ ਵਿਦਿਆਰਥਣਾਂ ਪ੍ਰਭਦੀਪ ਕੌਰ ਤੇ ਐਸ਼ਦੀਪ ਕੌਰ ਨੇ ਉਕਤ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਪਾਸ ਕਰਨ ਵਾਲੀਆਂ ਸਰਕਾਰੀ ਹਾਈ ਸਕੂਲ ਸੇਮਾ ਦੀਆਂ ਵਿਦਿਆਰਥਣਾਂ ਅਤੇ ਨੋਡਲ ਅਧਿਕਾਰੀ ਰਾਜਵੀਰ ਕੌਰ। ਤਸਵੀਰ : ਗੁਰਦਰਸ਼ਨ ਲੁੱਧੜ
26-09-2026