07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਲਾਈਫ ਕੇਅਰ ਫਾਊਂਡੇਸ਼ਨ ਵਲੋਂ ਸਮਾਜ ਸੇਵੀ ਨਿੱਕਾ ਧੀਮਾਨ ਦੇ ਜਨਮ ਦਿਨ ਮੌਕੇ ਬਲੱਡ ਜਾਂਚ ਕੈਂਪ

ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਲਾਈਫ ਕੇਅਰ ਫਾਊਡੇਂਸ਼ਨ ਵਲੋਂ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਸ਼ਹਿਰ ਦੇ ਸਮਾਜ ਸੇਵੀ ਆਗੂ ਰਛਪਾਲ ਸਿੰਘ ਨਿੱਕਾ ਧੀਮਾਨ ਦੇ ਜਨਮ ਦਿਨ ਮੌਕੇ ਲਾਈਫ ਕੇਅਰ ਫਾਊਡੇਂਸ਼ਨ ਦੇ ਐਮ ਡੀ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਭਗਤਾ ਭਾਈਕਾ ਵਿਖੇ ਬਲੱਡ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 190 ਲੋੜਵੰਦ ਲੋਕਾਂ ਦੇ ਬਲੱਡ ਦਾ ਚੈੱਕਅਪ ਕੀਤਾ ਗਿਆ।

ਭਗਤਾ ਭਾਈਕਾ ਵਿਖੇ ਕੈਂਪ ਦੇ ਉਦਘਾਟਨ ਸਮੇਂ ਐੱਮ.ਡੀ. ਅਵਤਾਰ ਸਿੰਘ ਬੈਨੀਪਾਲ, ਐੱਨ.ਜੀ.ਓ. ਵਰਕਰਸਤੀਸ਼ ਕੁਮਾਰ, ਰਛਪਾਲ ਸਿੰਘ ਨਿੱਕਾ, ਰਾਮ ਸਿੰਘ ਮਲੂਕਾ, ਦਵਿੰਦਰ ਸਿੰਘ ਮਠਾੜੂ ਆਦਿ। ਤਸਵੀਰ: ਸੁਖਪਾਲ ਸਿੰਘ ਸੋਨੀ 07-11-2026
ਭਗਤਾ ਭਾਈਕਾ, 6 ਨਵੰਬਰ (ਸੁਖਪਾਲ ਸਿੰਘ ਸੋਨੀ)-ਲਾਈਫ ਕੇਅਰ ਫਾਊਡੇਂਸ਼ਨ ਵਲੋਂ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਸ਼ਹਿਰ ਦੇ ਸਮਾਜ ਸੇਵੀ ਆਗੂ ਰਛਪਾਲ ਸਿੰਘ ਨਿੱਕਾ ਧੀਮਾਨ ਦੇ ਜਨਮ ਦਿਨ ਮੌਕੇ ਲਾਈਫ ਕੇਅਰ ਫਾਊਡੇਂਸ਼ਨ ਦੇ ਐਮ ਡੀ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਭਗਤਾ ਭਾਈਕਾ ਵਿਖੇ ਬਲੱਡ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 190 ਲੋੜਵੰਦ ਲੋਕਾਂ ਦੇ ਬਲੱਡ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਐਨ ਜੀ ਓ ਵਰਕਰ ਸਤੀਸ਼ ਕੁਮਾਰ ਨੇ ਕਿਹਾ ਕਿ ਲਾਈਫ਼ ਕੇਅਰ ਫਾਊਂਡੇਸ਼ਨ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾਂ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਆਮ ਲੋਕਾਂ ਨੂੰ ਘੱਟ ਖ਼ਰਚੇ ’ਤੇ ਮੈਡੀਕਲ ਜਾਂਚ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸੰਸਥਾ ਵੱਲੋਂ ‘ਮਿਸ਼ਨ ਸਿਹਤਮੰਦ ਪੰਜਾਬ’ ਤਹਿਤ 817ਵਾਂ ਚੈਰੀਟੇਬਲ ਲੈਬਾਰਟਰੀ ਮੈਗਾ ਕੈਂਪ ਲਗਾਇਆ ਗਿਆ ਹੈ ਅਤੇ ਇਸ ਕੈਂਪ ਦੌਰਾਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਵਾਉਣ ਦੀ ਸਹੂਲਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਗੁਰਦਿਆਂ ਦੇ ਪੰਜ ਟੈਸਟ, ਯੂਰਿਕ ਐਸਿਡ ਅਤੇ ਸ਼ੂਗਰ ਸਮੇਤ ਵੱਖ-ਵੱਖ ਜਾਂਚਾਂ ਕੀਤੀਆਂ ਗਈਆ। ਉਨ੍ਹਾਂ ਦਾਅਵਾ ਕੀਤਾ ਕਿ ਸੰਸਥਾ ਦਾ ਮੁੱਖ ਉਦੇਸ਼ ਸਿਹਤ ਸੇਵਾਵਾਂਨੂੰ ਆਮ ਲੋਕਾਂ ਦੀ ਪਹੁੰਚ ਵਿਚ ਲਿਆਉਣਾ ਅਤੇ ਲੋਕਾਂ ਨੂੰ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਜਾਗਰੂਕ ਕਰਨਾ ਹੈ। ਅਜਿਹੇ ਉਪਰਾਲੇ ਖ਼ਾਸ ਕਰਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਲਾਹੇਵੰਦ ਸਾਬਤ ਹੁੰਦੇਹਨ। ਸਮਾਜ ਸੇਵਾ ਦੇ ਅਜਿਹੇ ਕਾਰਜਾਂ ਨਾਲ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਲੋੜਵੰਦ ਲੋਕਾਂ ਨੂੰਰਾਹਤ ਮਿਲਦੀ ਹੈ। ਇਸ ਸਮੇਂ ਇਕੱਤਰ ਲੋਕਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਇਸ ਯਤਨ ਦੀ ਸਲਾਘਾ ਕਰਦੇ ਕਿਹਾਕਿ ਸਿਹਤਮੰਦ ਸਮਾਜ ਦੀ ਸਿਰਜਣਾ ਵੱਲ ਮਹੱਤਵਪੂਰਨ ਕਦਮ ਹਨ। ਇਸ ਮੌਕੇ ਸਮਾਜ ਸੇਵੀ ਦਵਿੰਦਰ ਸਿੰਘ ਮਠਾੜੂ, ਦਰਸਨ ਸਿੰਘ ਭਾਈਕੇ, ਹਰਿੰਦਰ ਸਿੰਘ ਹਿੰਦਾ, ਗੁਰਤੇਜ ਸਿੰਘ ਚਾਨੀ, ਨਿਰਮਲ ਸਿੰਘ ਭਗਤਾ, ਰਾਮ ਮਲੂਕਾ, ਹਰਦੀਪ ਸਿੰਘ ਮਨੈਂਜਰ, ਕਰਨਦੀਪ ਸਿੰਘ ਦੂਆ, ਗੁਰਦੀਪ ਸਿੰਘ, ਵਿਜੇ ਕੁਮਾਰ ਸਿੰਗਲਾ, ਗੁਰਬਚਨ ਸਿੰਘ ਧੀਮਾਨ, ਰਾਜਾ ਸਿੰਘ ਧੀਮਾਨ, ਨਵਦੀਪ ਸਿੰਘ ਮਠਾੜੂ, ਸੁਖਜੰਟ ਸਿੰਘਖਾਲਸਾ, ਡਾ: ਪ੍ਰਗਟ ਸਿੰਘ ਆਦਿ ਹਾਜਰ ਸਨ।
ਪਿਛਲੀ ਖ਼ਬਰ ਪ੍ਰਧਾਨ ਯੋਧਾ ਮਹਿਰਾਜ ਨੇ ਨਗਰ ਨਿਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ ਦੀਵਾਲੀ ਮੌਕੇ ਨਗਰ ਪੰਚਾਇਤ ਮਹਿਰਾਜ... ਅਗਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਅਨਾਥ ਆਸ਼ਰਮ ਦੇ ਬੱਚਿਆਂ ਨਾਲ ਦੀਵਾਲੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।