ਡਾਕਟਰ ਕਰਨ ਵੜਿੰਗ ਨੇ ਖੇਡ ਗਰਾਊਂਡ ’ਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਦੀ ਕੀਤੀ ਮਦਦ
ਚਾਉਕੇ, 29 ਨਵੰਬਰ (ਮਨਜੀਤ ਸਿੰਘ ਘੜੈਲੀ): ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਬਦਿਆਲਾ ਵਿਖੇ ਪਿਛਲੇ ਦਿਨੀਂ ਹੋਏ ਕਬੱਡੀ ਟੂਰਨਾਮੈਂਟ ’ਚ ਪਿੰਡ ਜੈਦ ਦੇ ਨੌਜਵਾਨ ਤੇ ਹੋਣਹਾਰ ਕਬੱਡੀ ਖਿਡਾਰੀ ਕਲਦੀਪ ਸਿੰਘ (ਗੱਗੂ) ਜਿਸ ਦੇ ਗਰਾਊਂਡ ’ਚ ਖੇਡ ਸਮੇਂ ਗੋਡੇ ’ਤੇ ਸੱਟ ਲੱਗ ਗਈ ਸੀ ਅਤੇ ਉਸ ਨੌਜਵਾਨ ਦੇ ਘਰੋਂ ਆਰਥਿਕ ਤੰਗੀ ਹੋਣ ਕਾਰਨ ਉਸ ਕਬੱਡੀ ਖਿਡਾਰੀ ਦਾ ਲੋੜੀਂਦਾ ਇਲਾਜ ਨਹੀਂ ਹੋ ਰਿਹਾ ਸੀ। ਜਦ ਇਸ ਗੱਲ ਦਾ ਪਤਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਰਨ ਵੜਿੰਗ ਨੂੰ ਪਤਾ ਲੱਗਿਆ, ਤਾਂ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਉਸ ਨੌਜਵਾਨ ਦੇ ਘਰ ਪਹੁੰਚਕੇ ਉਸ ਕਬੱਡੀ ਖਿਡਾਰੀ ਦੇ ਓਪਰੇਟ ਦਾ ਸਾਰਾ ਖਰਚਾ ਚੁੱਕਿਆ।
ਚਾਉਕੇ, 29 ਨਵੰਬਰ (ਮਨਜੀਤ ਸਿੰਘ ਘੜੈਲੀ): ਵਿਧਾਨ ਸਭਾ ਹਲਕਾ ਮੌੜ ਦੇ ਪਿੰਡ ਬਦਿਆਲਾ ਵਿਖੇ ਪਿਛਲੇ ਦਿਨੀਂ ਹੋਏ ਕਬੱਡੀ ਟੂਰਨਾਮੈਂਟ ’ਚ ਪਿੰਡ ਜੈਦ ਦੇ ਨੌਜਵਾਨ ਤੇ ਹੋਣਹਾਰ ਕਬੱਡੀ ਖਿਡਾਰੀ ਕਲਦੀਪ ਸਿੰਘ (ਗੱਗੂ) ਜਿਸ ਦੇ ਗਰਾਊਂਡ ’ਚ ਖੇਡ ਸਮੇਂ ਗੋਡੇ ’ਤੇ ਸੱਟ ਲੱਗ ਗਈ ਸੀ ਅਤੇ ਉਸ ਨੌਜਵਾਨ ਦੇ ਘਰੋਂ ਆਰਥਿਕ ਤੰਗੀ ਹੋਣ ਕਾਰਨ ਉਸ ਕਬੱਡੀ ਖਿਡਾਰੀ ਦਾ ਲੋੜੀਂਦਾ ਇਲਾਜ ਨਹੀਂ ਹੋ ਰਿਹਾ ਸੀ। ਜਦ ਇਸ ਗੱਲ ਦਾ ਪਤਾ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਰਨ ਵੜਿੰਗ ਨੂੰ ਪਤਾ ਲੱਗਿਆ, ਤਾਂ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਉਸ ਨੌਜਵਾਨ ਦੇ ਘਰ ਪਹੁੰਚਕੇ ਉਸ ਕਬੱਡੀ ਖਿਡਾਰੀ ਦੇ ਓਪਰੇਟ ਦਾ ਸਾਰਾ ਖਰਚਾ ਚੁੱਕਿਆ। ਡਾ: ਵੜਿੰਗ ਨੇ ਉਸ ਨੂੰ ਜਲਦ ਤੋਂ ਜਲਦ ਸਿਹਤਯਾਬ ਹੋ ਕੇ ਫਿਰ ਗਰਾਊਂਡਾਂ ’ਚ ਕਬੱਡੀ ਖੇਡਣ ਲਈ ਪ੍ਰੇਰਤ ਕੀਤਾ ਅਤੇ ਉਸ ਨੌਜਵਾਨ ਦੀ ਖ਼ੁਰਾਕ ਵਾਸਤੇ ਵੀ ਮਦਦ ਕੀਤੀ। ਡਾ. ਕਰਨ ਵੜਿੰਗ ਨੇ ਕਿਹਾ ਕਿ ਉਹ ਹਲਕਾ ਮੌੜ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਦੇਖਣਾ ਚਾਹੁੰਦੇ ਹਨ ਅਤੇ ਖੇਡ ਗਰਾਊਂਡਾਂ ’ਚ ਨੌਜਵਾਨਾਂ ਨੂੰ ਗਰਾਊਂਡਾਂ ’ਚ ਖੇਡਦੇ ਵੇਖਣਾ ਚਾਹੁੰਦੇ ਹਨ। ਇਸ ਦੇ ਤਹਿਤ ਡਾਕਟਰ ਕਰਨ ਵੜਿੰਗ ਵਲੋਂ ਹਲਕਾ ਮੌੜ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਸਮੇਂ ਪਿੰਡ ਜੈਦ ਦੀ ਪੰਚਾਇਤ ਵਲੋਂ ਡਾ. ਵੜਿੰਗ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਬੱਡੀ ਖਿਡਾਰੀ ਕਲਦੀਪ ਸਿੰਘ (ਗੱਗੂ), ਸਾਬਕਾ ਸਰਪੰਚ ਸੁਖਵਿੰਦਰ ਸਿੰਘ ਜੈਦ, ਸਾਬਕਾ ਸਰਪੰਚ ਗੁਰਦੀਪ ਸਿੰਘ ਜਿਉਦ, ਜਸਵਿੰਦਰ ਸਿੰਘ ਜੱਸੀ ਜੈਦ, ਹਰਦੀਪ ਸਿੰਘ ਨਿੱਕਾ ਜੈਦ, ਮਨਪ੍ਰੀਤ ਸਿੰਘ ਮੈਂਬਰ, ਭਿੰਦਰ ਸਿੰਘ, ਸੁਖਜੀਤ ਸਿੰਘ ਸੁੱਖਾ ਮੈਂਬਰ, ਮਨਪ੍ਰੀਤ ਸਿੰਘ ਜੈਦ ਆਦਿ ਵੀ ਹਾਜ਼ਰ ਸਨ।