ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ ਪੁੱਜੇ ਡੇਰਾ ਦੁੱਨੇਵਾਲਾ ਵਿਖੇ ਬਾਬਾ ਜਮਨਾ ਦਾਸ ਨਾਲ ਕੀਤੀ ਮੁਲਾਕਾਤ
ਰਾਮਾਂ ਮੰਡੀ, 29 ਨਵੰਬਰ (ਗੁਰਪ੍ਰੀਤ ਸਿੰਘ ਅਰੋੜਾ)- ਪਿਛਲੇ ਕਾਫੀ ਸਮੇਂ ਤੋਂ ਹਲਕਾ ਤਲਵੰਡੀ ਸਾਬੋ ਚ ਸਿਆਸੀ ਤੌਰ ਤੇ ਕਾਂਗਰਸ ਪਾਰਟੀ ਵੱਲੋਂ ਸਰਗਰਮ ਸੀਨੀਅਰ ਕਾਂਗਰਸੀ ਆਗੂ ਸੁਖਦੇਵ ਸਿੰਘ ਚਹਿਲ ਵੱਲੋਂ ਵੱਖ ਵੱਖ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਦੇ ਆਰੰਭੇ ਸਿਲਸਿਲੇ ਤਹਿਤ ਅੱਜ ਉਹ ਪਿੰਡ ਦੁੱਨੇਵਾਲਾ ਦੇ ਡੇਰਾ ਬਾਬਾ ਕਿਸ਼ਨ ਦਾਸ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਡੇਰੇ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਨਾਮੀ ਧਾਰਮਿਕ ਸ਼ਖ਼ਸੀਅਤ ਬਾਬਾ ਜਮਨਾ ਦਾਸ ਨਾਲ ਮੁਲਾਕਾਤ ਕੀਤੀ। ਸੁਖਦੇਵ ਸਿੰਘ ਚਹਿਲ ਦੀ ਟੀਮ ਵਲੋਂ ਮੁਹੱਈਆ ਜਾਣਕਾਰੀ ਅਨੁਸਾਰ ਚਹਿਲ ਵੱਲੋਂ ਇਲਾਕੇ ਦੀਆਂ ਰਾਜਸੀ ਅਤੇ ਸਮਾਜਿਕ ਹਸਤੀਆਂ ਨਾਲ ਮਿਲਣੀਆਂ ਕਰਨ ਦੇ ਨਾਲ ਨਾਲ ਧਾਰਮਿਕ ਸ਼ਖ਼ਸੀਅਤਾਂ ਨਾਲ ਵੀ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਮੁਲਾਕਾਤ ਵੀ ਉਸੇ ਕੜੀ ਦਾ ਹਿੱਸਾ ਸੀ।
ਅਜੀਤ ਡੈਸਕ
30-11-2026