ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ’ਚ ਮੁੜ ਚੋਰੀ
ਭਗਤਾ ਭਾਈਕਾ , 26 ਨਵੰਬਰ ( ਸੁਖਪਾਲ ਸਿੰਘ ਸੋਨੀ )- ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ਨੂੰ ਚੋਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ , ਸਟਾਫ਼ ਵਲੋਂ ਸਥਾਨਕ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ , ਚੋਰੀਆਂ ਦਾ ਸਿਲਸਿਲਾ ਲਗਾਤਾਰ ਬੇਖੌਫ਼ ਜਾਰੀ ਹੈ । ਬੀਤੀ ਰਾਤ ਸਕੂਲ ਅੰਦਰ 5 ਵੀਂ -6 ਵੀਂ ਚੋਰੀ ਦੌਰਾਨ ਮੁੜ ਵੱਡੇ ਪੱਧਰ ’ ਤੇ ਬੱਚਿਆਂ ਦੇ ਰਾਸ਼ਨ ਦਾ ਸਾਮਾਨ ਚੋਰੀ ਹੋ ਗਿਆ ਹੈ ।
ਭਗਤਾ ਭਾਈਕਾ , 26 ਨਵੰਬਰ ( ਸੁਖਪਾਲ ਸਿੰਘ ਸੋਨੀ )- ਸਰਕਾਰੀ ਪ੍ਰਾਇਮਰੀ ਸਕੂਲ ਕੇਸਰ ਸਿੰਘ ਵਾਲਾ ਨੂੰ ਚੋਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ , ਸਟਾਫ਼ ਵਲੋਂ ਸਥਾਨਕ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਦਿੱਤੀਆਂ ਜਾ ਰਹੀਆਂ ਹਨ , ਚੋਰੀਆਂ ਦਾ ਸਿਲਸਿਲਾ ਲਗਾਤਾਰ ਬੇਖੌਫ਼ ਜਾਰੀ ਹੈ । ਬੀਤੀ ਰਾਤ ਸਕੂਲ ਅੰਦਰ 5 ਵੀਂ -6 ਵੀਂ ਚੋਰੀ ਦੌਰਾਨ ਮੁੜ ਵੱਡੇ ਪੱਧਰ ’ ਤੇ ਬੱਚਿਆਂ ਦੇ ਰਾਸ਼ਨ ਦਾ ਸਾਮਾਨ ਚੋਰੀ ਹੋ ਗਿਆ ਹੈ । ਸਕੂਲ ਮੁਖੀ ਸਤਵੀਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਤਾਜ਼ਾ ਚੋਰੀ ਦੌਰਾਨ ਸਕੂਲ ਰਸੋਈ ਦੀ ਗਰਿੱਲ ਤੋੜ ਕੇ ਅੰਦਰੋਂ ਬੱਚਿਆਂ ਦੇ ਖਾਣੇ ਵਾਲੇ ਰਾਸ਼ਨ ਵਿਚੋਂ ਕਰੀਬ 2 ਕੁਇੰਟਲ ਕਣਕ , 3 ਕੁਇੰਟਲ ਚੌਲ ਸਮੇਤ ਆਲੂ , ਗੰਡੇ , ਟਮਾਟਰ ਆਦਿ ਸਾਮਾਨ ਚੋਰੀ ਹੋ ਗਿਆ ਹੈ । ਚੋਰੀ ਦੌਰਾਨ ਸਕੂਲ ਦੇ ਕਮਰਿਆਂ ਦੇ ਜਿੰਦਰੇ ਤੋੜੇ ਗਏ ਹਨ । ਇਸ ਤੋਂ ਪਹਿਲਾ ਹੋਈਆਂ ਚੋਰੀਆਂ ਦੌਰਾਨ ਸਕੂਲ ਵਿਚੋਂ ਇਕ ਐਲ . ਈ . ਡੀ ., ਭਾਂਡੇ , ਬੱਚਿਆਂ ਦੇ ਸਕੂਲੀ ਬੂਟ ਸਮੇਤ ਵਰਦੀਆਂ ਚੋਰੀ ਹੋ ਚੁੱਕੀਆਂ ਹਨ । ਸਕੂਲ ਸਟਾਫ਼ ਵਲੋਂ ਸਮੇਂ - ਸਮੇਂ ਸਿਰ ਸਥਾਨਕ ਪੁਲਿਸ ਸਟੇਸ਼ਨ ਵਿਖੇ ਇਤਲਾਹ ਦਰਜ ਕਰਵਾਈ ਜਾ ਰਹੀ ਹੈ ।