26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਦਿਆਲ ਸੋਢੀ ਨੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਦਿੱਤੀ ਹਰੀ ਝੰਡੀ

ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਦੇ ਕਨਵੀਨਰ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਵਲੋਂ ਅੱਜ ਮੌੜ ਮੰਡੀ ਵਿਖੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕਪਾਲ ਮੋਚਨ ਲਈ ਇਹ ਬੱਸ ਸ਼੍ਰੀ ਸਨਾਤਨ ਧਰਮ ਧਰਮਸ਼ਾਲਾ ਤੀਰਥ ਰਾਜ ਕਪਾਲ ਮੋਚਨ ਮੌੜ ਮੰਡੀ ਵੱਲੋਂ ਭੇਜੀ ਜਾਂਦੀ ਹੈ।

ਅਜੀਤ ਡੈਸਕ 26-11-2026
ਮੌੜ ਮੰਡੀ, 25 ਨਵੰਬਰ (ਗੁਰਜੀਤ ਸਿੰਘ ਕਮਾਲੂ)- ਹਲਕਾ ਮੌੜ ਦੇ ਕਨਵੀਨਰ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਦਿਆਲ ਸਿੰਘ ਸੋਢੀ ਵਲੋਂ ਅੱਜ ਮੌੜ ਮੰਡੀ ਵਿਖੇ ਤੀਰਥ ਯਾਤਰਾ ਨੂੰ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਕਪਾਲ ਮੋਚਨ ਲਈ ਇਹ ਬੱਸ ਸ਼੍ਰੀ ਸਨਾਤਨ ਧਰਮ ਧਰਮਸ਼ਾਲਾ ਤੀਰਥ ਰਾਜ ਕਪਾਲ ਮੋਚਨ ਮੌੜ ਮੰਡੀ ਵੱਲੋਂ ਭੇਜੀ ਜਾਂਦੀ ਹੈ। ਕਮੇਟੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਸ਼ੀਲੀ ਨੇ ਦੱਸਿਆ ਕਿ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਵਿਚ ਜਗਾਧਰੀ ਨੇੜੇ ਸਥਿਤ ਸ਼੍ਰੀ ਕਪਾਲ ਮੋਚਨ ਵਿਖੇ ਸੰਸਥਾ ਵੱਲੋਂ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ ਜਿਸ ਲਈ ਅੱਜ 37 ਵੇਂ ਵਿਸ਼ਾਲ ਭੰਡਾਰੇ ਲਈ ਬੱਸ ਨੂੰ ਸ਼੍ਰੀ ਦਿਆਲ ਸੋਢੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਮੌੜ ਮੰਡੀ ਅਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੱਲਣ ਵਾਲੀ ਇਹ ਲੰਗਰ ਸੇਵਾ 20 ਨਵੰਬਰ ਤੋਂ ਸ਼ੁਰੂ ਹੋ ਕੇ 24 ਨਵੰਬਰ ਤੱਕ ਜਾਰੀ ਰਹੇਗੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਪਤ ਹੋਵੇਗੀ। ਇਸ ਮੌਕੇ ਹਰਸ਼ ਗੋਇਲ, ਚੰਦਰ ਮੋਹਣ, ਦੇਵ ਰਾਜ ਖਾਨੇ ਵਾਲੇ ਗੋਰਾ ਫੀਡ ਵਾਲਾ, ਸੁਰਿੰਦਰ ਸਿੱਧੂ ਐਡਵੋਕੇਟ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਭਾਜਪਾ ਦਾ ਗੱਠਜੋੜ ਦੁਬਾਰਾ ਪੰਜਾਬ ਦੀ ਤਰੱਕੀ ਦੀ ਰਾਹ ਖੋਲ੍ਹੇਗਾ - ਜਨਮੇਜਾ ਸਿੰਘ ਸੇਖੋਂ ਅਕਾਲੀ ਭਾਜਪਾ ਵਰਕਰਾਂ ਨ... ਅਗਲੀ ਖ਼ਬਰ ਐੱਸ.ਡੀ.ਐੱਮ. ਰੁਪਾਲੀ ਟੰਡਨ ਨੇ ਅਨਾਜ ਮੰਡੀ ਰਾਮਾਂ ਦਾ ਦੌਰਾ ਕਰ ਕੇ ਸੁਣੀਆਂ ਵਪਾਰੀਆਂ ਦੀਆਂ ਮੁਸ਼ਕਿਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।