25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ - ਭਾਜਪਾ ਗੱਠਜੋੜ ਦੀ ਖੁਸ਼ੀ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ’ ਚ ਜਸ਼ਨ 2027 ’ਚ ਅਕਾਲੀ-ਭਾਜਪਾ ਸਰਕਾਰ ਪੱਕੀ ਹੋਈ-ਮਲੂਕਾ

ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਗਠਜੋੜ ਦਾ ਰਸਮੀ ਐਲਾਨ ਹੋਣ ਉਪਰੰਤ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਅੰਦਰ ਜਿਥੇ ਅਕਾਲੀ-ਭਾਜਪਾ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਰ ਹੀ ਹੈ, ਉਥੇ ਹਲਕੇ ਦੇ ਲੋਕਾਂ ‘ਚ ਗਠਜੋੜ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਅੱਜ ਅਕਾਲੀ-ਭਾਜਪਾ ਸਮਰਥਕਾਂ ਵਲੋਂ ਸਥਾਨਿਕ ਚੌਂਕ ਵਿਖੇ ਲੱਡੂ ਵੰਡੇ ਗਏ, ਪਟਾਕੇ ਚਲਾਏ ਗਏ ਅਤੇ ਜੋਸ਼ ਭਰਪੂਰ ਨਾਅਰੇਬਾਜੀ ਕੀਤੀ ਗਈ।

ਅਜੀਤ ਡੈਸਕ 26-11-2026
ਭਗਤਾ ਭਾਈਕਾ, 25 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਗਠਜੋੜ ਦਾ ਰਸਮੀ ਐਲਾਨ ਹੋਣ ਉਪਰੰਤ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਅੰਦਰ ਜਿਥੇ ਅਕਾਲੀ-ਭਾਜਪਾ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲਰ ਹੀ ਹੈ, ਉਥੇ ਹਲਕੇ ਦੇ ਲੋਕਾਂ ‘ਚ ਗਠਜੋੜ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਅੱਜ ਅਕਾਲੀ-ਭਾਜਪਾ ਸਮਰਥਕਾਂ ਵਲੋਂ ਸਥਾਨਿਕ ਚੌਂਕ ਵਿਖੇ ਲੱਡੂ ਵੰਡੇ ਗਏ, ਪਟਾਕੇ ਚਲਾਏ ਗਏ ਅਤੇ ਜੋਸ਼ ਭਰਪੂਰ ਨਾਅਰੇਬਾਜੀ ਕੀਤੀ ਗਈ। ਸ਼ਹਿਰ ਵਿਖੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਸਾਂਝਾ ਵਿਸ਼ਾਲ ਇਕੱਠ ਹੋਇਆ। ਇਕੱਠ ਸਮੇਂ ਹਲਕੇ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਕੈਬਨਿਟ ਸਿਕੰਦਰ ਸਿੰਘ ਮਲੂਕਾ ਸਮੇਤ ਭਾਜਪਾ ਆਗੂਆਂ ਨੇ ਸ਼ਮੂਲੀਅਤ ਕਰਕੇ ਆਪਣੀ ਖੁਸ਼ੀ ਦੇ ਪਲ ਸਾਂਝੇ ਕੀਤੇ ਗਏ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸ. ਮਲੂਕਾ ਨੇ ਕਿਹਾ ਕਿ ਪੰਜਾਬ ਅੰਦਰ ਕੁਝ ਸਾਲਾਂ ਤੋਂ ਲਗਾਤਾਰ ਜਨਤਕ ਹਲਾਤ ਨਾਜੁਕ ਹੁੰਦੇ ਜਾ ਰਹੇ ਸਨ। ਸੂਬੇ ਅੰਦਰ ਭ੍ਰਿਸਟਾਚਾਰ ਅਤੇ ਨਸ਼ਿਆਂ ਦੇ ਜਾਲ ਨੇ ਲੋਕਾਂ ਦੇ ਸਾਹ ਸੂਤੇ ਹੋਏ ਹਨ। ਵਾਪਰੀ ਵਰਗ ਨੂੰ ਸਰੇਆਮ ਫਰੋਤੀਆਂ ਦੀਆਂ ਧਮਕੀਆਂ ਰੁਝਾਨ ਵੱਧ ਗਿਆ ਹੈ, ਜਿਸ ਕਰਕੇ ਵਪਾਰੀ ਵਰਗ ਅੰਦਰੋ ਅੰਦਰੀ ਸਹਿਮ ਨਾਲ ਖਪ ਰਿਹਾ ਹੈ। ਸ ਮਲੂਕਾ ਨੇ ਕਿਹਾ ਕਿ 2027 ਚੋਣਾਂ ਉਪਰੰਤ ਅਕਾਲੀ-ਭਾਜਪਾ ਸਰਕਾਰ ਹੋਂਦ ਵਿਚ ਆਉਣ ਤੇ ਸੂਬੇ ਦੇ ਲੋਕਾਂ ਨੂੰ ਨਸ਼ਿਆਂ, ਭ੍ਰਿਸਟਾਚਾਰ ਅਤੇ ਫਰੋਤੀਆਂ ਮੰਗਣ ਦੇ ਰੁਝਾਨ ਨੂੰ ਮੁਕੰਮਲ ਨੱਥ ਪਾਉਣ ਲਈ ਪਹਿਲਕਦਮੀ ਹੋਵੇਗੀ। ਮਲੂਕਾ ਨੇ ਕਿਹਾ ਕਿ ਗਠਜੋੜ ਸਰਕਾਰ ਲੋਕਾਂ ਦੀਆਂ ਪਹਿਲਾ ਵਾਂਗ ਉਮੀਦ ਤੋਂ ਵਧੇਰੇ ਉਮੀਦਾਂ ਤੇ ਖਰਾ ਉਤਰੇਗੀ। ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਪਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਦਇਆ ਸਿੰਘ ਬਰਾੜ ਕੈਨੇਡਾ, ਰਮਨ ਕੈਨੇਡਾ, ਜਿਊਣਸਿੰਘ ਸੰਧੂ ਸੇਲਬਰਾਹ, ਹਰਿੰਦਰ ਸਿੰਘ ਮਹਿਰਾਜ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ ਕੁਮਾਰਗੋਇਲ, ਪਵਨਦੀਪ ਕੁਕੀ ਅਰੋੜਾ, ਕਰਮਜੀਤ ਸਿੰਘ ਕਾਂਗੜ, ਡਾ ਪ੍ਰਨੀਤ ਕੌਰ ਦਿਉਲ, ਡਾ ਬਲਜੀਤ ਸਿੰਘ ਦਿਉਲ, ਦਰਸ਼ਨ ਸਿੰਘ ਭਾਈਕੇ ਗਰੁੱਪ, ਗੁਰਤੇਜ ਸਿੰਘ ਚਾਨੀ ਪ੍ਰਧਾਨ, ਪਿੰਦਰ ਸਿੱਧੂ ਪ੍ਰਧਾਨ, ਗੁਰਪਾਲ ਸਿੰਘ ਢਿੱਲਵਾ, ਹਰਦੇਵ ਗੋਗੀ ਬਰਾੜ, ਜਗਮੋਹਣ ਲਾਲ ਭਗਤਾ, ਜਸਪਾਲ ਵੜਿੰਗ, ਅਮਨ ਬਰਾੜ ਬੁਰਜ ਲੱਧਾ, ਸੁਖਜਿੰਦਰਖਾਨਦਾਨ, ਸੁਖਜਿੰਦਰ ਖਹਿਰਾ, ਸੁਖਚੈਨ ਪਿੰਟੂ ਜਲਾਲ, ਜਗਦੀਸ਼ ਬੱਬੀ ਰਾਮੂੰਵਾਲਾ, ਗੋਗੀ ਬਰਾੜ, ਗੁਰਵਿੰਦਰ ਸਿੰਘ ਭਗਤਾ, ਬੌਬੀ ਸਿੰਗਲਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਸਵਰਨ ਸਿੰਘ ਮੋਮੀ, ਹਰਜੀਤ ਸਿੰਘ ਮਲੂਕਾ, ਹਰਜੀਤ ਸ ਿੰਘ ਦਰੋਗਾ, ਗੁਰਬਚਨ ਸਿੰਘ ਸਟਾਰ ਵਾਲੇ, ਗੁਰਵਿੰਦਰ ਕੌਰ ਭਗਤਾ, ਗੁਰਬਚਨ ਕਲੇਰ, ਲਖਵੀਰ ਮੌੜ, ਰਘਵੀਰ ਖਾਨਾਪੱਤੀ, ਪੁਨੀਤਪਾਲ ਗੋਲੂ, ਗੁਰਚਰਨ ਪੁਰੀ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਕਾਂਗੜ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਭਾਜਪਾ ਦੀ ਹਾਈਕਮਾਂਡ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਮਨੀਸ਼ ਨੇ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ -2026 ’ ਚੋਂ ਜਿੱਤਿਆ ਦੋਹਰਾ ਸੋਨਾ ਨੌਜਵਾਨ ਨੇ 60 ਅਤੇ 600 ਮੀ. ਦੌੜ ’... ਅਗਲੀ ਖ਼ਬਰ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।