ਮੁੱਦਤਾਂ ਤੋਂ ਵਿੱਛੜੇ ਭਰਾਵਾਂ ਵਾਂਗੂੰ ਨਹੁੰ-ਮਾਸ ਦੀ ਜੋੜੀ ਨੇ ਗਲਵੱਕੜੀ ਪਾ ਕੇ ਮਨਾਈ ਖ਼ੁਸ਼ੀ
ਬਾਲਿਆਂਵਾਲੀ, 25 ਨਵੰਬਰ (ਕੁਲਦੀਪ ਮਤਵਾਲਾ) -ਮੁੱਦਤਾਂ ਤੋਂ ਵਿੱਛੜੇ ਭਰਾਵਾਂ ਵਾਂਗ, ਛੇ ਸਾਲਾਂ ਦੇ ਲੰਮੇ ਵਿਛੋੜੇ ਮਗਰੋਂ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਮੁੜ ਇੱਕ ਥਾਂ ਆਏ, ਤਾਂ ਹਲਕਾ ਮੌੜ ਦੀ ਸਿਆਸੀ ਫ਼ਿਜ਼ਾ ਹੀ ਬਦਲ ਗਈ। ਨੌਂਹ-ਮਾਸ ਦੇ ਰਿਸ਼ਤੇ ਵਾਂਗ ਜਾਣੇ ਜਾਂਦੇ ਇਸ ਗੱਠਜੋੜ ਦੇ ਐਲਾਨ ਨੇ ਵਰਕਰਾਂ ਦੇ ਚਿਹਰਿਆਂ ‘ਤੇ ਐਸੀ ਰੌਣਕ ਲਿਆ ਦਿੱਤੀ, ਜਿਵੇਂ ਕੋਈ ਵਿੱਛੜਿਆ ਪਰਿਵਾਰ ਮੁੜ ਮਿਲ ਗਿਆ ਹੋਵੇ।
ਗ
ਗੱਠਜੋੜ ਦਾ ਐਲਾਨ ਹੁੰਦਿਆਂ ਹੀ ਅਕਾਲੀ-ਭਾਜਪਾ ਆਗੂਆਂ ਨੇ ਇੱਕ-ਦੂਜੇ ਨੂੰ ਘੁੱਟ ਕੇ ਗਲਵੱਕੜੀ ਪਾਈ। ਤਸਵੀਰ: ਮਤਵਾਲਾ।
26-11-2026
ਬਾਲਿਆਂਵਾਲੀ, 25 ਨਵੰਬਰ (ਕੁਲਦੀਪ ਮਤਵਾਲਾ) -ਮੁੱਦਤਾਂ ਤੋਂ ਵਿੱਛੜੇ ਭਰਾਵਾਂ ਵਾਂਗ, ਛੇ ਸਾਲਾਂ ਦੇ ਲੰਮੇ ਵਿਛੋੜੇ ਮਗਰੋਂ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਤੇ ਭਾਰਤੀ ਜਨਤਾ ਪਾਰਟੀ ਮੁੜ ਇੱਕ ਥਾਂ ਆਏ, ਤਾਂ ਹਲਕਾ ਮੌੜ ਦੀ ਸਿਆਸੀ ਫ਼ਿਜ਼ਾ ਹੀ ਬਦਲ ਗਈ। ਨੌਂਹ-ਮਾਸ ਦੇ ਰਿਸ਼ਤੇ ਵਾਂਗ ਜਾਣੇ ਜਾਂਦੇ ਇਸ ਗੱਠਜੋੜ ਦੇ ਐਲਾਨ ਨੇ ਵਰਕਰਾਂ ਦੇ ਚਿਹਰਿਆਂ ‘ਤੇ ਐਸੀ ਰੌਣਕ ਲਿਆ ਦਿੱਤੀ, ਜਿਵੇਂ ਕੋਈ ਵਿੱਛੜਿਆ ਪਰਿਵਾਰ ਮੁੜ ਮਿਲ ਗਿਆ ਹੋਵੇ। ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਬਾਠ ਦੀ ਅਗਵਾਈ ਹੇਠ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਗੋਰਾ ਸਿੰਘ ਬੂਸਰ ਨੰਦਗੜ੍ਹ ਕੋਟੜਾ ਤੇ ਬਲਾਕ ਸੰਮਤੀ ਮੈਂਬਰ ਚਾਉਕੇ ਮਿੰਟੂ ਜਟਾਣਾ ਨੇ ਭਾਜਪਾ ਦੇ ਜ਼ਿਲ੍ਹਾ ਆਗੂ ਸਰਪੰਚ ਕਰਮਪਾਲ ਸਿੰਘ ਕੋਟੜਾ ਕੌੜਾ ਨੂੰ ਘੁੱਟ ਕੇ ਗਲਵੱਕੜੀ ਪਾਈ ਜਦਕਿ ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਮੀਤ ਸਿੰਘ ਢੱਡੇ ਸਾਬਕਾ ਸਰਪੰਚ, ਗਿਆਨ ਸਿੰਘ ਭੂੰਦੜ ਸਾਬਕਾ ਸਰਪੰਚ ਤੇ ਪ੍ਰਧਾਨ ਜਸਵਿੰਦਰ ਸਿੰਘ ਰਾਮਨਿਵਾਸ ਵੀ ਮੌਜੂਦ ਸਨ। ਸਾਰਿਆਂ ਨੇ ਇੱਕ-ਦੂਜੇ ਨੂੰ ਗੱਠਜੋੜ ਦੀਆਂ ਵਧਾਈਆਂ ਦਿੰਦਿਆਂ ਮੂੰਹ ਮਿੱਠਾ ਕਰਵਾਇਆ। ਸਮੂਹ ਵਰਕਰਾਂ ਨੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਣ ਕੀਤਾ ਕਿ ਉਹ ਚੋਣ ਜਿੱਤਣ ਲਈ ਸਖ਼ਤ ਮਿਹਨਤ ਕਰਨਗੇ। ਇਸ ਮੌਕੇ ਅਕਾਲੀ-ਭਾਜਪਾ ਦੇ ਆਗੂਆਂ ਨੇ ਇੱਕ ਸੁਰ ‘ਚ ਕਿਹਾ, ਪੰਜਾਬ ਦੇ ਬੱਚੇ-ਬੱਚੇ ਦੀ ਜ਼ੁਬਾਨ ‘ਤੇ ਇੱਕੋ ਗੱਲ ਹੈ, ਜੇ ਪੰਜਾਬ ਨੂੰ ਬਰਬਾਦੀ ਤੋਂ ਕੋਈ ਬਚਾ ਸਕਦਾ ਹੈ ਤਾਂ ਉਹ ਅਕਾਲੀ-ਭਾਜਪਾ ਦਾ ਗੱਠਜੋੜ ਹੀ ਹੈ। 2027 ਜਿੱਤਣ ਲਈ ਇਹ ਗੱਠਜੋੜ ਜ਼ਰੂਰੀ ਹੈ। ਆਗੂਆਂ ਨੇ ਕਿਹਾ, ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ, ਇਸ ਲਈ 2027 ‘ਚ ਗੱਠਜੋੜ ਦੀ ਭਾਰੀ ਬਹੁਮਤ ਨਾਲ ਸਰਕਾਰ ਬਣੇਗੀ। ਆਮ ਆਦਮੀ ਪਾਰਟੀ ਗਰੰਟੀਆਂ ‘ਤੇ ਖਰੀ ਨਹੀਂ ਉੱਤਰੀ, ਲੋਕ ਉਸ ਤੋਂ ਅੱਕ ਚੁੱਕੇ ਹਨ ਤੇ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੇ ਹਨ। ਅਸੀਂ ਪੰਜਾਬ ਤੇ ਪੰਜਾਬੀਅਤ ਲਈ, ਪੰਜਾਬ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਦਿਨ-ਰਾਤ ਮਿਹਨਤ ਕਰਾਂਗੇ। ਇਸ ਮੌਕੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ।