ਬੱਚਿਆਂ ਨੂੰ ਬਚਪਨ ਤੋਂ ਹੀ ਧਰਮ ਤੇ ਚੰਗੇ ਸਸਕਾਰਾਂ ਦੀ ਸਿੱਖਿਆ ਦੇਣੀ ਚਾਹੀਦੀ ਹੈ- ਅਸ਼ਵਨੀ ਸ਼ਾਸਤਰੀ
ਰਾਮਾਂ ਮੰਡੀ, 18 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਿਰ ਵਿਖੇ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਤੀਜੇ ਦਿਨ ਕਥਾਵਾਚਕ ਪੰਡਿਤ ਅਸ਼ਵਨੀ ਸ਼ਾਸਤਰੀ ਕਾਲਿਆਂਵਾਲੀ ਨੂੰ ਬਾਂਸਲ ਪਰਿਵਾਰ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਸ਼ਵਨੀ ਸ਼ਾਸਤਰੀ ਨੇ ਭਗਤ ਪ੍ਰਹਿਲਾਦ ਅਤੇ ਭਗਤ ਧਰੁਵ ਦੇ ਜੀਵਨ ਪ੍ਰਸੰਗਾਂ ਦਾ ਵਿਸਥਾਰ ਨਾਲ ਵਰਣਨ ਕੀਤਾ।
ਅਜੀਤ ਡੈਸਕ
19-11-2026