18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੀ. ਐਮ. ਐਸ. ਗੁਰੂ ਕਾਸ਼ੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੈਸਲਮੇਰ ਤੇ ਬੀਕਾਨੇਰ ਦਾ ਟੂਰ ਲਗਾਇਆ

ਭਗਤਾ ਭਾਈਕਾ, 18 ਨਵੰਬਰ (ਸੁਖਪਾਲ ਸਿੰਘ ਸੋਨੀ)- ਸੀ. ਐਮ.

ਅਜੀਤ ਡੈਸਕ 19-11-2026
ਭਗਤਾ ਭਾਈਕਾ, 18 ਨਵੰਬਰ (ਸੁਖਪਾਲ ਸਿੰਘ ਸੋਨੀ)- ਸੀ. ਐਮ. ਐਸ. ਗੁਰੂ ਕਾਸ਼ੀ ਪਬਲਿਕ ਸਕੂਲ, ਭਗਤਾ ਭਾਈਕਾ ਦੇ ਵਿਦਿਆਰਥੀਆਂ ਵਲੋਂ ਜੈਸਲਮੇਰ ਅਤੇ ਬੀਕਾਨੇਰ ਦਾ ਵਿਸ਼ੇਸ਼ ਵਿੱਦਿਅਕ ਤੇ ਮਨੋਰੰਜਕ ਟੂਰ ਲਗਾਇਆ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ, ਜਿਸ ਨੂੰ ਰਾਜਸਥਾਨ ਦਾ ਸੁਨਹਿਰੀ ਸ਼ਹਿਰ ਕਿਹਾ ਜਾਂਦਾ ਹੈ, ਵੇਖਿਆ ਜੋ ਕਿ ਆਪਣੀ ਸੁਨਹਿਰੀ ਰੇਤਲੇ ਪੱਥਰਾਂ ਨਾਲ ਬਣੀ ਸ਼ਾਨਦਾਰ ਇਮਾਰਤਸਾਜ਼ੀ, ਸ਼ਾਹੀ ਹਵੇਲੀਆਂ, ਲੋਕ-ਸੱਭਿਆਚਾਰ ਲਈ ਵਿਸ਼ਵ ਪੱਧਰ ‘ਤੇ ਜਾਣਿਆ ਜਾਂਦਾ ਹੈ।ਟੂਰ ਦੌਰਾਨ ਵਿਦਿਆਰਥੀਆਂ ਨੇ ਜੈਸਲਮੇਰ ਦੇ ਪ੍ਰਸਿੱਧ ਸੋਨਾਰ ਕਿਲ੍ਹੇ, ਜੂਨਾਗੜ੍ਹ ਕਿਲ੍ਹੇ,ਪਟਵੋਂ ਕੀ ਹਵੇਲੀ, ਰੇਤ ਦੇ ਵਿਸ਼ਾਲ ਟਿੱਬੇ, ਗੜ੍ਹੀ ਸਰ ਝੀਲ ਅਤੇ ਕੁਲਧਰਾ ਪਿੰਡ ਵਰਗੇ ਇਤਿਹਾਸਕ ਤੇ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ।ਇਸ ਤੋਂ ਇਲਾਵਾ ਬੀਕਾਨੇਰ ਦੀਆਂ ਇਤਿਹਾਸਕ ਥਾਵਾਂ ਨੂੰ ਵੀ ਦੇਖਿਆ। ਵਿਦਿਆਰਥੀਆਂ ਨੇ ਊਠਾਂ ਦੀ ਸਵਾਰੀ, ਜੀਪ ਸਫ਼ਾਰੀ ਅਤੇ ਬਾਈਕਿੰਗ ਵਰਗੀਆਂ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਮਾਣਿਆ। ਰੇਗਿਸਤਾਨੀ ਕੈਂਪ ਵਿਚ ਰਹਿਣ, ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਦੇ ਮਨਮੋਹਕ ਨਜ਼ਾਰਿਆਂ ਦੇ ਨਾਲ-ਨਾਲ ਰਾਜਸਥਾਨੀ ਲੋਕ ਨਾਚ, ਸੰਗੀਤ ਅਤੇ ਰਵਾਇਤੀ ਖਾਣਿਆਂ ਦਾ ਵੀ ਆਨੰਦ ਲਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਸਕੂਲ ਦੇ ਪ੍ਰਿੰਸੀਪਲ ਰਮਨ ਕੁਮਾਰ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇ ਵਿਹਾਰਕ ਤਜਰਬਿਆਂ ਨਾਲ ਜੋੜਨਾ ਹੈ, ਤਾਂ ਜੋ ਉਹ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਅਤੇ ਸੱਭਿਆਚਾਰਕ ਪੱਖੋਂ ਵੀ ਅੱਗੇ ਵਧ ਸਕਣ। ਇਸ ਯਾਦਗਾਰੀ ਟੂਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ-ਨਾਲ ਉਨ੍ਹਾਂ ਲਈ ਖ਼ੁਸ਼ੀ ਅਤੇ ਉਤਸ਼ਾਹ ਭਰਪੂਰ ਅਮਿੱਟ ਯਾਦਾਂ ਵੀ ਸਿਰਜੀਆਂ ਜੋ ਉਨ੍ਹਾਂ ਨੂੰ ਹਮੇਸ਼ਾ ਰਾਜਸਥਾਨ ਦੀ ਯਾਦ ਦਿਵਾਉਣਗੀਆਂ।
ਪਿਛਲੀ ਖ਼ਬਰ ਕੋਠੇ ਪਿੱਪਲੀ ਵਿਖੇ 14 ਲੱਖ ਦੀ ਲਾਗਤ ਨਾਲ ਤਿਆਰ ਜਿੰਮ ਹਾਲ ਦਾ ਵਿਧਾਇਕ ਸਿੱਧੂ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਬਾਲਿਆਂਵਾਲੀ ਮੂਲ ਨਿਵਾਸੀ ਸਭਾ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।