18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

‘ਆਪ’ ਦੀ ਮੋਗਾ ਵਿਖੇ ਹੋਣ ਵਾਲੀ ਸਥਾਪਨਾ ਰੈਲੀ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਕੋਟਫੱਤਾ, 18 ਨਵੰਬਰ (ਰਣਜੀਤ ਸਿੰਘ ਬੁੱਟਰ)- ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ 26 ਨਵੰਬਰ ਨੂੰ ਕੀਤੀ ਜਾ ਰਹੀ ਸਥਾਪਨਾ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰ ਪੱਬਾਂ ਭਾਰ ਹੋ ਕੇ ਤਿਆਰੀ ਵਿਚ ਜੁੱਟ ਗਏ ਹਨ। ਰੈਲੀ ਦੇ ਸਬੰਧ ਵਿਚ ਵਿਚ ਫੂਸ ਮੰਡੀ ਵਿਖੇ ਵਿਧਾਨ ਸਭਾ ਬਠਿੰਡਾ ਦਿਹਾਤੀ ਦੇ ਉਮੀਦਵਾਰ ਗੋਪਾਲ ਸਿੰਘ ਕੋਟਫੱਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੁੱਕੜ ਮੀਟਿੰਗ ਸਰਪੰਚ ਕਿਰਨਾ ਕੌਰ ਮਰਾੜ੍ਹ ਦੇ ਘਰ ਹੋਈ।

ਅਜੀਤ ਡੈਸਕ 19-11-2026
ਕੋਟਫੱਤਾ, 18 ਨਵੰਬਰ (ਰਣਜੀਤ ਸਿੰਘ ਬੁੱਟਰ)- ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ 26 ਨਵੰਬਰ ਨੂੰ ਕੀਤੀ ਜਾ ਰਹੀ ਸਥਾਪਨਾ ਰੈਲੀ ਨੂੰ ਸਫਲ ਬਣਾਉਣ ਲਈ ਪਾਰਟੀ ਵਰਕਰ ਪੱਬਾਂ ਭਾਰ ਹੋ ਕੇ ਤਿਆਰੀ ਵਿਚ ਜੁੱਟ ਗਏ ਹਨ। ਰੈਲੀ ਦੇ ਸਬੰਧ ਵਿਚ ਵਿਚ ਫੂਸ ਮੰਡੀ ਵਿਖੇ ਵਿਧਾਨ ਸਭਾ ਬਠਿੰਡਾ ਦਿਹਾਤੀ ਦੇ ਉਮੀਦਵਾਰ ਗੋਪਾਲ ਸਿੰਘ ਕੋਟਫੱਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨੁੱਕੜ ਮੀਟਿੰਗ ਸਰਪੰਚ ਕਿਰਨਾ ਕੌਰ ਮਰਾੜ੍ਹ ਦੇ ਘਰ ਹੋਈ। ਮੀਟਿੰਗ ਵਿਚ ਸਮਾਜ ਸੇਵੀ ਡਾ ਜਗਸੀਰ ਸਿੰਘ ਮਰਾੜ, ਬਲਾਕ ਪ੍ਰਧਾਨ ਸੇਠੀ ਗਿੱਲ ਜੱਸੀ ਪੌ ਵਾਲੀ ਅਤੇ ਨਾਲ ਸੈਕਟਰ ਇੰਚਾਰਜ ਨੀਰਜ ਬਾਂਸਲ ਹਾਜ਼ਰ ਸਨ। ਜਿਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਸ ਰੈਲੀ ਨੂੰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਨਛੱਤਰ ਸਿੰਘ, ਦਰਸ਼ਨ ਸਿੰਘ, ਗੁਰਜੰਟ ਸਿੰਘ, ਪਰਮਜੀਤ ਕੌਰ, ਮਾਲਣ ਕੋਰ ਹਰਦੀਪ ਕੌਰ ਕਿਰਨਦੀਪ ਕੌਰ ਅਤੇ ਪਿੰਡ ਦੇ ਪਤਵੰਤੇ ਸੱਜਣ ਨੇ ਹਿੱਸਾ ਲਿਆ।
ਪਿਛਲੀ ਖ਼ਬਰ ਚੰਨੀ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਪ੍ਰੋ. ਰੂਬੀ ਵਲੋਂ ਵਰਕਰਾਂ ਦਾ ਧੰਨਵਾਦ ਅਗਲੀ ਖ਼ਬਰ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।