13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸੜਕ ਹਾਦਸਿਆਂ ਵਿਚ ਤਿੰਨ ਵਿਅਕਤੀ ਗੰਭੀਰ ਜ਼ਖਮੀ

ਬਠਿੰਡਾ, 12 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਵਲੋਂ ਸੜਕ ਦੁਰਘਟਨਾਵਾਂ ਹੋਣ ਵਾਲੇ ਜ਼ਖਮੀਆਂ ਨੂੰ ਸਹਾਰਾ ਟੀਮ ਮੈਂਬਰਾਂ ਵਲੋਂ ਘਟਨਾ ਸਥਾਨਾਂ ’ਤੇ ਪਹੁੰਚ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਇਕ ਘਟਨਾ ਮਲੋਟ ਸਿਵੀਆਂ ਰੋਡ ’ਤੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋਣ ਵਾਲੇ ਦੀ ਪਛਾਣ ਧਰਮ ਸਿੰਘ ਪੁੱਤਰ ਗੁਰਪਿਆਰ ਸਿੰਘ (25) ਵਾਸੀ ਲੁਮਾਣਾ ਅਜੀਤ ਸਿੰਘ ਵਜੋਂ ਹੋਈ ਹੈ।

ਅਜੀਤ ਡੈਸਕ 13-10-2026
ਬਠਿੰਡਾ, 12 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮਾਜ ਸੇਵੀ ਸੰਸਥਾ ਸਹਾਰਾ ਜਨ ਵਲੋਂ ਸੜਕ ਦੁਰਘਟਨਾਵਾਂ ਹੋਣ ਵਾਲੇ ਜ਼ਖਮੀਆਂ ਨੂੰ ਸਹਾਰਾ ਟੀਮ ਮੈਂਬਰਾਂ ਵਲੋਂ ਘਟਨਾ ਸਥਾਨਾਂ ’ਤੇ ਪਹੁੰਚ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਇਕ ਘਟਨਾ ਮਲੋਟ ਸਿਵੀਆਂ ਰੋਡ ’ਤੇ ਮੋਟਰਸਾਈਕਲ ਸਵਾਰ ਇਕ ਨੌਜਵਾਨ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋਣ ਵਾਲੇ ਦੀ ਪਛਾਣ ਧਰਮ ਸਿੰਘ ਪੁੱਤਰ ਗੁਰਪਿਆਰ ਸਿੰਘ (25) ਵਾਸੀ ਲੁਮਾਣਾ ਅਜੀਤ ਸਿੰਘ ਵਜੋਂ ਹੋਈ ਹੈ। ਇਸ ਤੋਂ ਬਾਅਦ ਇਕ ਹੋਰ ਘਟਨਾ ’ਚ ਸਥਾਨਕ ਪਰਸਰਾਮ ਨਗਰ ਅੰਡਰ ਬ੍ਰਿਜ ’ਤੇ ਦੋ ਐਕਟਿਵਾ ਸਵਾਰਾਂ ਦੀ ਟੱਕਰ ਹੋ ਗਈ। ਦੋਵੇਂ ਐਕਟਿਵਾ ਸਵਾਰ ਜ਼ਖਮੀ ਹੋ ਗਏ। ਜ਼ਖਮੀ ਐਕਟਿਵਾ ਸਵਾਰ ਇੰਦਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ (25) ਵਾਸੀ ਗੋਬਿੰਦਪੁਰਾ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਸਥਾਨਕ ਬੱਸ ਸਟੈਂਡ ਨੇੜੇ ਪਾਵਰ ਹਾਊਸ ਰੋਡ ਦੀਆਂ ਲਾਈਟਾਂ ਨੇੜੇ ਇਕ ਸਾਈਕਲ ਸਵਾਰ ਹਾਦਸਾਗ੍ਰਸਤ ਚੰਪਕ ਲਾਲ (52) ਵਾਸੀ ਬੇਅੰਤ ਨਗਰ ਦਾ ਰਹਿਣ ਵਾਲਾ ਜ਼ਖਮੀ ਹੋ ਗਿਆ।
ਪਿਛਲੀ ਖ਼ਬਰ ਜਸਕਰਨ ਸਿੰਘ ਗਹਿਰੀ ਬੁੱਟਰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਨਿਯੁਕਤ ਅਗਲੀ ਖ਼ਬਰ ਕਾਰ ਸਵਾਰ ਤਿੰਨ ਨੌਜਵਾਨ 70 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਚਿੱਟੇ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।