06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਿਦਿਆਰਥੀਆਂ ਵਿਚ ‘ਉੱਦਮੀ ਹੁਨਰਾਂ ਦੇ ਵਿਕਾਸ ਲਈ’ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

ਤਲਵੰਡੀ ਸਾਬੋ, 6 ਅਕਤੂਬਰ (ਰਵਜੋਤ ਸਿੰਘ ਰਾਹੀ)-ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਡਿਵੈਲਪਮੈਂਟ ਇੰਨੋਵੇਸ਼ਨ ਕਲਚਰ ਐਂਡ ਇੰਟਰਪੈਨੋਰਸ਼ਿਪ ਵਲੋਂ ਇੰਸਟੀਚਿਊਸ਼ਨਜ ਇੰਨੋਵੇਸ਼ਨ ਕੌਂਸਿਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਉੱਦਮੀ ਹੁਨਰ ਦੇ ਵਿਕਾਸ ਅਤੇ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਤਹਿਤ ਪਹਿਲੇ ਦਿਨ ’ਵਰਸਿਟੀ ਦੇ ਵਾਈਸ ਚਾਂਸਲਰ ਡਾ.

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀ। ਅਜੀਤ ਤਸਵੀਰ 07-10-2026
ਤਲਵੰਡੀ ਸਾਬੋ, 6 ਅਕਤੂਬਰ (ਰਵਜੋਤ ਸਿੰਘ ਰਾਹੀ)-ਭਾਰਤ ਸਰਕਾਰ ਦੇ ਚਲੰਤ ਪ੍ਰੋਗਰਾਮਾਂ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਤੇ ਡਿਵੈਲਪਮੈਂਟ ਇੰਨੋਵੇਸ਼ਨ ਕਲਚਰ ਐਂਡ ਇੰਟਰਪੈਨੋਰਸ਼ਿਪ ਵਲੋਂ ਇੰਸਟੀਚਿਊਸ਼ਨਜ ਇੰਨੋਵੇਸ਼ਨ ਕੌਂਸਿਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਉੱਦਮੀ ਹੁਨਰ ਦੇ ਵਿਕਾਸ ਅਤੇ ਜਾਗਰੂਕਤਾ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਤਹਿਤ ਪਹਿਲੇ ਦਿਨ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਨੇ ਸਰਕਾਰੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣਾ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਹੁਣ ਖੇਤੀਬਾੜੀ ਉਤਪਾਦਨ ਦੇ ਨਾਲ-ਨਾਲ ਜਿਣਸਾਂ ਦੇ ਮੁੱਲ ਵਾਧੇ ਲਈ ਨਵੀਂ ਉੱਦਮਤਾ ਅਤੇ ਨਵੀਂ ਪਹਿਲ-ਕਦਮੀ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਹੁਣ ਖੇਤੀ ਉਤਪਾਦਨ ਦੇ ਨਾਲ ਭੋਜਨ ਪ੍ਰੋਸੈਸਿੰਗ ਵੱਲ ਤੁਰਨ ਦੀ ਲੋੜ ਹੈ। ਉਨ੍ਹਾਂ ਭਾਰਤ ਵਿਚ ਬਾਜਰੇ, ਮੱਧੂ-ਮੱਖੀ ਪਾਲਣ ਅਤੇ ਮਸਾਲਿਆਂ ਦੇ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਦੀ ਗੱਲ ਆਖੀ। ਇਸ ਮੌਕੇ ਲਗਭਗ 50 ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ, ਉਨ੍ਹਾਂ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀਆਂ ਪ੍ਰਯੋਗਸ਼ਾਲਾਵਾਂ, ਸ਼ਹਿਦ ਪ੍ਰੋਸੈਸਿੰਗ ਪਲਾਂਟ ਵਿਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਉਦਮੀ ਕੌਂਸ਼ਲ ਦਾ ਵਿਵਾਹਰਕ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਨੂੰ ਯੂਨੀਵਰਸਿਟੀ ਦੇ ਪਰੋ. ਵਾਇਸ ਚਾਂਸਲਰ ਡਾ: ਜਗਤਾਰ ਸਿੰਘ ਧੀਮਾਨ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਖੇਤੀਬਾੜੀ ਵਿੱਦਿਆ ਰਾਹੀਂ ਉਹ ਅਨੇਕਾਂ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਤੇ ਖੁਦ ਵੀ ਸਟਾਰਟ-ਅੱਪ ਸ਼ੁਰੂ ਕਰਕੇ ਰੁਜ਼ਗਾਰ ਦਾਤਾ ਬਣ ਸਕਦੇ ਹਨ। ਡਾ: ਬਹਾਦਰਜੀਤ ਸਿੰਘ ਤੇ ਖੁਸ਼ਵਿੰਦਰ ਸਿੰਘ ਨੇ ਰੇਸ਼ਮ ਦੇ ਕੀੜੇ ਪਾਲਣ, ਮੱਧੂ-ਮੱਖੀ ਪਾਲਣ, ਖੁੰਭਾਂ ਦੀ ਖੇਤੀ ਆਦਿ ਸਹਾਇਕ ਧੰਦਿਆਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਇਸ ਮੁਹਿੰਮ ਤਹਿਤ ਡਾ. ਵਿਕਾਸ ਗੁਪਤਾ ਕਨਵੀਨਰ ਆਈ.ਆਈ.ਸੀ. ਨੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਮੌੜ ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਵੈ-ਉਦਯੋਗ ਅਤੇ ਸਟਾਰਟ-ਅੱਪ ਸ਼ੁਰੂ ਕਰਨ ਦੇ ਨੁਕਤੇ ਸਾਂਝੇ ਕੀਤੇ। ਗਤੀਵਿਧੀਆਂ ਦੇ ਤਾਲਮੇਲ ਅਤੇ ਸਮੇਂ-ਬੱਧ, ਸੁਚਾਰੂ ਸੰਚਾਲਨ ਲਈ ਇੰਜ. ਸੰਦੀਪ ਸ਼ਰਮਾ, ਕੁਆਰਡੀਨੇਟਰ ਤੇ ਲਵਲੀਨ ਸੱਚਦੇਵਾ, ਡਿਪਟੀ ਡਾਇਰੈਕਟਰ, ਲੋਕ-ਸੰਪਰਕ ਦਾ ਯੋਗਦਾਨ ਸ਼ਲਾਘਾਯੋਗ ਰਿਹਾ।
ਪਿਛਲੀ ਖ਼ਬਰ ਮਲੇਰਕੋਟਲਾ ਦੇ ‘ਡੀ.ਸੀ. ਸ਼ਿਆਮਕਰਨ ਤਿੜਕੇ’ ਦੇ ‘ਤਿੜਕੇ ਬੋਲਾਂ’ ਖ਼ਿਲਾਫ਼ ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ ’ਚ ਕੰਮਕਾਜ ਠੱਪ ਅਗਲੀ ਖ਼ਬਰ ...ਤੇ ਭੁੱਚੋ ਮੰਡੀ ਵਿਚ ਲੱਡੂ ਵੰਡ ਕੇ ਮਨਾਈ ਖੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।