20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

‘ਨੰਦ ਕੇ ਘਰ ਆਨੰਦ ਭਇਓ, ਜੈ ਘਨੱਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜਿਆ ਪੰਡਾਲ

ਰਾਮਾਂ ਮੰਡੀ, 20 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਦੇ ਵਾਮਨ ਰੂਪ ਅਤੇ ਸ੍ਰੀ ਕ੍ਰਿਸ਼ਨ ਜਨਮ ਦੀ ਮਨਮੋਹਕ ਝਾਕੀ ਜਿਉਂ ਹੀ ਪੰਡਾਲ ਵਿਚ ਪਹੁੰਚੀ ਤਾਂ ਸਾਰਾ ਪੰਡਾਲ ‘ਨੰਦ ਕੇ ਘਰ ਆਨੰਦ ਭਇਓ, ਜੈ ਘਨੱਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਸ੍ਰੀਮਦ ਭਾਗਵਤ ਕਥਾ ਦੌਰਾਨ ਪੇਸ਼ ਕੀਤੀ ਗਈ ਸ੍ਰੀ ਕ੍ਰਿਸ਼ਨ ਜਨਮ ਦੀ ਝਾਕੀ ਦੇ ਦਰਸ਼ਨ ਕਰਦੇ ਹੋਏ ਸ਼ਰਧਾਲੂ। 21-11-2026
ਰਾਮਾਂ ਮੰਡੀ, 20 ਨਵੰਬਰ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਉਦਯੋਗਪਤੀ ਧਰਮ ਚੰਦ ਚਾਨਣ ਰਾਮ ਬਾਂਸਲ ਦੇ ਪਰਿਵਾਰ ਵਲੋਂ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੇ ਚੌਥੇ ਦਿਨ ਸ੍ਰੀ ਕ੍ਰਿਸ਼ਨ ਜਨਮ ਦਾ ਪ੍ਰਸੰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਦੇ ਵਾਮਨ ਰੂਪ ਅਤੇ ਸ੍ਰੀ ਕ੍ਰਿਸ਼ਨ ਜਨਮ ਦੀ ਮਨਮੋਹਕ ਝਾਕੀ ਜਿਉਂ ਹੀ ਪੰਡਾਲ ਵਿਚ ਪਹੁੰਚੀ ਤਾਂ ਸਾਰਾ ਪੰਡਾਲ ‘ਨੰਦ ਕੇ ਘਰ ਆਨੰਦ ਭਇਓ, ਜੈ ਘਨੱਈਆ ਲਾਲ ਕੀ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਕਥਾਵਾਚਕ ਪੰਡਿਤ ਅਸ਼ਵਨੀ ਸ਼ਾਸਤਰੀ ਜੀ ਕਾਲਿਆਂਵਾਲੀ ਵਾਲਿਆਂ ਨੇ ਸ਼ਰਧਾਲੂਆਂ ਨੂੰ ਕਥਾ ਦਾ ਰਸ ਪਾਨ ਕਰਵਾਉਂਦਿਆਂ ਕਿਹਾ ਕਿ ਜੋ ਵੀ ਮਨੁੱਖ ਇਸ ਧਰਤੀ ‘ਤੇ ਜਨਮ ਲੈਂਦਾ ਹੈ, ਉਸ ਦੇ ਜੀਵਨ ਵਿਚ ਦੁੱਖ ਅਤੇ ਸੁੱਖ ਆਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਮਾਤਾ ਦੇਵਕੀ ਦੀ ਕੁੱਖੋਂ ਜੇਲ੍ਹ ਵਿਚ ਜਨਮ ਲਿਆ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਉਨ੍ਹਾਂ ਨੇ ਪ੍ਰਮਾਤਮਾ ‘ਤੇ ਭਰੋਸਾ ਬਣਾਈ ਰੱਖਿਆ। ਬਾਲ ਰੂਪ ਵਿਚ ਭਗਵਾਨ ਸ੍ਰੀ ਕ੍ਰਿਸ਼ਨ ਦਾ ਪਾਲਣ-ਪੋਸਣ ਮਾਤਾ ਯਸ਼ੋਦਾ ਵਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਘਬਰਾਉਣ ਦੀ ਬਜਾਏ ਪ੍ਰਮਾਤਮਾ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਹਰ ਹਾਲ ਵਿਚ ਉਸ ਦਾ ਸ਼ੁਕਰਾਨਾ ਕਰਦਿਆਂ ਖ਼ੁਸ਼ ਰਹਿਣਾ ਚਾਹੀਦਾ ਹੈ। ਇਸ ਮੌਕੇ ਕਥਾ ਆਯੋਜਕ ਬਾਂਸਲ ਪਰਿਵਾਰ ਦੇ ਰਾਜੇਸ਼ ਬਾਂਸਲ ਪਿੰਟੂ, ਸ਼ਾਮ ਸੁੰਦਰ ਬਾਂਸਲ, ਸੁਰਿੰਦਰ ਬਾਂਸਲ, ਗਿਆਨ ਚੰਦ ਬਾਂਸਲ ਸਾਬਕਾ ਫਾਰਮਾਸਿਸਟ, ਵਿਨੋਦ ਬਾਂਸਲ ਸਾਬਕਾ ਐੱਸ.ਡੀ.ਐੱਮ., ਡਾ.ਜਵਾਹਰ ਲਾਲ ਬਾਂਸਲ, ਰਜਿੰਦਰ ਕੁਮਾਰ ਬਾਂਸਲ, ਭੂਸ਼ਨ ਕੁਮਾਰ ਬਾਂਸਲ ਨੋਇਡਾ, ਨਰੇਸ਼ ਕੁਮਾਰ ਬਾਂਸਲ ਦਿੱਲੀ, ਪਵਨ ਬਾਂਸਲ ਬਠਿੰਡਾ, ਮੰਦਰ ਕਮੇਟੀ ਦੇ ਪ੍ਰਧਾਨ ਮਦਨ ਲਾਲ ਬਾਂਸਲ, ਵਿਸ਼ਾਲ ਗੋਇਲ ਕੈਸ਼ੀਅਰ, ਅਮਰਜੀਤ ਸੁਖਲੱਧੀ, ਨੇਮੀ ਬਾਗੜੀ, ਜੀਵਨ ਸਿੰਗਲਾ, ਗਗਨਦੀਪ ਵੀਰੂ, ਜਤਿੰਦਰ ਕੁਮਾਰ ਹੈਪੀ, ਜਗਦੀਸ਼ ਰਾਏ ਬੰਗੀ, ਮੈਂਗਲ ਰਾਮ ਲਹਿਰੀ ਪ੍ਰਧਾਨ ਸ੍ਰੀ ਗੀਤਾ ਭਵਨ ਕਮੇਟੀ, ਉਦੈ ਕੁਮਾਰ ਬੰਗੀ ਸਾਬਕਾ ਪ੍ਰਧਾਨ, ਬਬਲਾ ਬਾਂਸਲ, ਦਰਸ਼ਨ ਰਾਮਾਂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਰੰਗਾਂ ਦੇ ਜਾਦੂਗਰ ਸੋਭਾ ਸਿੰਘ ਨੂੰ 125ਵੀਂ ਸ਼ਰਧਾਂਜਲੀ ਸਮੇਂ ਬਾਲਿਆਂਵਾਲੀ ਵਿਖੇ 150 ਬਾਲ ਕਲਾਕਾਰਾਂ ਨੇ ਕਾਗਜ਼ਾਂ ’ਤੇ ਉ... ਅਗਲੀ ਖ਼ਬਰ ਐਚ.ਐਮ.ਈ.ਐਲ. ਦੀ ਵਜ਼ੀਫ਼ਾ ਯੋਜਨਾ ਨਾਲ ਗ੍ਰਾਮੀਣ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਿਲ ਰਹੀ ਨਵੀਂ ਉਡਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।