06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ ਪਿੰਡ ਕੋਠਾ ਗੁਰੂ ਤੋਂ ਸਿਆਸੀ ਮੈਦਾਨ ’ਚ ਪੈਰ ਧਰਿਆ

ਭਗਤਾ ਭਾਈਕਾ, 5 ਅਕਤੂਬਰ (ਸੁਖਪਾਲ ਸਿੰਘ ਸੋਨੀ)- ਹਾਲ ਹੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਏ ਨਾਮੀ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਆਪਣੇ ਸਹੁਰਾ ਪਿੰਡ ਇਤਿਹਾਸਿਕ ਨਗਰ ਕੋਠਾ ਗੁਰੂ ਦੀ ਧਰਤੀ ਤੋਂ ਆਪਣੀ ਪਹਿਲੀ ਸਟੇਜ ਲਗਾ ਕੇ ਸਿਆਸੀ ਮੈਦਾਨ ’ ਚ ਪੈਰ ਧਰ ਲਿਆ ਹੈ। ਸਮਾਗਮ ਦੌਰਾਨ ਸੰਦੀਪ ਕੌਰ ਖਾਲਸਾ ਪਤਨੀ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਪਿੰਡ ਕੋਠਾ ਗੁਰੂ ਵਿਖੇ ‘ਵਾਰਿਸ ਪੰਜਾਬ ਦੇ’ ਦੇ ਆਗੂ ਗਿੱਲ ਰੌਂਤਾ ਦੇ ਹੱਕ ਵਿਚ ਪਹੁੰਚੇ ਬੀਬੀ ਸੰਦੀਪ ਕੌਰ ਖਾਲਸਾ ਅਦਿ। ਤਸਵੀਰ: ਸੁਖਪਾਲ ਸਿੰਘ ਸੋਨੀ 06-10-2026
ਭਗਤਾ ਭਾਈਕਾ, 5 ਅਕਤੂਬਰ (ਸੁਖਪਾਲ ਸਿੰਘ ਸੋਨੀ)- ਹਾਲ ਹੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ’ਚ ਸ਼ਾਮਿਲ ਹੋਏ ਨਾਮੀ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਆਪਣੇ ਸਹੁਰਾ ਪਿੰਡ ਇਤਿਹਾਸਿਕ ਨਗਰ ਕੋਠਾ ਗੁਰੂ ਦੀ ਧਰਤੀ ਤੋਂ ਆਪਣੀ ਪਹਿਲੀ ਸਟੇਜ ਲਗਾ ਕੇ ਸਿਆਸੀ ਮੈਦਾਨ ’ ਚ ਪੈਰ ਧਰ ਲਿਆ ਹੈ। ਸਮਾਗਮ ਦੌਰਾਨ ਸੰਦੀਪ ਕੌਰ ਖਾਲਸਾ ਪਤਨੀ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਗਿੱਲ ਰੌਂਤਾ ਦਾ ਪਹਿਲਾ ਸੰਬੋਧਨ ਅਤੇ ਪਹਿਲਾ ਇਕੱਠ ਪ੍ਰਭਾਵਸ਼ਾਲੀ ਸਾਬਤ ਹੋਇਆ। ਇਕੱਠ ਦੌਰਾਨ ਗਿੱਲ ਰੌਂਤਾ ਨੇ ਕਿਹਾ ਕਿ ਕੋਠਾ ਗੁਰੂ ਨਗਰ ਦਾ ਉਨ੍ਹਾਂ ਸਿਰ ਪਹਿਲਾ ਹੀ ਵੱਡਾ ਅਹਿਸਾਨ ਹੈ ਅਤੇ ਅੱਜ ਲੋਕਾਂ ਵਲੋਂ ਦਿੱਤੇ ਗਏ ਪਿਆਰ ਦਾ ਵੀ ਉਹ ਹਮੇਸ਼ਾ ਰਿਣੀ ਰਹੇਗਾ। ਗਿੱਲ ਰੌਂਤਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਵਹਿ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਦੀ ਦੁਹਾਈ ਪਾ ਕੇ ਪੰਜਾਬੀਆਂ ਤੋਂ ਵੋਟਾਂ ਬਟੋਰੀਆਂ ਜਾ ਰਹੀਆਂ ਹਨ। ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਅੰਮ੍ਰਿਤਪਾਨ ਕਰਵਾ ਕੇ ਗੁਰੂ ਲੜ ਜੋੜਿਆ । ਵਿਰੋਧੀ ਤਾਕਤਾਂ ਨੂੰ ਭਾਈ ਸਾਹਿਬ ਦੀ ਮਿਹਨਤ ਹਜ਼ਮ ਨਹੀਂ ਆਈ ਤਾਂ ਉਨ੍ਹਾਂ ਵਿਰੋਧ ਸ਼ਾਜਿਸਾਂ ਘੜ੍ਹ ਕੇ ਜੇਲ੍ਹ ਵਿਚ ਨਜ਼ਰਬੰਦ ਕਰਵਾ ਦਿੱਤਾ ਗਿਆ। ਗਿੱਲ ਰੌਂਤਾ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬ ਦੇ ਹਲਾਤਾਂ ਨੂੰ ਬਦਲਣ ਲਈ ਫਿਕਰਮੰਦ ਰਹਿਣਗੇ ਅਤੇ ਸੂਬੇ ਦੀ ਨੌਜਵਾਨ ਪੀੜੀ ਦੇ ਉਜਵਲ ਭਵਿੱਖ ਲਈ ਤਤਪਰ ਰਹਿਣਗੇ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਭਾਵੇਂ ਅਜੇ ਤੱਕ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ, ਪ੍ਰੰਤੂ ਹਲਕੇ ਅੰਦਰ ਗਿੱਲ ਰੌਂਤਾ ਤੋਂ ਇਲਾਵਾਂ ਕੁਝ ਹੋਰ ਵੀ ਆਗੂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਸਰਗਰਮ ਚੱਲ ਰਹੇ ਹਨ।
ਪਿਛਲੀ ਖ਼ਬਰ ਗੋਨਿਆਣਾ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ- ਜਗਸੀਰ ਸਿੰਘ ਹਲਕਾ ਵਿਧਾਇਕ ਅਗਲੀ ਖ਼ਬਰ ਪਰਾਲੀ ਮੁਕਤ ਬੱਲ੍ਹੋ-ਤਰਨਜੋਤ ਸੁਸਾਇਟੀ ਦਾ ਕ੍ਰਾਂਤੀਕਾਰੀ ਐਲਾਨ ਖੇਤਾਂ ’ਚੋਂ ਮੁਫ਼ਤ ਚੁੱਕੀ ਜਾਵੇਗੀ ਪਰਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।