-ਮਾਮਲਾ ਸਾਬਕਾ ਸਰਪੰਚ ਦੇ ਕਤਲ ਦਾ- ਪਤਨੀ ਨਾਲ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ ਚ ਕੀਤਾ ਸੀ ਸਾਬਕਾ ਸਰਪੰਚ ਦਾ ਕਤਲ
ਬਠਿੰਡਾ, 5 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ):- ਨੇੜਲੇ ਪਿੰਡ ਫੂਸ ਮੰਡੀ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਔਲਖ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਨਾਲ ਸਾਬਕਾ ਸਰਪੰਚ ਦੇ ਨਜਾਇਜ਼ ਸੰਬੰਧ ਹੋਣ ਦੇ ਸ਼ੱਕ ਵੀ ਉਸ ਦਾ ਕਤਲ ਕੀਤਾ ਸੀ। ਮੁਲਜ਼ਮ ਗੁਰਬਖ਼ਸ਼ ਸਿੰਘ, ਜਿਸ ਨੂੰ ਪੁਲਿਸ ਨੇ ਕਤਲ ਤੋਂ ਕੁਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ, ਮੂਲ ਰੂਪ ਵਿਚ ਫਤਿਆਬਾਦ (ਹਰਿਆਣਾ) ਦਾ ਰਹਿਣ ਵਾਲਾ ਹੈ।
ਬਠਿੰਡਾ, 5 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ):- ਨੇੜਲੇ ਪਿੰਡ ਫੂਸ ਮੰਡੀ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਔਲਖ ਦੇ ਕਤਲ ਮਾਮਲੇ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਨਾਲ ਸਾਬਕਾ ਸਰਪੰਚ ਦੇ ਨਜਾਇਜ਼ ਸੰਬੰਧ ਹੋਣ ਦੇ ਸ਼ੱਕ ਵੀ ਉਸ ਦਾ ਕਤਲ ਕੀਤਾ ਸੀ। ਮੁਲਜ਼ਮ ਗੁਰਬਖ਼ਸ਼ ਸਿੰਘ, ਜਿਸ ਨੂੰ ਪੁਲਿਸ ਨੇ ਕਤਲ ਤੋਂ ਕੁਝ ਸਮੇਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਸੀ, ਮੂਲ ਰੂਪ ਵਿਚ ਫਤਿਆਬਾਦ (ਹਰਿਆਣਾ) ਦਾ ਰਹਿਣ ਵਾਲਾ ਹੈ। ਇਸ ਸਬੰਧੀ ਐੱਸਪੀ (ਡੀ) ਮਨੋਜ ਗੋਰਸੀ ਨੇ ਦੱਸਿਆ ਕਿ ਬੀਤੇ ਦਿਨ ਜੱਸੀ ਚੌਂਕ ਵਿਚ ਠੇਕੇ ਕੋਲ ਕਿਸੇ ਵਿਅਕਤੀ ਨੇ ਸਾਬਕਾ ਸਰਪੰਚ ਜਗਤਾਰ ਸਿੰਘ ਵਾਸੀ ਫੂਸ ਮੰਡੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਪੁਲਿਸ ਜਾਂਚ ਦੌਰਾਨ ਗੁਰਬਖ਼ਸ਼ ਸਿੰਘ ਦਾ ਨਾਮ ਸਾਹਮਣੇ ਆਇਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਕੁਝ ਸਮੇਂ ਤੋਂ ਫੂਸ ਮੰਡੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਤਾਂ ਜੋ ਮੁਲਜ਼ਮ ਤੋਂ ਕਤਲ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ।