05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਾਟਕ ‘ਛੋੜੋ ਕਲ ਕੀ ਬਾਤੇਂ’ ਨੇ ਹਾਸੇ-ਮਜ਼ਾਕ ਦੇ ਵਿਚ ਬਿਆਨ ਕੀਤਾ ‘ਬਜ਼ੁਰਗਾਂ ਦਾ ਦਰਦ’

ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਅੱਠਵੀਂ ਰਾਤ ਜੈਵਰਧਨ ਲਿਖਤ ਨਾਟਕ ‘ਛੋੜੋ ਕਲ ਕੀ ਬਾਤੇਂ’ ਦਾ ਮੰਚਣ ਕੀਤਾ ਗਿਆ। ਨਿਰਦੇਸ਼ਕ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਹੇਠ ਨਿਊ ਉੱਥਾਨ ਥੀਏਟਰ ਗਰੁੱਪ, ਕੁਰੂਕਸ਼ੇਤਰ ਵੱਲੋਂ ਪੇਸ਼ ਕੀਤੇ ਨਾਟਕ ਵਿਚ ਬੁਢਾਪੇ, ਇਕੱਲੇਪਣ, ਪਰਿਵਾਰਕ ਨਜ਼ਰ ਅੰਦਾਜ਼ੀ ਅਤੇ ਰਿਸ਼ਤਿਆਂ ਵਿਚ ਵੱਧ ਰਹੀ ਦੂਰੀ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਹਾਸੇ ਅਤੇ ਭਾਵਨਾਤਮਕ ਪ੍ਰਸੰਗਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।

ਅਜੀਤ ਡੈਸਕ 05-10-2026
ਬਠਿੰਡਾ, 4 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਅੱਠਵੀਂ ਰਾਤ ਜੈਵਰਧਨ ਲਿਖਤ ਨਾਟਕ ‘ਛੋੜੋ ਕਲ ਕੀ ਬਾਤੇਂ’ ਦਾ ਮੰਚਣ ਕੀਤਾ ਗਿਆ। ਨਿਰਦੇਸ਼ਕ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਹੇਠ ਨਿਊ ਉੱਥਾਨ ਥੀਏਟਰ ਗਰੁੱਪ, ਕੁਰੂਕਸ਼ੇਤਰ ਵੱਲੋਂ ਪੇਸ਼ ਕੀਤੇ ਨਾਟਕ ਵਿਚ ਬੁਢਾਪੇ, ਇਕੱਲੇਪਣ, ਪਰਿਵਾਰਕ ਨਜ਼ਰ ਅੰਦਾਜ਼ੀ ਅਤੇ ਰਿਸ਼ਤਿਆਂ ਵਿਚ ਵੱਧ ਰਹੀ ਦੂਰੀ ਵਰਗੇ ਸੰਵੇਦਨਸ਼ੀਲ ਵਿਸ਼ਿਆਂ ਨੂੰ ਹਾਸੇ ਅਤੇ ਭਾਵਨਾਤਮਕ ਪ੍ਰਸੰਗਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।ਨਾਟਕ ਦੀ ਕਹਾਣੀ ਬਿਰਧ ਆਸ਼ਰਮ ਵਿਚ ਰਹਿ ਰਹੇ ਤਿੰਨ ਬਜ਼ੁਰਗ ਦੋਸਤਾਂ ਜਗਲਾਲ, ਘਨਸ਼ਿਆਮ ਅਤੇ ਮਹਾਂਵੀਰ ਦੇ ਆਲੇ-ਦੁਆਲੇ ਘੁੰਮਦੀ ਹੈ। ਆਪਣਿਆਂ ਦੀ ਬੇਰੁਖ਼ੀ ਅਤੇ ਇਕੱਲੇਪਣ ਦੇ ਬਾਵਜੂਦ ਤਿੰਨੇ ਬੀਤੇ ਸਮੇਂ ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ ਹਾਸੇ-ਮਜ਼ਾਕ ਨਾਲ ਜ਼ਿੰਦਗੀ ਜਿਊਣ ਦੀ ਕੋਸ਼ਿਸ਼ ਕਰਦੇ ਹਨ। ਬਿਰਧ ਆਸ਼ਰਮ ਨੂੰ ਵੇਚਣ ਦਾ ਨੋਟਿਸ ਆਉਣ ਤੋਂ ਬਾਅਦ ਕਹਾਣੀ ਨਵਾਂ ਮੋੜ ਲੈਂਦੀ ਹੈ ਅਤੇ ਬਜ਼ੁਰਗਾਂ ਦੇ ਸਨਮਾਨ, ਆਪਣਾਪਣ ਅਤੇ ਸੰਵੇਦਨਾ ਦੀ ਲੋੜ ਨੂੰ ਸਾਹਮਣੇ ਲਿਆਉਂਦੀ ਹੈ। ਨਾਟਕ ਦੀ ਸ਼ੁਰੂਆਤ ਮੁੱਖ ਮਹਿਮਾਨ ਬੀਸੀਐਲ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਨੇ ਦੀਵਾ ਜਗਾ ਕੇ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਨੀਤਾ ਮਿੱਤਲ, ਪੁੱਤਰ ਕੁਸ਼ਲ ਮਿੱਤਲ ਅਤੇ ਨੂੰਹ ਸਾਰਾ ਮਿੱਤਲ ਤੋਂ ਇਲਾਵਾ ਨਾਟਿਅਮ ਦੇ ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਸਰਪ੍ਰਸਤ ਸੁਦਰਸ਼ਨ ਗੁਪਤਾ ਮੌਜੂਦ ਰਹੇ। ਇਸ ਮੌਕੇ ਰਾਜਿੰਦਰ ਮਿੱਤਲ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਸਫਲ ਬਣਾਉਣ ਲਈ ਸਿਰਫ਼ ਪੈਸਾ ਹੀ ਨਹੀਂ, ਸਗੋਂ ਉਸ ਤੋਂ ਵੱਧ ਜਜ਼ਬਾ ਅਤੇ ਊਰਜਾ ਜ਼ਰੂਰੀ ਹੁੰਦੀ ਹੈ। ਕੀਰਤੀ ਕਿਰਪਾਲ ਦੀ ਅਗਵਾਈ ਹੇਠ ਨਾਟਿਅਮ ਦੀ ਟੀਮ ਜਿਸ ਸਮਰਪਣ ਅਤੇ ਊਰਜਾ ਨਾਲ ਪਿਛਲੇ 15 ਸਾਲਾਂ ਤੋਂ ਰਾਸ਼ਟਰੀ ਪੱਧਰ ਦੇ ਥੀਏਟਰ ਫ਼ੈਸਟੀਵਲ ਦਾ ਆਯੋਜਨ ਕਰ ਰਹੀ ਹੈ, ਉਹ ਲਾਜਵਾਬ ਹੈ। ਨਾਟਿਅਮ ਦੇ ਡਾਇਰੈਕਟਰ ਕੀਰਤੀ ਕਿਰਪਾਲ ਨੇ ਸਭਨਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਪਰਗਟ ਸਿੰਘ ਨੂੰ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪੇ ਜਾਣ ’ਤੇ ਹਲਕੇ ’ਚ ਖੁਸ਼ੀ ਦੇ ਜਸ਼ਨ ਅਗਲੀ ਖ਼ਬਰ ਬਜਾਜ ਫਾਇਨੈਂਸ ਵਲੋਂ ਬਠਿੰਡਾ ’ਚ ਪਹਿਲੀ ਵਾਰ ਡੀਲਰ ਸੰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।