ਬਠਿੰਡਾ, 19 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਡੀ.ਏ.ਵੀ ਕਾਲਜ ਬਠਿੰਡਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਦੀ ਅਗਵਾਈ ਹੇਠ ਅੰਗਰੇਜ਼ੀ ਸਾਹਿਤਕ ਸੁਸਾਇਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ਨੌਕਰੀਆਂ ਦਾ ਭਵਿੱਖ, ਡਿਜੀਟਲ ਯੁੱਗ ਵਿਚ ਯੁੱਧ ਅਤੇ ਪ੍ਰਭਾਵ ਵਿਸ਼ੇ ’ਤੇ ਭਾਸ਼ਣ ਮੁਕਾਬਲਾ ਅਤੇ ਪ੍ਰੇਰਣਾਦਾਇਕ, ਸਮਾਜਿਕ ਕਾਰਨਾਂ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ’ਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ। ਡੀ.ਏ.ਵੀ ਕਾਲਜ ਬਠਿੰਡਾ ਦੀ ਸਾਹਿਤਕ ਸੁਸਾਇਟੀ ਹਮੇਸ਼ਾ ਨੌਜਵਾਨ ਸਾਹਿਤਕਾਰਾਂ ਦੇ ਰਚਨਾਤਮਕ ਵਿਚਾਰਾਂ ਅਤੇ ਵਿਚਾਰ ਪ੍ਰਕਿਰਿਆ ਨੂੰ ਪਰਵਾਜ਼ ਦੇਣ ਦਾ ਉਦੇਸ਼ ਰੱਖਦੀ ਹੈ। ਵੱਖ-ਵੱਖ 25 ਉਤਸ਼ਾਹੀ ਭਾਗੀਦਾਰਾਂ ਨੇ ਆਪਣੇ ਭਾਸ਼ਣ ਹੁਨਰ ਅਤੇ ਬੌਧਿਕ ਢਾਂਚੇ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਅਤੇ ਜੱਜਮੈਂਟਲ ਪੈਨਲ ਦੇ ਸਵਾਗਤ ਨਾਲ ਹੋਈ ਜਿਸ ਵਿਚ ਡਾ. ਸਤੀਸ਼ ਗਰੋਵਰ, ਅੰਗਰੇਜ਼ੀ ਵਿਭਾਗ ਦੇ ਮੁਖੀ, ਡਾ. ਨੀਤੂ ਪੁਰੋਹਿਤ, ਸਹਿ-ਕਨਵੀਨਰ ਡਾ. ਮੋਨਿਕਾ ਘੁੱਲਾ, ਹਿੰਦੀ ਵਿਭਾਗ ਦੇ ਮੁਖੀ ਅਤੇ ਪ੍ਰੋ. ਰਾਮਿਲ ਗੁਪਤਾ, ਕੰਪਿਊਟਰ ਸਾਇੰਸ ਵਿਭਾਗ ਸ਼ਾਮਲ ਸਨ। ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਅਨੁਸ਼ਾਸਨ, ਵਚਨਬੱਧਤਾ ਅਤੇ ਆਤਮ-ਬਲੀਦਾਨ ਦੇ ਮੁੱਲਾਂ ਨੂੰ ਦੇਖ ਕੇ ਦੇਸ਼ ਨੂੰ ਮਾਣ ਦਿਵਾਉਣ ਵਿਚ ਨੌਜਵਾਨਾਂ ਦੀ ਮੁੱਖ ਭੂਮਿਕਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਨੌਕਰੀਆਂ ਲਈ ਮਨੁੱਖਾਂ ਦੀ ਥਾਂ ਤਕਨਾਲੌਜੀ ਦੇ ਹਾਵੀ ਹੋਣਦੇ ਮੁੱਦੇ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਤੀਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਅਜਿਹੇ ਸਾਹਿਤਕ ਸਮਾਗਮਾਂ ਵਿਚ ਸਰਗਰਮ ਭਾਗੀਦਾਰ ਬਣਨ ਲਈ ਪ੍ਰੇਰਿਤ ਕੀਤਾ। ਭਾਗੀਦਾਰਾਂ ਨੇ ਕਲਾਤਮਕ ਢੰਗ ਨਾਲ ਆਪਣੀ ਰਾਏ ਦਿੱਤੀ ਅਤੇ ਦਰਸ਼ਕਾਂ ਨੇ ਉਨ੍ਹਾਂ ਦੇ ਸੂਖਮ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ। ਪ੍ਰੋਗਰਾਮ ਦਾ ਅੰਤ ਨਤੀਜਿਆਂ ਦੀ ਘੋਸ਼ਣਾ ਅਤੇ ਭਾਗੀਦਾਰਾਂ ਨੂੰ ਮੈਡਲ ਵੰਡਣ ਨਾਲ ਹੋਇਆ। ਜੈਸਮੀਨ ਨੂੰ ਪਹਿਲਾ, ਨਵਜੋਤ ਨੂੰ ਦੂਜਾ ਤੇ ਆਕਾਸ਼ਦੀਪ ਨੂੰ ਤੀਜਾ ਇਨਾਮ ਐਲਾਨਿਆ ਗਿਆ। ਕਵਿਤਾ ਪਾਠ ਵਿਚ ਵੰਸ਼ਿਕਾ ਕੌਰ ਨੂੰ ਪਹਿਲਾ ਸਥਾਨ, ਸੁਖਪਾਲ ਸਿੰਘ ਨੂੰ ਦੂਜਾ ਇਨਾਮ ਅਤੇ ਅਮਨਦੀਪ ਨੂੰ ਤੀਜਾ ਇਨਾਮ ਮਿਲਿਆ। ਜੱਜਾਂ ਨੇ ਵੀ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਅੰਗਰੇਜ਼ੀ ਵਿਭਾਗ ਦੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵਿਚ ਡਾ. ਸਤੀਸ਼ ਗਰੋਵਰ, ਮੁਖੀ, ਅੰਗਰੇਜ਼ੀ ਵਿਭਾਗ, ਪ੍ਰੋ. ਕਰਮਪਾਲ ਕੌਰ, ਡਾ. ਨੀਤੂ ਪੁਰੋਹਿਤ, ਪ੍ਰੋ. ਹੀਨਾ ਬਿੰਦਲ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਅਨੀਤਾ ਰਾਣੀ, ਡਾ. ਸਮਨਵੀਰ, ਪ੍ਰੋ. ਆਸ਼ਾ ਗੋਇਲ ਅਤੇ ਪ੍ਰੋ. ਹਰਮਨਵੀਰ ਸ਼ਾਮਲ ਸਨ।