ਸੀਵਰੇਜ ਦੇ ਢੱਕਣ ਡਿੱਗਣ ਕਾਰਨ ਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ, ਜ਼ਖ਼ਮੀ
ਬਠਿੰਡਾ, 19 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਲਾਇਨੋਪਾਰ ਇਲਾਕੇ ਦੇ ਪਰਸਰਾਮ ਨਗਰ ਅੰਡਰਬ੍ਰਿਜ ’ਤੇ ਸੀਵਰੇਜ ਦੇ ਢੱਕਣ ਖੁੱਲ੍ਹੇ ਹੋਣ ਕਾਰਨ ਇਕ ਸਾਈਕਲ ਸਵਾਰ ਦੇ ਸਾਈਕਲ ਦਾ ਟਾਇਰ ਫ਼ਸ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਸਾਇਕਲ ਦਾ ਟਾਇਰ ਵੱਖ ਹੋ ਕੇ ਹੇਠਾਂ ਡਿੱਗ ਗਿਆ ਅਤੇ ਸਾਈਕਲ ਸਵਾਰ ਦਾ ਸਿਰ ਜ਼ਮੀਨ ਨਾਲ ਟਕਰਾਉਣ ਕਾਰਨ ਗੰਭੀਰ ਜ਼ਖਮੀ ਹੋ ਗਿਆ।
ਅਜੀਤ ਡੈਸਕ
20-09-2026