18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੀ ਚੌਥੀ ਵਾਰ ਚੋਣ ਲੜ ਰਹੇ ਨਰੇਸ਼ ਗੌੜ ਨੂੰ ਜਿਤਾਉਣ ਦਾ ਸੱਦਾ

ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੀ ਚੌਥੀ ਵਾਰ ਚੋਣ ਲੜ ਰਹੇ ਨਰੇਸ਼ ਗੌੜ ਦੀ ਹਮਾਇਤ ਵਿਚ ਟੀਚਰਜ਼ ਹੋਮ ਬਠਿੰਡਾ ਵਿਖੇ ਵੱਖ-ਵੱਖ ਧਿਰਾਂ ਦੇ ਆਗੂਆਂ ਵਲੋਂ ਚੋਣ ਸਮਾਗਮ ਕੀਤਾ ਗਿਆ, ਜਿਸ ਵਿਚ ਗੌੜ ਨੂੰ ਮੁੜ ਜਿਤਾਉਣ ਦਾ ਸੱਦਾ ਦਿੱਤਾ । ਡਾ.

ਅਜੀਤ ਡੈਸਕ 18-09-2026
ਬਠਿੰਡਾ, 17 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੀ ਚੌਥੀ ਵਾਰ ਚੋਣ ਲੜ ਰਹੇ ਨਰੇਸ਼ ਗੌੜ ਦੀ ਹਮਾਇਤ ਵਿਚ ਟੀਚਰਜ਼ ਹੋਮ ਬਠਿੰਡਾ ਵਿਖੇ ਵੱਖ-ਵੱਖ ਧਿਰਾਂ ਦੇ ਆਗੂਆਂ ਵਲੋਂ ਚੋਣ ਸਮਾਗਮ ਕੀਤਾ ਗਿਆ, ਜਿਸ ਵਿਚ ਗੌੜ ਨੂੰ ਮੁੜ ਜਿਤਾਉਣ ਦਾ ਸੱਦਾ ਦਿੱਤਾ । ਡਾ. ਗੁਰਪ੍ਰੀਤ ਸਿੰਘ ਬਾਠ ਤੇ ਬੈਂਕਾਂ ਦੇ ਆਗੂ ਨਰਿੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਦੌਰਾਨ ਨਰੇਸ਼ ਗੌੜ ਨੇ ਆਪਣੀਆਂ ਤਿੰਨ ਟਰਮਾਂ ਦੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਭਾਵੇਂ ਵੱਡੇ ਸਾਂਝੇ ਸੰਘਰਸ਼ਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਬਦਲਣ ਦੀ ਕੇਂਦਰ ਸਰਕਾਰ ਦੀ ਸਾਜ਼ਿਸ਼ ਨੂੰ ਇਕ ਵਾਰ ਅਸਫਲ ਕਰ ਦਿੱਤਾ ਹੈ, ਪਰ ਇਸ ਪ੍ਰਤੀ ਅਵੇਸਲੇ ਹੋਣਾ ਖ਼ਤਰਨਾਕ ਹੋਵੇਗਾ, ਕਿਉਂਕਿ ਕੇਂਦਰ ਸਰਕਾਰ ਕਿਸੇ ਸਮੇਂ ਵੀ ਯੂਨੀਵਰਸਿਟੀ ਪੰਜਾਬ ਤੋਂ ਖੋਹ ਸਕਦੀ ਹੈ। ਇਸ ਲਈ ਯੂਨੀਵਰਸਿਟੀ ਵਿਦਿਆਰਥੀਆਂ ਅਤੇ ਵਿਗਿਆਨਿਕ ਵਿੱਦਿਆ ਦੇ ਕਾਜ ਨੂੰ ਸਮਰਪਿਤ ਉਮੀਦਵਾਰਾਂ ਨੂੰ ਜਿੱਤਾ ਕੇ ਸੈਨੇਟ ਵਿਚ ਭੇਜਣ ਦੀ ਲੋੜ ਹੈ। ਗੌੜ ਦੀ ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ ਦੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਪੰਜਾਬ ਦੀ ਇਤਿਹਾਸਿਕ ਵਿਰਾਸਤ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀਆਂ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਰੋਕਣ ਅਤੇ ਦੇਸ਼ ਦੀ ਇਕੋ-ਇਕ ਯੂਨੀਵਰਸਿਟੀ ਅੰਦਰ ਸੈਨੇਟ ਵਰਗਾ ਲੋਕਤੰਤਰੀ ਢਾਂਚਾ ਬਰਕਰਾਰ ਰੱਖਣ ਲਈ ਨਰੇਸ਼ ਗੌੜ ਵਰਗੇ ਮਜ਼ਬੂਤ ਅਤੇ ਪੰਜਾਬ ਪੱਖੀ ਉਮੀਦਵਾਰ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਐਸ.ਬੀ.ਆਈ. ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਨਰ ਕੇਸਰ ਰਾਏ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਪ੍ਰੋਫੈਸਰ ਅਸ਼ੋਕ ਸਿੰਘ ਮਿੱਤਲ, ਬੈਂਕਾਂ ਦੇ ਆਗੂ ਪਵਨ ਕੁਮਾਰ ਜਿੰਦਲ ਤੇ ਬਸੰਤ ਸਿੰਘ ਅਗਰੋਈਆ ਨੇ ਵੀ ਸੰਬੋਧਨ ਕੀਤਾ ।
ਪਿਛਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ- ਬੇਸਬਾਲ ਅੰਡਰ-17 ‘ਚ ਫ਼ਿਰੋਜ਼ਪੁਰ ਤੇ ਪਟਿਆਲਾ ਦੇ ਲੜਕਿਆਂ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ ਅਗਲੀ ਖ਼ਬਰ ਬਠਿੰਡਾ ’ਚ ਕਿਸਾਨ ਮੇਲਾ 25 ਨੂੰ ਕਣਕ ਦੀ ਨਵੀਂ ਕਿਸਮ ਪੀ . ਬੀ . ਡਬਲਯੂ . 837 ਰਹੇਗੀ ਖਿੱਚ ਦਾ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।